Skip to content
Independent perspectives. Global stories.
BREAKING

20 ਸਾਲਾਂ ਬਾਅਦ ਲਾਲੂ-ਨੀਤੀਸ਼ ਸਾਥ-ਸਾਥ ਮਾਇਆ ਤੇ ਮੁਲਾਇਮ ਨੂੰ ਵੀ ਸਾਂਝ ਦਾ ਸੱਦਾ”’

Share this story

ਕੁਝ ਲੋਕਾਂ ਦਾ ਸੱਤਾ ਦਾ ਨਸ਼ਾ ਉਤਾਰਨ ਲਈ ਲੋਕ ਸਾਥ-ਸਾਥ ਆਏ – ਨੀਤੀਸ਼

Page-1_09 ਨਵੀਂ ਦਿੱਲੀ, 11 ਅਗਸਤ ਪੀ. ਟੀ. ਬਿਊਰੋ)- ਭਾਰਤੀ ਜਨਤਾ ਪਾਰਟੀ ਦੇ ਰੱਥ ਨੂੰ ਰੋਕਣ ਲਈ 20 ਸਾਲ ਬਾਅਦ ਇੱਕ ਦੂਸਰੇ ਦਾ ਹੱਥ ਫੜਣ ਵਾਲੇ ਨੀਤੀਸ਼ ਕੁਮਾਰ ਅਤੇ ਲਾਲੂ ਯਾਦਵ ਸੋਮਵਾਰ ਨੂੰ ਇੱਕ ਮੰਚ ’ਤੇ ਨਜ਼ਰ ਆਏ। ਅੱਜ ਤੋਂ ਇਨ੍ਹਾਂ ਦੋਨਾਂ ਨੇ ਇਕੱਠੇ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ।। ਬਿਹਾਰ ਦੀਆਂ 10 ਸੀਟਾਂ ਉਪਰ ਹੋਣ ਵਾਲੀਆਂ ਜਿਮਨੀ ਚੋਣਾਂ ’ਚ ਭਾਜਪਾ ਨੂੰ ਧੂੜ ਚਟਾਉਣ ਅਤੇ ਆਪਣੇ ਸਿਆਸੀ ਸਿਤਾਰੇ ਚਮਕਾਉਣ ਲਈ ਦੋਵੇਂ ਨੇਤਾਵਾਂ ਨੇ ਹਾਜੀਪੁਰ ਵਿੱਚ ਜੰਮ ਕੇ ਭਾਜਪਾ ਸਰਕਾਰ ਉਪਰ ਤੀਰ ਚਲਾਏ। ਇਸ ਦੌਰਾਨ ਦੋਵਾਂ ਨੇਤਾਵਾਂ ਨੇ ਸ੍ਰੀ ਮੁਲਾਇਮ ਸਿੰਘ ਯਾਦਵ ਅਤੇ ਮਾਇਆਵਤੀ ਨੂੰ ਵੀ ਹੱਥ ਮਿਲਾਉਣ ਦਾ ਸੱਦਾ ਦਿੱਤਾ ਹੈ। ਬਿਹਾਰ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਨੀਤੀਸ਼ ਕੁਮਾਰ ਨੇ ਹਾਜੀਪੁਰ ਵਿੱਚ ਕਿਹਾ ਹੈ। ਕਿ ਕੁਝ ਲੋਕਾਂ ’ਤੇ

