ਨਵੀਂ ਦਿੱਲੀ, 12 ਅਗਸਤ (ਪੀ. ਟੀ)- ਸਾਬਕਾ ਬਾਲੀਵੁੱਡ ਸਟਾਰ ਅਦਾਕਾਰਾ ਰੇਖਾ ਨੇ ਅੱਜ ਰਾਜ ਸਭਾ ਦੀ ਕਾਰਵਾਈ ‘ਚ ਹਿੱਸਾ ਲਿਆ। ਜ਼ਿਕਰਯੋਗ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਰਾਜ ਸਭ ਮੈਂਬਰ ਬਣਨ ਤੋਂ ਬਾਅਦ ਸਿਰਫ਼ 7 ਵਾਰ ਰਾਜ ਸਭਾ ‘ਚ ਹਾਜ਼ਰੀ ਲਗਾਉਣ ਕਾਰਨ ਆਲੋਚਨਾਵਾਂ ਦਾ ਸਾਹਮਣਾ ਕਰ ਰਹੀ ਹੈ। ਅੱਜ ਰਾਜ ਸਭਾ ‘ਚ ਹਾਜ਼ਰੀ ਲਵਾਉਣ ਪਹੁੰਚੀ ਰੇਖਾ ਪੱਤਰਕਾਰਾਂ ਦੇ ਸਾਹਮਣੇ ਆਈ ਤੇ ‘ਨਮਸਤੇ‘ ਕਹਿ ਕੇ ਸੰਸਦ ਭਵਨ ‘ਚ ਚਲੀ ਗਈ। ਜ਼ਿਕਰਯੋਗ ਹੈ ਕਿ ਰੇਖਾ ਨਾਲ ਸਾਬਕਾ ਸਟਾਰ ਕ੍ਰਿਕਟ ਖਿਡਾਰੀ ਸਚਿਨ ਤੇਂਦੁਲਕਰ ਦੀ ਵੀ ਰਾਜ ਸਭਾ ‘ਚ ਗੈਰ-ਹਾਜ਼ਰ ਰਹਿਣ ਕਾਰਨ ਕਾਫ਼ੀ ਆਲੋਚਨਾ ਹੋਈ ਹੈ। ਪਿਛਲੇ ਹਫ਼ਤੇ ਰਾਜ ਸਭਾ ਮੈਂਬਰਾਂ ਨੇ ਕਿਹਾ ਸੀ ਕਿ ਇਹ ਦੋਵੇਂ ਰਾਜ ਸਭਾ ਦੀ ਕਾਰਵਾਈ ‘ਚ ਹਿੱਸਾ ਨਾ ਲੈ ਕੇ ਸਦਨ ਦਾ ਅਪਮਾਨ ਕਰ ਰਹੇ ਹਨ।
ਰੇਖਾ ਨੇ ਰਾਜ ਸਭਾ ’ਚ ਲਵਾਈ ਹਾਜ਼ਰੀ



