Skip to content
Independent perspectives. Global stories.
BREAKING

ਦਿੱਲੀ ’ਚ ਰਾਸ਼ਟਰਪਤੀ ਸ਼ਾਸਨ ਨਹੀਂ ਪੁਲਿਸ ਦਾ ਸ਼ਾਸਨ : ਕੇਜਰੀਵਾਲ

Share this story

Page-1_19 ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਅੱਜ ਰਾਮਲੀਲਾ ਮੈਦਾਨ ‘ਚ ਆਟੋ ਚਾਲਕਾਂ ਦੀ ਇੱਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕੇਂਦਰ ਸਰਕਾਰ ‘ਤੇ ਜ਼ੋਰਦਾਰ ਹਮਲਾ ਕੀਤਾ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ‘ਚ ਰਾਸ਼ਟਰਪਤੀ ਸ਼ਾਸਨ ਹੈ, ਅਜਿਹਾ ਨਹੀਂ ਲੱਗਦਾ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਵਿਦਿਆਰਥੀਆਂ ਦੇ ਖਿਲਾਫ ਹੈ। ਦਿੱਲੀ ‘ਚ ਯੂਪੀਐਸਸੀ ਵਿਦਿਆਰਥੀਆਂ ਪਿਛਲੇ ਦਸ ਦਿਨਾਂ ਤੋਂ ਵਰਤ ‘ਤੇ ਬੈਠੇ ਹੋਏ ਹਨ ਲੇਕਿਨ ਸਰਕਾਰ ਨੇ ਇਸ ਬਾਰੇ ‘ਚ ਕੋਈ ਵੀ ਠੋਸ ਕਦਮ ਅਜੇ ਤੱਕ ਨਹੀਂ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀਆਂ ਦੀ ਮੰਗ ਜਾਇਜ਼ ਹੈ। ਸਰਕਾਰ ਚਾਹੁੰਦੀ ਤਾਂ ਇਸ ਮਾਮਲੇ ਨੂੰ ਤੁਰੰਤ ਖ਼ਤਮ ਕਰ

ਦਿੰਦੀ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਦਿੱਲੀ?‘ਚ ਆਟੋ ਵਾਲਿਆਂ ਦਾ ਮੁੱਦਾ ਚੁੱਕਿਆ ਸੀ। ਇਸਤੋਂ ਬਾਅਦ ਭਜਪਾ ਤੇ ਕਾਂਗਰਸ ਨੇ ਆਟੋ ਵਾਲਿਆਂ ਦਾ ਮੁੱਦਾ ਚੁੱਕਿਆ। ਕੇਜਰੀਵਾਲ ਨੇ ਕਿਹਾ ਕਿ ਅੱਜ ਭਾਜਪਾ ਤੇ ਕਾਂਗਰਸ ਨੇ ਆਟੋ ਵਾਲਿਆਂ ਨੂੰ ਵੋਟ ਬੈਂਕ ਬਣਾ ਦਿੱਤਾ ਹੈ। ਜਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਦੇ ਜੰਤਰ – ਮੰਤਰ ‘ਚ ਆਟੋ ਚਾਲਕਾਂ ਦੇ ਨਾਲ ਸਭਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ‘ਚ ਰਾਸ਼ਟਰਪਤੀ ਸ਼ਾਸਨ ਲਗਾਏ ਰੱਖਣ ਦਾ ਵਿਰੋਧ ਕੀਤਾ।

WRITTEN BY