ਸੱਤਾ ਦਾ ਨਸ਼ਾ ਚੜ੍ਹ ਗਿਆ ਹੈ ਅਤੇ ਉਸ ਨੂੰ ਉਤਾਰਨ ਲਈ ਹੀ ਅਸੀਂ ਲੋਕ ਸਾਥ-ਸਾਥ ਆਏ ਹਾਂ ਨੀਤੀਸ਼ ਨੇ ਕਿਹਾ ਕਿ ਦੇਸ਼ ਕਿਸ ਤਰ੍ਹਾਂ ਚਲ ਰਿਹਾ ਹੈ ਆਪ ਸਭ ਦੇਖ ਰਹੇ ਹੋ ਪ੍ਰਚਾਰ ਕੀਤਾ ਗਿਆ ਸੀ ਕਿ ਅੱਛੇ ਦਿਨ ਆਉਣ ਵਾਲੇ ਹਨ ਅਤੇ ਆਪ ਸਭ ਦੇ ਸਾਹਮਣੇ ਹੈ ਕਿ ਆਖਿਰ ਕਿਸ ਤਰ੍ਹਾਂ ਦੇ ਅੱਛੇ ਦਿਨ ਆ ਗਏ ਹਨ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ  ੋਮੋਦੀ ਉਪਰ ਨਿਸ਼ਾਨਾ ਲਾਉਂਦੇ ਹੋਏ ਉਨ੍ਹਾਂ ਕਿਹਾ ਕਿ ਅਫਵਾਹਾਂ ਫੈਲਾ ਕੇ ਵੋਟ ਬਟੋਰੇ ਗਏ। ਸ੍ਰੀ ਨੀਤੀਸ਼ ਕੁਮਾਰ ਦਾ ਕਹਿਣਾ ਸੀ ਕਿ ਵਕਤ ਦੀ ਪੁਕਾਰ ਹੈ। ਇਸ ਲਈ ਹੀ ਅਸੀਂ ਲੋਕ ਇਕੱਠੇ ਹੋਏ ਹਾਂ। ਇਸ ਸਮੇਂ ਪੂਰੇ ਦੇਸ਼ ਦਾ ਭਗਵਾਂਕਰਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸਮਾਜ ਨੂੰ ਧਰਮ ਦੇ ਨਾਮ ’ਤੇ ਵੰਡਿਆ ਜਾ ਰਿਹਾ ਹੈ। ਅਸੀਂ ਸਾਰੇ ਮਿਲ ਕੇ ਭਾਜਪਾ ਦੇ ਇਰਾਦਿਆਂ ਨੂੰ ਅਸਫਲ ਕਰਾਂਗੇ। ਉਨ੍ਹਾਂ ਇਹ ਵੀ ਆਖਿਆ ਕਿ ਦਿੱਲੀ ਵਿੱਚ ਅਜਿਹੇ ਲੋਕਾਂ ਦੀ ਸਰਕਾਰ ਹੈ ਜਿਨ੍ਹਾਂ ਦੇ ਪੁਰਖੇ ਜੇਲ੍ਹ ਨਹੀਂ ਗਏ।
ਖੁਦ ਨੂੰ ਅਤੇ ਨੀਤੀਸ਼ ਕੁਮਾਰ ਨੂੰ ਇੱਕ ਹੀ ਪਰਿਵਾਰ ਦੇ ਮੈਂਬਰ ਦੱਸਦੇ ਹੋਏ ਸ੍ਰੀ ਲਾਲ ਪ੍ਰਸਾਦ ਯਾਦਵ ਨੇ ਮੋਦੀ ਸਰਕਾਰ ਉਪਰ ਜੰਮ ਕੇ ਹਮਲੇ ਕੀਤੇ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਗਲਤ ਹੱਥਾਂ ਵਿੱਚ ਚਲਾ ਗਿਆ ਹੈ। ਮੋਦੀ ਦੇ ਸਹੁੰ ਚੁੱਕਦੇ ਹੀ ਦੇਸ਼ ਵਿੱਚ ਅਸ਼ੁੱਭ ਹੋ ਗਿਆ ਹੈ। ਮੋਦੀ ਜਿੱਥੇ-ਜਿੱਥੇ ਗਏ ਹਨ ਉਥੇ-ਉਥੇ ਅਸ਼ੁੱਭ ਹੀ ਹੋਇਆ ਹੈ। ਮੋਦੀ ਦੇ ਨੇਪਾਲ ਜਾਂਦੇ ਹੀ ਉਥੇ ਅਸ਼ੁੱਭ ਹੋ ਗਿਆ ਚੱਟਾਨਾਂ ਡਿੱਗਣ ਲੱਗੀਆਂ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਸਬਜਬਾਗ ਦਿਖਾਏ ਜਾ ਰਹੇ ਹਨ। ਮੋਦੀ ਦੇ ਵਆਦਿਆਂ ਉਪਰ ਵਿਅੰਗ ਕੱਸਦੇ ਹੋਏ ਸ਼੍ਰੀ ਲਾਲੂ ਨੇ ਕਿਹਾ ਕਿ ਜੇਕਰ ਪੂਰੇ ਭਾਰਤ ਦਾ ਬਜਟ ਵੀ ਖਰਚ ਦਿੱਤਾ ਜਾਵੇ ਤਾਂ ਇੱਥੇ ਸ਼ੰਘਾਈ ਜੈਸਾ ਕੁਝ ਵੀ ਨਹੀਂ ਬਣ ਸਕਦਾ। ਕਮੰਡਲ ਦੇ ਖਿਲਾਫ ਮੰਡਲ ਦਾ ਨਾਅਰਾ ਦਿੰਦੇ ਹੋਏ ਸ੍ਰੀ ਲਾਲੂ ਨੇ ਕਿਹਾ ਕਿ ਮੋਦੀ ਦਾ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਖਤਮ ਕਰਨ ਦਾ ਵਾਅਦਾ ਪੂਰੀ ਤਰ੍ਹਾਂ ਬਕਵਾਸ ਸਾਬਿਤ ਹੋਇਆ ਹੈ। ਭਾਜਪਾ ਦਾ ਸਫਾਇਆ ਕਰਨ ਲਈ ਸ੍ਰੀ ਲਾਲੂ ਪ੍ਰਸਾਦ ਯਾਦਵ ਨੇ ਬਸਪਾ ਮੁਖੀ ਕੁਮਾਰੀ ਮਾਇਆਵਤੀ ਅਤੇ ਸਮਾਜਵਾਦੀ ਪਾਰਟੀ ਦੇ ਮੁਖੀ ਸ੍ਰੀ ਮੁਲਾਇਮ ਸਿੰਘ ਯਾਦਵ ਨੂੰ ਹੱਥ ਮਿਲਾਉਣ ਦੀ ਅਪੀਲ ਕੀਤੀ। ਲਾਲੂ ਅਤੇ ਨੀਤੀਸ਼ ਨੇ ਅੱਜ ਇਕੱਠੇ ਦੋ ਰੈਲੀਆਂ ਨੂੰ ਸੰਬੋਧਨ ਕੀਤਾ। 17 ਅਗਸਤ ਨੂੰ ਦੋਵੇਂ ਨੇਤਾ ਫਿਰ ਇੱਕ ਮੰਚ ’ਤੇ ਹੋਣਗੇ ਅਤੇ ਉਹ ਨਰਕਟਿਆ ਗੰਜ, ਛਪਰਾ, ਮੋਹਨਿਆ, ਵਿੱਚ ਮਹਾਂਗਠਬੰਧਨ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਲੋਕਾਂ ਨੂੰ ਅਪੀਲ ਕਰਨਗੇ। ਉਸ ਦਿਨ ਦੋਵੇਂ ਆਗੂ ਹੈਲੀਕੈਪਟਰ ਉਪਰ ਸਾਥ-ਸਾਥ ਜਾਣਗੇ।
ਇੱਥੇ ਜ਼ਿਕਰਯੋਗ ਹੈ ਕਿ ਸ੍ਰੀ ਲਾਲੂ ਅਤੇ ਸ੍ਰੀ ਨੀਤੀਸ਼ ਦਰਮਿਆਨ 20 ਸਾਲ 36 ਦਾ ਅੰਕੜਾ ਰਿਹਾ ਹੈ। ਪਰ ਭਾਜਪਾ ਨੂੰ ਜ਼ਿਮਨੀ ਚੋਣਾਂ ਵਿੱਚ ਹਰਾਉਣ ਲਈ ਦੋਵੇਂ ਆਗੂ ਕਾਂਗਰਸ ਨਾਲ ਮਿਲ ਕੇ ਕੰਮ ਕਰ ਰਹੇ ਹਨ। ਬਿਹਾਰ ਦੀਆਂ ਜ਼ਿਮਨੀ ਚੋਣਾਂ ਵਿੱਚ ਆਰ ਜੇ ਡੀ 4 ਸੀਟਾਂ ’ਤੇ ਜਨਤਾ ਦਲ ਯੂ 4 ਸੀਟਾਂ ’ਤੇ ਅਤੇ ਕਾਂਗਰਸ 2 ਸੀਟਾਂ ’ਤੇ ਚੋਣ ਲੜੇਗੀ। ਇਹ ਦੱਸੇ ਸੀਟਾਂ ਚੋਂ ਛੇ ਸੀਟਾਂ ਭਾਜਪਾ ਵਿਧਾਇਕਾਂ ਨੇ ਖਾਲੀ ਕੀਤੀਆਂ ਹਨ ਜਦੋਂ ਕਿ 2 ਸੀਟਾਂ ਜਨਤਾ ਦਲ ਯੂ, ਇੱਕ ਸੀਟ ਕਾਂਗਰਸ ਅਤੇ ਇੱਕ ਅਜਾਦ ਉਮੀਦਵਾਰ ਕਾਰਨ ਖਾਲੀ ਹੋਈ ਹੈ। ਜ਼ਿਮਨੀ ਚੋਣਾਂ ਦੌਰਾਨ ਭਾਗਲਪੁਰ, ਬਾਂਕਾ, ਛਪਰਾ, ਹਾਜੀਪੁਰ, ਮੋਹਨਿਆ, ਨਰਕਟਿਆ ਗੰਜ, ਜਾਲੇ, ਪਰਬਤਾ, ਮੋਦੀ ਨਗਰ, ਅਤੇ ਰਾਜ ਨਗਰ ਲਈ 21 ਅਗਸਤ ਨੂੰ ਚੋਣਾਂ ਪੈਣਗੀਆਂ।

WRITTEN BY