ਅੰਮ੍ਰਿਤਸਰ: 1 ਅਗਸਤ (ਪੀ. ਟੀ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੇ ਆਪਣਾ ਪ੍ਰਬੰਧ ਪਹਿਲਾਂ ਦੀ ਤਰ•ਾਂ ਬਰਕਰਾਰ ਰੱਖੇਗੀ। ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਕਥਿਤ ਹਰਿਆਣਾ ਕਮੇਟੀ ਦਾ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਸਿੱਖ ਪੰਥ ’ਚੋਂ ਸ੍ਰ੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਛੇਕਿਆ ਜਾ ਚੁੱਕਾ ਹੈ। ਪੰਥ ’ਚੋਂ ਛੇਕਿਆ ਵਿਅਕਤੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਅਤੇ ਪੰਥਕ ਗਤੀਵਿਧੀਆਂ ’ਚ ਭਾਗ ਨਹੀਂ ਲੈ ਸਕਦਾ। ਉਨ•ਾਂ ਕਿਹਾ ਝੀਂਡੇ ਵੱਲੋਂ ਦਿਤਾ ਗਿਆ ਬਿਆਨ ਕਿ ਹਰਿਆਣੇ ਵਿੱਚ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਹਿਸਾਬ-ਕਿਤਾਬ ਦੇ ਵੇਰਵੇ ਲੈ ਕੇ ਕੈਥਲ ਆਉਣ ਕਿਸੇ ਤਰ•ਾਂ ਵੀ ਵਾਜ•ਬ ਨਹੀਂ ਹੈ। ਉਨ•ਾਂ ਕਿਹਾ ਕਿ ਹਰਿਆਣਾ ਕਮੇਟੀ ਗੈਰ
ਸਵਿਧਾਨਕ ਤੇ ਗੈਰ ਕਾਨੂੰਨੀ ਹੈ, ਉਹ ਕਿਸੇ ਤਰ•ਾਂ ਵੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਕਾਬਜ ਨਹੀਂ ਹੋ ਸਕਦੀ। ਇਸ ਲਈ ਝੀਂਡਾ ਗਲਤ ਬਿਆਨਬਾਜੀ ਕਰਕੇ ਸਿੱਖ ਸੰਗਤਾਂ ਨੂੰ ਗੁੰਮਰਾਹ ਨਾ ਕਰੇ। ਉਸ ਨੂੰ ਗੁਰਦੁਆਰਾ ਸਾਹਿਬਾਨ ਦੇ ਬੈਂਕ ਅਕਾਊਟ ਜਾਂ ਹਿਸਾਬ-ਕਿਤਾਬ ਲੈਣ ਦਾ ਕੋਈ ਹੱਕ ਨਹੀਂ ਹੈ। ਉਨ•ਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੋਏ ਆਦੇਸ਼ ਦੀ ਇਨ-ਬਿਨ ਪਾਲਣਾ ਕਰੇਗੀ। ਉਨ•ਾਂ ਕਿਹਾ ਕਿ ਕੋਈ ਵੀ ਬੈਂਕ ਮੈਨੇਜਰ ਗੁਰਦੁਆਰਾ ਸਾਹਿਬਾਨ ਦੇ ਚਲ ਰਹੇ ਬੈਂਕ ਅਕਾਊਂਟਾਂ ਨਾਲ ਛੇੜਛਾੜ ਨਾ ਕਰੇ। ਉਨ•ਾਂ ਕਿਹਾ ਕਿ ਭਵਿਖ ਵਿੱਚ ਅਗਰ ਹਰਿਆਣਾ ਵਿਖੇ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਨੂੰ ਲੈ ਕੇ ਕੋਈ ਅਣਸੁਖਵੀ ਘਟਨਾ ਵਾਪਰਦੀ ਹੈ ਤਾਂ ਉਸ ਦਾ ਜੁੰਮੇਵਾਰ ਝੀਂਡਾ ਐਂਡ ਪਾਰਟੀ ਹੋਵੇਗੀ।



