ਮੁੰਬਈ, 22 ਜੁਲਾਈ (ਵਿਸ਼ਵ ਵਾਰਤਾ)-ਫ਼ਿਲਮ ਨਿਰਦੇਸ਼ਕ ਅਤੇ ਅਨੁਭਵੀ ਅਭਿਨੇਤਾ ਮਨੋਜ ਕੁਮਾਰ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।

ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਲੇ ਇਕ ਦੋ ਦਿਨ ਤੱਕ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ। ਦੋ ਦਿਨ ਪਹਿਲਾਂ ਮਨੋਜ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕੀਤਾ ਗਿਆ ਸੀ, ਉਹ ਹੁਣ ਠੀਕ ਹਨ। ਕਿਹਾ ਜਾ ਰਿਹਾ ਹੈ ਕਿ 75 ਸਾਲਾ ਮਨੋਜ ਨੂੰ ਗਾਲ ਬਲੈਡਰ (ਪਿਤੇ) ‘ਚ ਦਰਦ ਦੀ ਸ਼ਿਕਾਇਤ ਸੀ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ। ਮਨੋਜ ਨੂੰ ‘ਸ਼ਹੀਦ’, ‘ਉਪਹਾਰ’, ‘ਪੂਰਬ ਅਤੇ ਪੱਛਮ’, ‘ਯਾਦਗਾਰ’, ‘ਸ਼ੋਰ’, ‘ਰੋਟੀ’, ਕੱਪੜਾ ਅਤੇ ਮਕਾਨ ਅਤੇ ‘ਕ੍ਰਾਂਤੀ’ ਵਰਗੀਆਂ ਦੇਸ਼ ਭਗਤੀ ਅਤੇ ਨੈਤਿਕ ਮੁੱਲ ‘ਤੇ ਆਧਾਰਿਤ ਫ਼ਿਲਮਾਂ ਵਿਚ ਕੰਮ ਕਰਨ ਵਾਲੇ ਅਭਿਨੇਤਾ ਦੇ ਰੂਪ ਵਿਚ ਖਾਸ ਤੌਰ ‘ਤੇ ਪਹਿਚਾਣਿਆ ਜਾਂਦਾ ਹੈ।
ਮਨੋਜ ਕੁਮਾਰ ਹਸਪਤਾਲ ਚ’ ਭਰਤੀ



