ਅੰਮ੍ਰਿਤਸਰ, 28 ਜੁਲਾਈ (ਪਰਦੀਪ ਸ਼ਰਮਾ)- ਲੋਕ ਸਭਾ ’ਚ ਕਾਂਗਰਸ ਧਿਰ ਦੇ ਡਿਪਟੀ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਇਸ ਸੰਸਥਾ ਦੀ ਪਵਿੱਤਰਤਾ ਨੂੰ ਬਣਾਏ ਰੱਖਦਿਆਂ ਸਿਆਸਤ ਤੋਂ ਉਪਰ ਰਹਿਣ ਤੇ ਹਰਿਆਣਾ ਦੇ ਤਿੰਨ ਪ੍ਰਮੁੱਖ ਸਿੱਖ ਆਗੂਆਂ ਨੂੰ ਪੰਥ ’ਚ ਵਾਪਿਸ ਲੈਣ ਸਮੇਤ ਉਥੋਂ ਦੀ ਨਵੀਂ ਬਣੀ ਐਸ.ਜੀ.ਪੀ.ਸੀ ਨੂੰ ਆਪਣਾ ਅਸ਼ੀਰਵਾਦ ਦੇਣ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਕਿਸੇ ਸਿਆਸੀ ਸੰਸਥਾ ਤੋਂ ਬਹੁਤ ਉਪਰ ਹਨ ਅਤੇ ਉਨ੍ਹਾਂ ਨੂੰ ਸਿਆਸਤ ਤੋਂ ਉਪਰ ਰਹਿਣਾ ਚਾਹੀਦਾ ਹੈ। ਇਥੇ ਜ਼ਾਰੀ ਬਿਆਨ ’ਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਉਹ ਪੂਰੀ ਨਿਮਰਤਾ ਨਾਲ ਕਹਿ ਰਹੇ ਹਨ ਕਿ ਹਰਿਆਣਾ ਐਸ.ਜੀ.ਪੀ.ਸੀ ਬਣਾਉਣ ’ਚ ਕਿਸੇ ਵੀ ਤਰ੍ਹਾਂ ਦਾ ਮਰਿਆਦਾ ਦਾ ਉ¦ਘਣ ਨਹੀਂ ਹੈ, ਜਿਹੜੇ ਉਥੋਂ ਦੇ ਸਿੱਖਾਂ ਦੀ ਬਹੁਤ ਵੱਡੀ ਮੰਗ ਹੈ। ਇਸ ਲੜੀ ਹੇਠ ਇਸਦੇ ਨਿਰਮਾਣ ’
ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਰੋਕ ਨਹੀਂ ਲਗਾਉਣੀ ਚਾਹੀਦੀ, ਕਿਉਂਕਿ ਇਸਦੇ ਨਿਰਮਾਣ ਨੇ ਕਿਸੇ ਮਰਿਆਦਾ ਨੂੰ ਨਹੀਂ ਤੋੜਿਆ ਹੈ।



