ਦੇਸ਼ ਨੂੰ ਹੁਣ ਨੀਲੀ ਕ੍ਰਾਂਤੀ ਦੀ ਜ਼ਰੂਰਤ
ਨਵੀਂ ਦਿ¤ਲੀ, 29 ਜੁਲਾਈ (ਪੀ. ਟੀ. ਲਾਇਵ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅ¤ਜ ਕਿਹਾ ਕਿ ਸਰਕਾਰ ਦੀਆਂ ਨੀਤੀਆਂ ਕਿਸਾਨਾਂ ਦੀ ਆਮਦਨੀ ਵਧਾਉਣ ‘ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ ਤੇ ਵਿਗਿਆਨੀਆਂ ਨੂੰ ਕਿਹਾ ਕਿ ਫਸਲਾਂ ਦੀ ਪੈਦਾਵਾਰ ਵਧਾਉਣ ਲਈ ਵਿਗਿਆਨਿਕ ਤਕਨਾਲੋਜੀ ਨੂੰ ਖੇਤੀ ਖੇਤਰ ਤ¤ਕ ਲਿਜਾਇਆ ਜਾਵੇ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਨਮਾਨ ਸਮਾਰੋਹ ‘ਚ ਸ਼ਿਰਕਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਤਰ¤ਕੀ ‘ਚ ਕਿਸਾਨਾਂ ਦਾ ਅਹਿਮ ਯੋਗਦਾਨ ਹੈ ਤੇ ਉਨ੍ਹਾਂ ਦੀ ਭੂਮਿਕਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਖੇਤੀ ਤਕਨੀਕ ਨੂੰ ਕਿਸਾਨਾਂ ਤ¤ਕ ਪਹੁੰਚਾਉਣ ‘ਤੇ ਜ਼ੋਰ ਦਿ¤ਤਾ ਤੇ ਕਿਹਾ ਕਿ ਪ੍ਰਤੀ ਹੈਕਟੇਅਰ ਖੇਤੀ ਉਤਪਾਦਕਤਾ ਨੂੰ ਵਧਾਉਣਾ ਪਵੇਗਾ ਤੇ ਇਸ ਲਈ ਵਿਕਸਿਤ ਤਕਨੀਕ ਨੂੰ
ਖੇਤਾਂ ਤ¤ਕ ਲਿਜਾਣਾ ਚਾਹੀਦਾ ਹੈ। ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ 86ਵੇਂ ਸਥਾਪਨਾ ਦਿਵਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਸਾਨੂੰ ਦੋ ਗ¤ਲਾਂ ਸਾਬਿਤ ਕਰਨੀਆਂ ਹਨ। ਇਕ ਤਾਂ ਇਹ ਕਿ ਸਾਡੇ ਕਿਸਾਨ ਪੂਰੇ ਦੇਸ਼ ਅਤੇ ਦੁਨੀਆ ਨੂੰ ਭਾਰੀ ਮਾਤਰਾ ਵਿਚ ਅਨਾਜ ਮੁਹਈਆ ਕਰਵਾਉਣ ਵਿਚ ਸਮਰਥ ਹੋਣ ਅਤੇ ਦੂਜਾ ਖੇਤੀ ਸਾਡੇ ਕਿਸਾਨਾਂ ਨੂੰ ਚੋਖੀ ਆਮਦਨ ਉਪਲਬਧ ਕਰਵਾ ਸਕਦੀ ਹੈ। ਖਾਣ ਵਾਲੇ ਤੇਲ ਅਤੇ ਦਾਲਾਂ ਦੀ ਬਹੁਤਾਤ ਵਿਚ ਦਰਾਮਦ ‘ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਦਰਾਮਦ ‘ਤੇ ਨਿਰਭਰਤਾ ਘਟਾਉਣ ਲਈ ਵਿਗਿਆਨਕਾਂ ਨੂੰ ਇਨ੍ਹਾਂ ਦੀ ਉਤਪਾਦਕਤਾ ਵਧਾਉਣ ਵਿਚ ਮਦਦ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਾ ਮੰਨਣਾ ਹੈ ਕਿ ਜੇਕਰ ਕਿਸਾਨਾਂ ਲਈ ਲੁੜੀਂਦੀ ਆਮਦਨ ਦੀ ਵਿਵਸਥਾ ਨਾ ਹੋਈ ਤਾਂ ਇਸ ਖੇਤਰ ਦਾ ਟੀਚਾ ਹਾਸਿਲ ਕਰਨਾ ਮੁਸ਼ਕਿਲ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਲਈ ਸਾਡੀਆਂ ਨੀਤੀਆਂ ਅਤੇ ਪਹਿਲ ਇਸ ‘ਤੇ ਕੇਂਦਰਿਤ ਹੋਣੀਆਂ ਚਾਹੀਦੀਆਂ ਹਨ। ਉਨ੍ਹਾਂ ਨੇ ਖੇਤੀ ਤਕਨਾਲੋਜੀ ਨੂੰ ਖੇਤੀ ਖੇਤਰ ਤ¤ਕ ਲਿਜਾਣ ਦੀ ਲੋੜ ‘ਤੇ ਜ਼ੋਰ ਦਿ¤ਤਾ ਤਾਂ ਜੋ ਖੇਤੀ ਉਤਪਾਦਨ ਵਧਾਇਆ ਜਾ ਸਕੇ ਅਤੇ ਅਨਾਜ ਦੀ ਵਧਦੀ ਮੰਗ ਪੂਰੀ ਹੋ ਸਕੇ।



