ਅੰਮ੍ਰਿਤਸਰ 22 ਜੁਲਾਈ (ਜੋਗਿੰਦਰ ਜੌੜਾ ) ਅਕਾਲੀ-ਭਾਜਪਾ ਸਰਕਾਰ ਵਲੋਂ ਪੰਜਾਬੀਆਂ ਦੀ ਜੇਬਾਂ ਤੇ ਡਾਕੇ ਮਾਰਨ ਦੀ ਬਨਾਈ ਗਈ ਯੋਜਨਾ ਦਾ ਕਾਂਗਰਸ ਪੁਰਜੋਰ ਵਿਰੋਧ ਕਰੇਗੀ ਅਤੇ ਇਸ ਨਾਪਾਕ ਕੋਸ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਵੇਗੀ। ਕਾਂਗਰਸ ਜਨਤਾ ਦੇ ਨਾਲ ਖੜੀ ਹੈ, ਉਨਾਂ ਦੀ ਹਕ ਦੀ ਲੜਾਈ ਲੜਨ ਲਈ ਭਾਵੇਂ ਜੇਲ ਭਰੋਂ ਅੰਦੋਲਨ ਵੀ ਚਲਾਨਾ ਪਵੇ ਪਿਛੇ ਨਹੀਂ ਹਟੇਗੀ। ਇਹ ਗਲ ਆਜ ਹਲਕਾ ਇੰਚਾਰਜ ਤੇ ਮਾਝਾ ਜੋਨ ਦੇ ਕੋਆਰਡੀਨੇਟਰ ਕਰਮਜੀਤ ਸਿੰਘ ਰਿੰਟੂ ਨੇ ਆਪਣੇ ਘਰ ਤੇ ਅਕਾਲੀ-ਭਾਜਪਾ ਸਰਕਾਰ ਵਲੋਂ ਕਲੋਨੀਆਂ ਨੂੰ ਰੇਗੁਲਰ ਕਰਨ ਦੇ ਲਈ ਬਨਾਏ ਗਏ ਕਾਲੇ ਕਾਨੂੰਨ ਤੇ ਮੈਮੋਰੈਂਡਮ ਦੇਣ ਆਏ ਪ੍ਰਾਪਟੀ ਡੀਲਰਾਂ ਨੂੰ ਭਰੋਸਾ ਦਿੰਦੇ ਹੋਏ ਕਹੇ।ਉਨਾਂ ਨੇ ਕਿਹਾ ਕਿ ਲੋਕ ਇਥੇ ਪਿਛਲੇ ਕਈ ਦਸ਼ਕਾ ਤੋਂ ਰਹਿ ਰਹੇ ਹਨ ਅਤੇ ਹੁਣ ਅਕਾਲੀ-ਭਾਜਪਾ ਸਰਕਾਰ ਕਹਿ ਰਹੀ ਹੈ ਕਿ ਜਿਸ ਕਲੋਨੀ ਚ ਉਹ ਰਹਿ ਰਹੇ ਹਨ ਉਹ ਅਨਅਧਿਕ੍ਰਤ ਹੈ। ਅਨਅਧਿਕ੍ਰਤ ਦੇ ਨਾਂ ਤੇ ਲੋਕਾਂ ਦੀ ਜੇਬਾਂ ਤੇ ਨਜਰ ਟਿਕਾਈ ਬੈਠੀ ਇਸ ਸਰਕਾਰ ਦੀ ਨੀਅਤ ਵਿਚ ਖੋਟ ਹੈ। ਆਪਣੀਆ ਜੇਬਾਂ ਭਰਨ ਦੇ ਲਈ ਜਨਤਾ ਦਾ ਗਲਾ ਘੋਟਣ ਤੇ ਉਤਾਰੂ ਹੋ ਗਈ ਹੈ। ਉਨਾਂ ਨੇ ਕਿਹਾ ਕਿ ਜੋ ਫੀਸਾਂ ਦੇ ਦੇਵੇ ਉਹ ਅਧਿਕ੍ਰਤ ਬਾਕੀ ਸਾਰੀਆਂ ਅਨਅਧਿਕ੍ਰਤ, ਇਹ ਠੀਕ ਨਹੀਂ। ਪੰਜਾਬ ਵਾਸੀ ਪਹਿਲਾ ਹੀ ਕਈ ਤਰਾਂ ਦੇ ਟੈਕਸਾ ਦਾ ਭਾਰ ਝੇਲ ਰਹੇ ਹਨ ਅਤੇ ਹਰ ਵਰਗ ਇਨਾਂ ਦੀਆਂ ਨੀਤੀਆਂ ਤੋਂ ਦੁਖੀ ਹੈ, ਹੁਣ ਜੋ ਫਰਮਾਨ ਇਨਾਂ ਨੇ ਲਾਗੂ ਕੀਤਾ ਹੈ ਉਹ ਲੋਕ ਵਿਰੋਧੀ ਹੈ। ਉਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਲਾਗੂ ਕੀਤੇ ਕਾਲੇ ਕਾਨੂੰਨ ਤੋ ਨਾ ਘਬਰਾਉਣ ਬਲਕਿ ਖੁਲ ਕੇ ਇਸਦਾ ਵਿਰੋਧ ਕਰਨ।ਰਿੰਟੂ ਨੇ ਕਿਹਾ ਕਿ ਇਸ ਸੰਬੰਧੀ ਅਜ ਪ੍ਰਾਪਟੀ ਡੀਲਰਾਂ ਦੀ ਮੀਟਿੰਗ ਹੋ ਰਹੀ ਹੈ। ਇਸ ਵਿਚ ਇਸ ਕਾਲੇ ਕਾਨੂੰਨ ਨਾਲ ਕਿਸ ਤਰਾਂ ਨਾਲ ਨਿਪਟਨਾ ਹੈ ਦੀ ਯੋਜਨਾ ਤਿਆਰ ਕੀਤੀ ਜਾਵੇਗੀ। ਉਨਾਂ ਨੇ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਦੇ ਲਈ ਉਹ ਜਨਤਾ ਦੇ ਨਾਲ ਹਨ ਅਤੇ ਇਸ ਤੇ ਕਾਂਗਰਸ ਵਡੇ ਪਧਰ ਤੇ ਰੋਸ਼ ਪ੍ਰਦਰਸ਼ਨ ਕਰੇਗੀ। ਜਰੂਰਤ ਪੈਣ ਤੇ ਜੇਲ ਜਾਣ ਨੂੰ ਵੀ ਤਿਆਰ ਹਨ ਪਰਤੂੰ ਲੋਕਾਂ ਦੇ ਹਕਾਂ ਅਕਾਲੀ-ਭਾਜਪਾ ਸਰਕਾਰ ਨੂੰ ਡਾਕਾ ਨਹੀਂ ਪਾਉਣ ਦਿਤਾ ਜਾਵੇਗਾ।ਇਸ ਮੌਕੇ ਤੇ ਸਾਬੀ ਪ੍ਰਾਪਟੀ ਐਡਵਾਈਜਰ, ਹਰਜਿੰਦਰ ਸਿੰਘ, ਅਰੁਣ ਸ਼ਰਮਾ, ਰਾਮ ਬਲੀ, ਅਲਗੂ ਰਾਮ, ਗਿਆਨੀ ਬਲਦੇਵ ਸਿੰਘ, ਮਹਿੰਦਰ ਸਿੰਘ ਮਠਾੜੂ, ਬੌਬੀ, ਸਤਪਾਲ ਸ਼ਰਮਾ, ਹਰੀ ਬਾਬੂ, ਸੰਜੈ ਸ਼ੁਕਲਾ, ਗੋਰਾ, ਰਾਮ, ਡਾ. ਸੁਨੀਲ, ਰਾਕੇਸ਼, ਸੁਨੀਲ ਟਿੰਕੂ, ਜੁਗਲ, ਸੁਰਿੰਦਰ, ਗੋਪਾਲ, ਵਿਨੋਦ, ਕਾਕਾ ਕਨਹੈਯਾ, ਅਮਨਦੀਪ ਸਿੰਘ, ਡਾ. ਲਾਡਾ, ਕਾਕਾ ਮਹਾਜਨ, ਰਾਜਾ, ਨਿਕੂ, ਹੈਪੀ, ਭਾਰਤੀ, ਅਮਰਜੀਤ ਸਿੰਘ, ਅਮਿਤ, ਲਖਨ ਸੈਣੀ, ਵਿਜੈ, ਰਾਮ, ਦੇਵੀ ਲਾਲ ਠੇਕੇਦਾਰ, ਰਾਮ ਕਿਸ਼ਨ, ਗਿਆਨਦੇਵ, ਸ਼ਿੰਦਾ, ਜਗਮੋਹਨ, ਨਰੇਸ਼ ਕੁਮਾਰ, ਰੰਿਜਦਰ ਸਿੰਘ ਆਦਿ ਮੌਜੂਦ ਸਨ।



