ਨਵੀਂ ਦਿੱਲੀ, 1 ਅਗਸਤ (ਪੀ. ਟੀ)- ਈ. ਡੀ. ਨੇ ਨੈਸ਼ਨਲ ਹੇਰਾਲਡ ਮਾਮਲੇ ‘ਚ ਸ਼ੁਰੂਆਤੀ ਜਾਂਚ ਦਾ ਮਾਮਲਾ ਦਰਜ ਕੀਤਾ ਹੈ। ਇਹ ਉਹੀ ਮਾਮਲਾ ਹੈ, ਜਿਸ ‘ਚ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ‘ਤੇ ਪਾਰਟੀ ਫੰਡ ਦਾ ਵਪਾਰਿਕ ਗਤੀਵਿਧੀਆਂ ‘ਚ ਇਸਤੇਮਾਲ ਦਾ ਦੋਸ਼ ਹੈ। ਇਨਫੌਰਸਮੈਂਟ ਡਾਇਰੈਕਟੋਰੇਟ ਇਸ ਗੱਲ ਦਾ ਜਾਂਚ ਕਰੇਗਾ ਕਿ ਕਿਤੇ ਇਸ ਮਾਮਲੇ ‘ਚ ਪ੍ਰਿਵੇਂਸ਼ਨ ਆਫ ਮਨੀ ਲਾਂਡ੍ਰਿੰਗ ਐਕਟ ਜਾਂ ਫੇਮਾ ਦੇ ਕਿਸੇ ਕਾਨੂੰਨ ਦਾ ਉਲੰਘਣ ਤਾਂ ਨਹੀਂ ਹੋਇਆ ਹੈ। ਜੇ ਸ਼ੁਰੂਆਤੀ ਜਾਂਚ ‘ਚ ਇਸ ਤਰ੍ਹਾਂ ਦਾ ਕੋਈ ਉਲੰਘਣ ਪਾਇਆ ਗਿਆ ਤਾਂ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।
ਨੈਸ਼ਨਲ ਹੇਰਾਲਡ ਮਾਮਲਾ- ਇਨਫੌਰਸਮੈਂਟ ਡਾਇਰੈਕਟੋਰੇਟ ਨੇ ਦਰਜ ਕੀਤਾ ਮੁੱਢਲੀ ਜਾਂਚ ਦਾ ਮਾਮਲਾ



