ਚੰਡੀਗੜ੍ਹ, 27 ਜੁਲਾਈ (ਪੀ. ਟੀ)- ਆਮ ਆਦਮੀ ਪਾਰਟੀ ਵਲੋਂ ਪਟਿਆਲਾ ਸ਼ਹਿਰੀ ਅਤੇ ਤਲਵੰਡੀ ਸਾਬੋ ਜਿਮਨੀ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿਤਾ ਗਿਆ ਹੈ? ਪਾਰਟੀ ਵਲੋਂ ਤਲਵੰਡੀ ਸਾਬੋ ਤੋ ਗਾਇਕ ਬਲਕਾਰ ਸਿਧੂ ਜਦਕਿ ਪਟਿਆਲਾ ਸ਼ਹਿਰੀ ਤੋਂ ਹਰਜੀਤ ਸਿੰਘ ਅਦਾਲਤੀਵਾਲਾ ਚੋਣ ਲੜਨਗੇ।ਇਹ ਐਲਾਨ ਪਾਰਟੀ ਦੇ ਰਾਸ਼ਟਰੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਕੀਤਾ ਹੈ? ਕੇਜਰੀਵਾਲ ਨੇ ਦੋਵਾਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਖੁਦ ਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਲੀਡਰ ਇਨ੍ਹਾਂ ਲਈ ਪ੍ਰਚਾਰ ਕਰਨਗੇ? ਉਮੀਦਵਾਰਾਂ ਦਾ ਐਲਾਨ ਅੱਜ ਸੁਨਾਮ ਵਿਖੇ ਖਤਮ ਹੋਈ ਆਮ ਆਦਮੀ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ 3 ਦਿਨਾਂ ਮੀਟਿੰਗ ਉਪਰੰਤ
ਕੀਤਾ ਗਿਆ? ਮੀਟਿੰਗ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਸਾਡਾ ਮੁੱਖ ਮਕਸਦ ਇਸ ਵੇਲੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹਨ ਤੇ ਉਥੇ ਹੀ ਸਾਰਾ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ? ਅਸੀਂ ਪੰਜਾਬ ਦੀਆਂ ਜਿਮਨੀ ਚੋਣਾਂ ਲੜਾਂਗੇ ਪਰ ਬਾਕੀ ਸੂਬਿਆਂ ਚ ਹੋਣ ਵਾਲੀਆਂ ਜਿਮਨੀ ਚੋਣਾਂ ਨਹੀਂ ਲੜਾਂਗੇ ਕਿਉਂਕਿ ਇਸ ਵੇਲੇ ਸਾਡਾ ਸਾਰਾ ਧਿਆਨ ਉਥੇ ਹੀ ਕੇਂਦਰਤ ਕੀਤਾ ਜਾਵੇਗਾ।
ਪੰਜਾਬ ਚ ਮੀਟਿੰਗ ਕਰਨ ਬਾਰੇ ਸਵਾਲ ਦੇ ਜਵਾਬ ਚ ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਹੀ ਆਮ ਆਦਮੀ ਪਾਰਟੀ ਨੂੰ ਪੂਰੇ ਦੇਸ਼ ਚ ਸਭ ਤੋ ਵਧ ਪਿਆਰ ਦਿਤਾ ਹੈ ਇਸ ਲਈ ਅਸੀਂ ਇਹ ਮਹੱਤਵਪੂਰਨ ਮੀਟਿੰਗ ਇਥੇ ਕੀਤੀ ਹੈ? ਸਾਡਾ ਮੁੱਖ ਮਕਸਦ ਸੱਤਾ ਦਾ ਕੇਂਦਰੀਕਰਨ ਨਹੀਂ ਬਲਕਿ ਵਿਕੇਂਦਰੀਕਰਨ ਹੈ। ਕੇਜਰੀਵਾਲ ਨੇ ਦਿੱਲੀ ਦੇ ਗਵਰਨਰ ਤੇ ਦੋਸ਼ ਲਾਇਆ ਕਿ ਉਹ ਕੇਂਦਰ ਸਰਕਾਰ ਦੇ ਦਬਾਅ ਚ ਕੰਮ ਕਰ ਰਹੇ ਹਨ? ਚਾਹੀਦਾ ਇਹ ਹੈ ਕਿ ਉਹ ਚੋਣਾਂ ਦਾ ਤੁਰੰਤ ਐਲਾਨ ਕਰਨ ਪਰ ਜੇ ਉਹ ਅਜਿਹਾ ਕਰਦੇ ਹਨ ਤਾਂ ਉਨ੍ਹਾਂ ਨੂੰ ਬਦਲ ਦਿਤਾ ਜਾਵੇਗਾ? ਪਾਰਟੀ ਕਨਵੀਨਰ ਨੇ ਬੀਜੇਪੀ ਤੇ ਇਹ ਵੀ ਦੋਸ਼ ਲਾਇਆ ਕਿ ਦਿੱਲੀ ਵਿਖੇ ਉਨ੍ਹਾਂ ਦੇ ਐਮ ਐਲ ਏ ਨੂੰ ਲਾਲਚ ਦਿਤੇ ਜਾ ਰਹੇ ਹਨ? ਇਸ ਵੇਲੇ ਸਾਡੇ 15 ਐਮ ਐਲ ਏਜ ਨੂੰ ਤੋੜਨ ਲਈ ਤਰਾਂ ਤਰਾਂ ਦੇ ਲਾਲਚ ਦੇ ਕੇ ਦਿੱਲੀ ਚ ਸਰਕਾਰ ਬਣਾਉਣ ਦੀ ਸਾਜਿਸ਼ ਕੀਤੀ ਜਾ ਰਹੀ ਹੈ? ਦੱਸ ਦੇਈਏ ਕਿ ਤਲਵੰਡੀ ਸਾਬੋ ਤੋਂ ਅਕਾਲੀ ਦਲ ਵਲੋ ਜੀਤ ਮਹਿੰਦਰ ਸਿਧੂ, ਕਾਂਗਰਸ ਵਲੋਂ ਹਰਮਿੰਦਰ ਜੱਸੀ ਨੂੰ ਉਮੀਦਵਾਰ ਐਲਾਨਿਆ ਜਾ ਚੁੱਕਾ ਹੈ ਜਦਕਿ ਪਟਿਆਲਾ ਤੋਂ ਕਾਂਗਰਸ ਪਾਰਟੀ ਮਹਾਰਾਣੀ ਪਰਨੀਤ ਕੌਰ ਨੂੰ ਉਮੀਦਵਾਰ ਐਲਾਨ ਚੁੱਕੀ ਹੈ ਜਦਕਿ ਸਿਰਫ ਅਕਾਲੀ ਦਲ ਵਲੋਂ ਹੀ ਪਟਿਆਲਾ ਲਈ ਉਮੀਦਵਾਰ ਨਹੀਂ ਐਲਾਨਿਆ ਗਿਆ ਹੈ।



