Skip to content
Independent perspectives. Global stories.
BREAKING

ਰੋਜ਼ੀ

Share this story

ਮਿੰਂਟੂ ਗੁਰੂਸਰੀਆ
ਸੰਪਰਕ: 95921-56307

ਬੁਰੇ ਦੌਰ ’ਚੋਂ ਲੰਘ ਕੇ ਮੁਫਲਸ ਸੋਹਨ ਨੇ ਇੱਕ ਟੈਂਟ ਬਣਾ ਲਿਆ। ਉਸ ਦਾ ਟੈਂਟ ਇਲਾਕੇ ’ਚ ਮਸ਼ਹੂਰ ਹੋ ਗਿਆ; ਕਿਉਂਕਿ ਸੋਹਨ ਆਪਣੇ ਕੰਮ ਨੂੰ ਬਹੁਤ ਸਮਰਪਿਤ ਸੀ। ਉਸ ਕੋਲ ਬੇਸ਼ੱਕ ਪੈਸਾ ਆਮ ਆ ਗਿਆ ਸੀ ਪਰ ਉਹ ਅੱਜ ਵੀ ਆਪਣਾ ਟੈਂਟ ਲਾਉਂਣ ਤੇ ਲਾਹੁਣ ਆਪ ਹੀ ਜਾਂਦਾ। ਲਾਗਲੇ ਪਿੰਡ ’ਚ ਇੱਕ ਮਹਾਤਮਾ ਦੀ ਕਥਾ ਦਾ ਸਮਾਗਮ ਰੱਖਿਆ ਗਿਆ। ਜੋ ਤਿੰਨ ਦਿਨ ਚੱਲਿਆ। ਆਖਰੀ ਦਿਨ ਮਹਾਤਮਾ ਨੇ ਦੋ ਘੰਟੇ ਰੋਜ਼ੀ ਦੀ ਕਦਰ ਕਰਨ ਬਾਰੇ ਲੋਕਾਂ ਨੂੰ ਉਪਦੇਸ਼ ਦਿੱਤਾ। ਮਹਾਤਮਾ ਨੇ ਲੋਕਾਂ ਨੂੰ ਸਿੱਖਿਆ ਦਿੱਤੀ ਕਿ ‘‘ਕੰਮ ਕੋਈ ਮਾੜਾ ਨਹੀਂ ਹੁੰਦਾ, ਚਾਹੇ ਤੁਸੀਂ ਰਾਜੇ ਹੋਏ ਚਾਹੇ ਰੰਕ, ਓਸ ਕੰਮ ਦੀ ਪੂਜਾ ਕਰੋ, ਜਿਸ ਤੋਂ ਤੁਹਾਨੂੰ ਰਿਜ਼ਕ ਮਿਲਦੈ।’’ ਕਥਾ ਦੀ ਸਮਾਪਤੀ ’ਤੇ ਪੰਡਾਲ ’ਚ ਲੰਗਰ ਛਕਾਇਆ ਗਿਆ। ਉਪਦੇਸ਼ੀ ਮਹਾਤਮਾ ਨੇ ਵੀ ਪੰਗਤ ’ਚ ਬੈਠ ਕੇ ਲੰਗਰ ਛੱਕਿਆ। ¦ਗਰ ਛੱਕਣ ਉਪਰੰਤ ਮਹਾਤਮਾ ਜੀ, ਟੈਂਟ ਦੇ ਇੱਕ ਪਰਦੇ ਵੱਲ ਵਧੇ ਤੇ ਹੋਲੀ ਦੇ ਰੰਗਾਂ ਵਾਂਗ ਦਾਲ ’ਚ ਰੰਗੇ ਆਪਣੇ ਹੱਥਾਂ ਨੂੰ ਪਰਦੇ ਨਾਲ ਪੂੰਂਝਣ ਲੱਗ ਪਏ। ਇਹ ਦੇਖ ਮਜ਼ਦੂਰਾਂ ਨਾਲ ਟੈਂਟ ਪੁਟਵਾ ਰਿਹਾ ਸੋਹਨ ਅੱਭੜਵਾਹੇ ਭੱਜ ਕੇ ਮਹਾਤਮਾ ਕੋਲ ਆ ਗਿਆ ਤੇ ਹੱਥ ਜੋੜ ਕੇ ਕਹਿਣ ਲੱਗਾ ‘‘ਬਾਬਾ ਜੀ ! ਇੱਕ ਮਿੰਂਟ ਰੁਕਿਓ।’’ ਦੂਜੇ ਪਲ ਸੋਹਨ ਨੇ ਆਪਣਾ ਝੱਗਾ ਉਤਾਰ ਕੇ ਮਹਾਤਮਾ ਦੇ ਹੱਥ ’ਤੇ ਧਰ ਦਿੱਤਾ ਤੇ ਨਿਮਰਤਾ ਨਾਲ ਕਹਿਣ ਲੱਗਾ ‘‘ਬਾਬਾ ਜੀ ! ਗੁੱਸਾ ਨਾ ਕਰਿਓ, ਇਹ ਮੇਰੀ ਰੋਜ਼ੀ ਹੈ, ਤੁਸੀਂ ਮੇਰੇ ਝੱਗੇ ਨਾਲ ਹੱਥ ਪੂੰਂਝ ਲਵੋ’’। ਮਹਾਤਮਾ ਸ਼ਰਮ ਨਾਲ ਪਾਣੀ-ਪਾਣੀ ਹੋ ਗਿਆ।

WRITTEN BY