Skip to content
Independent perspectives. Global stories.
BREAKING

ਅਮਿਤ ਸ਼ਾਹ ਵੱਲੋਂ ਭਾਜਪਾ ਦੀ ਨਵੀਂ ਟੀਮ ਦਾ ਐਲਾਨ-ਵਰੁਣ ਗਾਂਧੀ ਦੀ ਛੁੱਟੀ

Share this story

2 ਤਿਹਾਈ ਅਹੁਦੇਦਾਰ 50 ਸਾਲ ਤੋਂ ਘੱਟ-ਪੰਜਾਬ ਤੋਂ ਤਰਨ ਚੁੱਘ ਸਕੱਤਰ ਬਣੇ

Page-1_06 ਨਵੀਂ ਦਿੱਲੀ, 16 ਅਗਸਤ (ਪੀ. ਟੀ)- ਭਾਜਪਾ ਦੇ ਨਵੇਂ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਆਪਣੇ ਪਾਰਟੀ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ, ਜਿਸ ‘ਚ ਜਨਰਲ ਸਕੱਤਰਾਂ ‘ਚ ਰਾਮ ਮਾਧਵ ਅਤੇ ਜਗਤ ਪ੍ਰਕਾਸ਼ ਨੱਡਾ ਅਤੇ ਉੱਪ ਪ੍ਰਧਾਨਾਂ ‘ਚ ਮੁਖਤਾਰ ਅਬੱਾਸ ਨਕਵੀ, ਬੰਡਾਰੂ ਦੱਤਾਤ੍ਰੇਅ ਅਤੇ ਬੀ ਐਸ ਯੇਦੀਰੁੱਪਾ ਸ਼ਾਮਲ ਹਨ। ਪਾਰਟੀ ਵੱਲੋਂ ਜਾਰੀ ਇਕ ਸੂਚੀ ਅਨੁਸਾਰ ਨਵੀਂ ਟੀਮ ‘ਚ 8 ਜਨਰਲ ਸਕੱਤਰ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ‘ਚ ਜਗਤ ਪ੍ਰਕਾਸ਼ ਨੱਡਾ, ਰਾਜੀਵ ਪ੍ਰਤਾਪ ਰੂੜੀ, ਮੁਰਲੀਧਰ ਰਾਵ, ਰਾਮ ਮਾਧਵ, ਸਰੋਜ ਪਾਂਡੇ, ਭੁਪਿੰਦਰ ਯਾਦਵ, ਰਾਮਸ਼ੰਕਰ ਕਠੇਰੀਆ ਅਤੇ ਰਾਮਨਾਥ (ਸੰਗਠਨ) ਸ਼ਾਮਲ ਹਨ। ਨਵੀਂ ਟੀਮ ‘ਚ 11 ਉੱਪ ਪ੍ਰਧਾਨ ‘ਚ ਬੰਡਾਰੂ ਦੱਤਾਤ੍ਰੇਅ, ਬੀ ਐਸ ਯੇਦੀਰੁੱਪਾ, ਸਤਿਆਪਾਲ ਮਲਿਕ, ਮੁਖਤਾਰ ਅਬੱਾਸ

ਨਕਵੀ, ਪੁਰੂਸ਼ੋਤਮ ਰੁਪਾਲਾ, ਪ੍ਰਭਾਤ ਝਾਅ, ਰਘੁਵਰ ਦਾਸ, ਕਿਰਨ ਮਹਾਸ਼ੇਵਰੀ, ਵਿਨੈ ਸਹਸ੍ਰਬੁੱਧੇ, ਰੇਣੂ ਦੇਵੀ ਅਤੇ ਦਿਨੇਸ਼ ਸ਼ਰਮਾ ਦੇ ਨਾਮ ਸ਼ਾਮਲ ਹਨ।ਪੰਜਾਬ ਤੋਂ ਸ੍ਰੀ ਤਰਨ ਚੁੱਘ ਨੂੰ ਕੌਮੀ ਸਕੱਤਰ ਥਾਪਿਆ ਗਿਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾ ਨੇ ਇਸ ਨਿਯੁਕਤੀ ਦਾ ਸਵਾਗਤ ਕੀਤਾ ਹੈ।

WRITTEN BY