Skip to content
Independent perspectives. Global stories.
BREAKING

ਸਕੂਲੀ ਪਾਠਕ੍ਰਮ ‘ਚ ਸਿਵਲ ਡਿਫੈਂਸ ਦਾ ਵਿਸ਼ਾ ਹੋਵੇ-ਰਾਜਨਾਥ

Share this story

ਨਵੀਂ ਦਿੱਲੀ, 20 ਅਗਸਤ (ਪੀ. ਟੀ)- ਗ੍ਰਹਿ ਮੰਤਰਾਲਾ ਮਹੱਤਵਪੂਰਨ ਜੀਵਨ ਰੱਖਿਆ ਕੌਂਸਲ ਨੂੰ ਨੌਜਵਾਨਾਂ ਦੇ ਗਿਆਨ ਦਾ ਹਿੱਸਾ ਬਣਾਉਣ ਲਈ ਸਕੂਲੀ ਪਾਠਕ੍ਰਮਾ ਵਿਚ ਸਿਵਲ ਡਿਫੈਂਸ ਨੂੰ ਇਕ ਵਿਸ਼ੇ ਤੇ ਪਾਠਕ੍ਰਮ ਦੇ ਰੂਪ ਵਿਚ ਸ਼ਾਮਿਲ ਕਰਾਉਣ ਲਈ ਪਹਿਲ ਕਰੇਗਾ। ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਉਹ ਮਨੁੱਖੀ ਵਸੀਲਿਆਂ ਦੇ ਵਿਕਾਸ ਮੰਤਰਾਲੇ ਨੂੰ ਲਿਖਣਗੇ ਕਿ ਉਹ ਸਿਵਲ ਡਿਫੈਂਸ ਦਾ ਕੋਰਸ ਪਾਠਕ੍ਰਮ ਵਿਚ ਸ਼ਾਮਿਲ ਕਰਨ। ਇਸ ਕੰਮ ਲਈ 290.89 ਕਰੋੜ ਰੁਪਏ ਦੀ ਨਵੀਂ ਯੋਜਨਾ ਨੂੰ ਰਸਮੀ ਤੌਰ ‘ਤੇ ਮਨਜ਼ੂਰੀ ਦਿੰਦਿਆਂ ਸ੍ਰੀ ਸਿੰਘ ਨੇ ਕਿਹਾ ਕਿ ਇਸ ਖੇਤਰ ਵਿਚ ਬੱਚਿਆਂ ਕੋਲ ਜ਼ਰੂਰੀ ਕੌਂਸਲ ਹੋਣਾ ਜ਼ਰੂਰੀ ਹੈ। ਕੇਂਦਰ ਸਰਕਾਰ ਦੇ ਸਿਵਲ ਡਿਫੈਂਸ, ਹੋਮ ਗਾਰਡਜ਼ ਤੇ ਅੱਗ ਬੁਝਾਊ ਸੇਵਾ ਵਿਭਾਗ ਦੇ ਇਕ ਸਮਾਰੋਹ ਵਿਚ ਰਾਜਨਾਥ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਵਿੱਤ ਮੰਤਰਾਲੇ ਸਾਹਮਣੇ ਵੀ

ਉਠਾਉਣਗੇ ਤਾਂ ਜੋ ਸੂਬਿਆਂ ਸਣੇ ਸਾਰੇ ਪੱਧਰਾਂ ‘ਤੇ ਇਨ੍ਹਾਂ ਦੀਆਂ ਇਕਾਈਆਂ ਦੀ ਸਥਾਪਨਾ ਲਈ ਫੰਡ ਵਿਚ ਵਾਧਾ ਕੀਤਾ ਜਾ ਸਕੇ।

WRITTEN BY