Skip to content
Independent perspectives. Global stories.
BREAKING

ਭਾਖੜਾ ਡੈਮ ’ਚ ਪਾਣੀ ਦਾ ਪੱਧਰ ਪਿਛਲੇ ਸਾਲ ਨਾਲੋਂ 5.12 ਫੁੱਟ ਵੱਧ

Share this story

ਚੰਡੀਗੜ੍ਹ, 11 ਅਗਸਤ (ਪੀ. ਟੀ)- ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 11 ਅਗਸਤ, 2014 ਨੂੰ 1662.50 ਫੁੱਟ ਰਿਕਾਰਡ ਕੀਤਾ ਗਿਆ ਜੋ ਕਿ ਅੱਜ ਹੀ ਦੇ ਦਿਨ ਪਿਛਲੇ ਸਾਲ ਭਾਖੜਾ ਵਿੱਚ ਪਾਣੀ ਦੇ ਪੱਧਰ ਨਾਲੋਂ 5.12 ਫੁੱਟ ਵੱਧ ਹੈ। ਪਿਛਲੇ ਸਾਲ ਅੱਜ ਦੇ ਦਿਨ ਭਾਖੜਾ ਵਿੱਚ ਪਾਣੀ ਦਾ ਪੱਧਰ 1657.38 ਫੁੱਟ ਰਿਕਾਰਡ ਕੀਤਾ ਗਿਆ ਸੀ। ਇਹ ਜਾਣਕਾਰੀ ਦਿੰਦੇ ਹੋਏ ਸਿੰਚਾਈ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਪੌਂਗ ਡੈਮ ਵਿੱਚ ਮੌਜੂਦਾ ਸਮੇਂ ਪਾਣੀ ਦਾ ਪੱਧਰ 1344.38 ਫੁੱਟ ਹੈ ਜੋ ਕਿ ਪਿਛਲੇ ਸਾਲ ਅੱਜ ਹੀ ਦੇ ਦਿਨ ਰਿਕਾਰਡ ਕੀਤੇ ਪਾਣੀ ਦੇ ਪੱਧਰ 1379.10 ਫੁੱਟ ਨਾਲੋਂ 34.72 ਫੁੱਟ ਘੱਟ ਹੈ। ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਵਿੱਚ ਅੱਜ ਦੇ ਦਿਨ ਪਾਣੀ ਦਾ ਲੈਵਲ 519.46 ਮੀਟਰ ਰਿਕਾਰਡ ਕੀਤਾ ਗਿਆ ਜੋ ਕਿ ਬੀਤੇ ਸਾਲ ਨਾਲੋਂ 2.17 ਮੀਟਰ ਵੱਧ ਹੈ। ਉਨ੍ਹਾਂ ਅੱਗੇ ਦੱਸਿਆ ਕਿ ਭਾਖੜਾ ਡੈਮ ਵਿੱਚ ਪਾਣੀ ਦੀ ਆਮਦ ਅੱਜ ਦੇ ਦਿਨ 45045 ਕਿਊਸਿਕ ਰਿਕਾਰਡ ਕੀਤੀ ਗਈ ਜੋ ਕਿ ਬੀਤੇ ਸਾਲ

47794 ਕਿਊਸਿਕ ਸੀ। ਭਾਖੜਾ ਵਿੱਚੋਂ 25000 ਕਿਊਸਿਕ ਪਾਣੀ ਛੱਡਿਆ ਗਿਆ ਜਦੋਂ ਕਿ ਬੀਤੇ ਸਾਲ ਅੱਜ ਦੇ ਦਿਨ 31173 ਕਿਊਸਿਕ ਪਾਣੀ ਛੱਡਿਆ ਗਿਆ ਸੀ। ਦੂਜੇ ਪਾਸੇ ਪੌਂਗ ਡੈਮ ਵਿੱਚ ਪਾਣੀ ਦੀ ਆਮਦ 23388 ਕਿਊਸਿਕ ਰਹੀ ਜਦੋਂ ਕਿ ਬੀਤੇ ਸਾਲ ਇਹ ਆਮਦ 341082 ਰਿਕਾਰਡ ਕੀਤੀ ਗਈ। ਰਣਜੀਤ ਸਾਗਰ ਡੈਮ ਵਿੱਚ ਪਾਣੀ ਦੀ ਆਮਦ 12233 ਕਿਊਸਿਕ ਰਹੀ ਬੀਤੇ ਸਾਲ ਆਮਦ 14760 ਕਿਊਸਿਕ ਸੀ ਜਦੋਂ ਕਿ ਰਣਜੀਤ ਸਾਗਰ ਡੈਮ ਵਿੱਚੋਂ 16312 ਕਿਊਸਿਕ ਪਾਣੀ ਛੱਡਿਆ ਗਿਆ  ਜਦੋਂ ਕਿ ਬੀਤੇ ਵਰ੍ਹੇ 5447 ਕਿਊਸਿਕ ਪਾਣੀ ਛੱਡਿਆ ਗਿਆ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਮਾਧੋਪੁਰ ਹੈਡ ਵਰਕਸ ਵਿੱਚ ਮੌਜੂਦਾ ਸਮੇਂ ਪਾਣੀ ਦਾ ਪੱਧਰ 15945 ਕਿਊਸਿਕ ਰਿਕਾਰਡ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਅੱਜ ਹੀ ਦੇ ਦਿਨ 5051 ਕਿਊਸਿਕ ਰਿਕਾਰਡ ਕੀਤਾ ਗਿਆ ਸੀ।

WRITTEN BY