Skip to content
Independent perspectives. Global stories.
BREAKING

ਹਰਿਆਣਾ ਸਰਕਾਰ ਵੱਲੋਂ ਰਾਜੀਵ ਗਾਂਧੀ ਸ਼ਹਿਰੀ ਵਿਕਾਸ ਮਿਸ਼ਨ ਦੇ ਤਹਿਤ 20 ਕਰੋੜ 52 ਲੱਖ 24 ਹਜ਼ਾਰ ਦੀ ਰਕਮ ਜਾਰੀ

Share this story

ਚੰਡੀਗੜ੍ਹ, 16 ਅਗਸਤ (ਨਾਗਪਾਲ)- ਹਰਿਆਣਾ ਸਰਕਾਰ ਨੇ ਰਾਜੀਵ ਗਾਂਧੀ ਸ਼ਹਿਰੀ ਵਿਕਾਸ ਮਿਸ਼ਨ ਦੇ ਤਹਿਤ ਨਗਰ ਨਿਗਮਾਂ, ਨਗਰ ਪਰਿਸ਼ਦਾਂ ਅਤੇ ਨਗਰ ਪਾਲਿਕਾਵਾਂ ਵਿਚ ਵਿਕਾਸ ਕੰਮ ਕਰਵਾਉਣ ਦੇ ਲਈ 20 ਕਰੋੜ 52 ਲੱਖ 24 ਹਜ਼ਾਰ ਦੀ ਰਕਮ ਜਾਰੀ ਕੀਤੀ ਹੈ।   
ਜ਼ਿਲ੍ਹਾ ਅੰਬਾਲਾ ਨਗਰ ਨਿਗਮ ਦੇ ਲਈ 54.55 ਲੱਖ ਰੁਪਏ, ਨਰਾਇਣਗੜ੍ਹ ਦੇ ਲਈ 25.69 ਲੱਖ, ਜ਼ਿਲ੍ਹਾ ਭਿਵਾਨੀ ਦੇ ਚਰਖੀ ਦਾਦਰੀ ਦੇ ਲਈ 36.68 ਲੱਖ, ਲੋਹਾਰੂ ਦੇ ਲਈ 22.90 ਲੱਖ, ਸਿਵਾਨੀ ਦੇ ਲਈ 20.13 ਲੱਖ, ਜ਼ਿਲ੍ਹਾ ਫਤਿਹਾਬਾਦ ਦੇ ਭੂਨਾ ਦੇ ਲਈ 30.54 ਲੱਖ, ਰਤੀਆ ਦੇ ਲਈ 35.96 ਲੱਖ, ਟੋਹਾਨਾ ਦੇ ਲਈ 50.34 ਲੱਖ, ਗੁੜਗਾਉਂ ਨਗਰਨਿਗਮ ਦੇ ਲਈ 165.81 ਲੱਖ, ਫਰੂਖ ਨਗਰ ਨਿਗਮ ਦੇ ਲਈ 14.58 ਲੱਖ, ਹੈਲੀ ਮੰਡੀ ਦੇ ਲਈ 28.46 ਲੱਖ, ਪਟੌਦੀ ਦੇ ਲਈ 29.15 ਲੱਖ, ਸੋਹਨਾ ਦੇ ਲਈ 28.46 ਲੱਖ, ਹਿਸਾਰ ਦੇ ਬਰਵਾਲਾ ਦੇ ਲਈ 51.06 ਲੱਖ, ਨਾਰਨੌਧ ਦੇ ਲਈ 24.30

ਲੱਖ ਅਤੇ ਉਕਲਾਨਾ ਮੰਡੀ ਦੇ ਲਈ 24.30 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ। ਜ਼ਿਲ੍ਹਾ ਝੱਜਰ ਦੇ ਬੇਰੀ ਦੇ ਲਈ 17.35 ਲੱਖ ਰੁਪਏ, ਜ਼ਿਲ੍ਹਾ ਜੀਂਦ ਦੇ ਲਈ 55.45 ਲੱਖ, ਜੁਲਾਨਾ ਦੇ ਲਈ 23.60 ਲੱਖ, ਨਰਵਾਨਾ ਦੇ ਲਈ 42.83 ਲੱਖ, ਸਫੀਦੋਂ ਦੇ ਲਈ 47.47 ਲੱਖ, ਉਚਾਨਾ ਦੇ ਲਈ 12.50 ਲੱਖ,

