Skip to content
Independent perspectives. Global stories.
BREAKING

ਮੋਦੀ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨ

Share this story

Page-1_03 ਨਵੀਂ ਦਿੱਲੀ, 28 ਜੁਲਾਈ (ਪੀ. ਟੀ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਲੇ ਮਹੀਨੇ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਸਕਦੇ ਹਨ। ਮੀਡੀਆ ਰਿਪੋਰਟ ਦੇ ਹਵਾਲੇ ਤੋਂ ਅਜਿਹਾ ਕਿਹਾ ਜਾ ਰਿਹਾ ਹੈ। ਰਿਪੋਰਟ ਦੇ ਮੁਤਾਬਿਕ ਮੋਦੀ ਅਗਲੇ ਮਹੀਨੇ ਦੇ ਵਿਚਕਾਰ ਯਾਨੀ 15 ਅਗਸਤ ਤੱਕ ਆਪਣੇ ਮੰਤਰੀ ਮੰਡਲ ਦਾ ਵਿਸਥਾਰ ਕਰ ਸਕਦੇ ਹਨ। ਮੰਨਿਆ ਜਾ ਰਿਹਾ ਹੈ ਕਿ ਮੋਦੀ ਆਪਣੇ ਮੰਤਰੀ ਮੰਡਲ ‘ਚ ਲਗਭਗ 12 ਨਵੇਂ ਮੰਤਰੀਆਂ ਨੂੰ ਸ਼ਾਮਿਲ ਕਰ ਸਕਦੇ ਹਨ। ਰਿਪੋਰਟ ਦੇ ਮੁਤਾਬਕ ਸੰਸਦ ਇਜਲਾਸ ਦੇ ਖ਼ਤਮ ਹੋਣ ਤੋਂ ਬਾਅਦ ਮੰਤਰੀ ਮੰਡਲ ਦਾ ਵਿਸਥਾਰ ਕਰ ਕੇ ਨਵੇਂ ਮੰਤਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਵਕਤ ਮੋਦੀ ਕੈਬਨਿਟ ‘ਚ 44 ਮੰਤਰੀ ਹਨ ਜਿਨ੍ਹਾਂ ‘ਚ 22 ਕੈਬਨਿਟ ਤੇ 22 ਰਾਜ ਮੰਤਰੀ ਹਨ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਮੋਦੀ ਇਸ ਮੰਤਰੀ

ਮੰਡਲ ਵਿਸਥਾਰ ‘ਚ ਕੁੱਝ ਸੀਨੀਅਰ ਮੰਤਰੀਆਂ ਦੇ ਭਾਰ ਨੂੰ ਘੱਟ ਕਰ ਸਕਦੇ ਹਨ ਜਿਨ੍ਹਾਂ ਦੇ ਕੋਲ ਇੱਕ ਤੋਂ ਜ਼ਿਆਦਾ ਦੋ ਤੇ ਤਿੰਨ ਮੰਤਰਾਲਿਆਂ ਦਾ ਕਾਰਜਭਾਰ ਹੈ। ਮੰਤਰੀ ਮੰਡਲ ਦੇ ਇਸ ਵਿਸਥਾਰ ‘ਚ ਭਾਜਪਾ ਦੇ ਸਾਥੀ ਦਲ ਸ਼ਿਵ ਸੈਨਾ ਨੂੰ ਵੀ ਜਗ੍ਹਾ ਦਿੱਤੀ ਜਾ ਸਕਦੀ ਹੈ।

WRITTEN BY