ਨਵੀਂ ਦਿੱਲੀ, 31 ਜੁਲਾਈ (ਪੀ. ਟੀ)- ਜਨਰਲ ਦਲਬੀਰ ਸਿੰਘ ਸੁਹਾਗ ਨੇ ਨਵੇਂ ਫੌਜ ਪ੍ਰਮੁੱਖ ਦੇ ਤੌਰ ‘ਤੇ ਅਹੁੱਦਾ ਸੰਭਾਲ ਲਿਆ ਹੈ। ਉਨ੍ਹਾਂ ਨੇ ਜਨਰਲ ਬਿਕਰਮ ਸਿੰਘ ਦਾ ਸਥਾਨ ਲਿਆ ਜੋ ਅੱਜ ਸੇਵਾਮੁਕਤ ਹੋ ਗਏ। ਗੋਰਖਾ ਅਧਿਕਾਰੀ 59 ਸਾਲਾ ਲੈਫਟੀਨੈਂਟ ਜਨਰਲ ਸੁਹਾਗ ਫਿਲਹਾਲ ਫੌਜ ਦੇ ਉਪ-ਪ੍ਰਧਾਨ ਹਨ ਜਿਨ੍ਹਾਂ ਨੇ ਸ੍ਰੀਲੰਕਾ ‘ਚ 1987 ਦੇ ਭਾਰਤੀ ਸ਼ਾਂਤੀ ਰੱਖਿਅਕ ਬਲ ਦੀ ਮੁਹਿੰਮ ‘ਚ ਸ਼ਿਰਕਤ ਕੀਤੀ ਸੀ। ਫੌਜ ਦੇ 26ਵੇਂ ਪ੍ਰਮੁੱਖ ਦੇ ਰੂਪ ‘ਚ ਉਨ੍ਹਾਂ ਦਾ 30 ਮਹੀਨੇ ਦਾ ਕਾਰਜਕਾਲ ਹੋਵੇਗਾ। ਸੁਹਾਗ ਨੂੰ ਪਿਛਲੇ ਸਾਲ ਦਸੰਬਰ ‘ਚ ਫੌਜ ਉਪ-ਪ੍ਰਧਾਨ ਬਣਾਇਆ ਗਿਆ ਸੀ। ਇਸਤੋਂ ਪਹਿਲਾਂ ਉਹ 16 ਜੂਨ 2012 ਨੂੰ ਪੂਰਬੀ ਫੌਜ ਦੇ ਕਮਾਂਡਰ ਬਣੇ ਸਨ।
ਜਨਰਲ ਦਲਬੀਰ ਸਿੰਘ ਸੁਹਾਗ ਨੇ ਨਵੇਂ ਫੌਜੀ ਮੁਖੀ ਵਜੋਂ ਅਹੁੱਦਾ ਸੰਭਾਲਿਆ