ਜ਼ਿਲ੍ਹਾ ਕੈਂਥਲ ਦੇ ਚੀਕਾ ਦੇ ਲਈ 34.10 ਲੱਖ, ਕਲਾਇਤ ਦੇ ਲਈ 24.99 ਲੱਖ, ਪੁਡਰੀ ਦੇ ਲਈ 24.99 ਲੱਖ, ਰਾਜੌਂਦ ਦੇ ਲਈ 10.42 ਲੱਖ, ਕਰਨਾਲ ਨਗਰ ਨਿਗਮ ਦੇ ਲਈ 122.04 ਲੱਖ, ਅਸੰਧ ਦੇ ਲਈ 40.28 ਲੱਖ, ਘਰੌਂੜਾ ਦੇ ਲਈ 43.87 ਲੱਖ, ਇੰਦਰੀ ਦੇ ਲਈ 11.40 ਲੱਖ, ਨੀਲੋ ਖੇੜੀ ਦੇ ਲਈ 18.05 ਲੱਖ, ਨਿਸਿੰਗ ਦੇ ਲਈ 11.10 ਲੱਖ, ਤਰਾਵੰਡੀ ਦੇ ਲਈ 66.17 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ। ਕੁਰੂਕੇਸ਼ਤਰ ਦੇ ਸ਼ਾਹਬਾਦ ਦੇ ਲਈ 68.33 ਲੱਖ ਰੁਪਏ, ਲਾਡਵਾ ਦੇ ਲਈ 46.75 ਲੱਖ, ਮੇਵਾਤ ਦੇ ਫਿਰੋਜਪੁਰ ਝਿਰਕਾ ਦੇ ਲਈ 22.22 ਲੱਖ, ਪੁਨਹਾਨਾ ਦੇ ਲਈ 22.90 ਲੱਖ, ਮਹਿੰਦਰਗੜ੍ਹ ਦੇ ਲਈ 27.07 ਲੱਖ, ਨਾਰਨੌਲ ਦੇ ਲਈ 56.10 ਲੱਖ, ਨਾਂਗਲ ਚੌਧਰੀ ਦੇ ਲਈ 10.42 ਲੱਖ, ਪੰਚਕੂਲਾ ਦੇ ਲਈ 83.91 ਲੱਖ, ਪਾਨੀਪਤ ਨਗਰ ਨਿਗਮ ਦੇ ਲਈ 119.78 ਲੱਖ, ਜ਼ਿਲ੍ਹਾ ਪਲਵਲ ਦੇ ਹਥੀਨ ਦੇ ਲਈ 19.44 ਲੱਖ,ਜ਼ਿਲ੍ਹਾ ਸਿਰਸਾ ਦੇ ਮੰਡੀ ਡੱਬਵਾਲੀ ਦੇ ਲਈ 47.47 ਲੱਖ, ਏਲਨਾਬਾਦ ਦੇ ਲਈ 31.94 ਲੱਖ, ਕਲਾਂਵਾਲੀ ਦੇ ਲਈ 21.52 ਲੱਖ, ਰਾਣੀਆਂ ਦੇ ਲਈ 22.22 ਲੱਖ, ਸਿਰਸਾ ਦੇ ਲਈ 5.77 ਲੱਖ, ਜ਼ਿਲ੍ਹਾ ਸੋਨੀਪਤ ਦੇ ਗੋਹਾਨਾ ਦੇ ਲਈ 59.70 ਲੱਖ, ਖਰਖੋਦਾ ਦੇ ਲਈ 26.38 ਲੱਖ ਅਤੇ ਸੋਨੀਪਤ ਦੇ ਲਈ 90.80 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ।

WRITTEN BY