ਨਵੀਂ ਦਿੱਲੀ, 23 ਜੁਲਾਈ (ਪੀ. ਟੀ)- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਨੇ ਅੱਜ ਕਿਹਾ ਕਿ ਚੋਣਾਂ ‘ਚ ਕਰਾਰੀ ਹਾਰ ਮਿਲਣ ਦੇ ਬਾਅਦ ਕਾਂਗਰਸ ਅੰਦਰ ਸਭ ਕੁਝ ਠੀਕ ਨਹੀਂ ਹੈ ਅਤੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਪਾਰਟੀ ‘ਚ ਫਿਰ ਤੋਂ ਜਾਨ ਪਾਉਣ ਲਈ ਜਵਾਬਦੇਹੀ ਤੈਅ ਕਰੇਗੀ ਅਤੇ ਫੈਸਲੇ ਕਰੇਗੀ। ਉਨ੍ਹਾਂ ਕਿਹਾ ਕਿ ਫੈਸਲੇ ਉਨ੍ਹਾਂ ਦੇ ਖ਼ੁਦ ਦੇ ਅਤੇ ਏ. ਕੇ. ਐਂਟਨੀ ਕਮੇਟੀ ਦੀ ਰਿਪੋਰਟ ਦੇ ਵਿਸ਼ਲੇਸ਼ਣ ਦੇ ਆਧਾਰ ‘ਤੇ ਲਏ ਜਾਣਗੇ। ਕਾਂਗਰਸ ਦੇ ਬੁਲਾਰੇ ਥਰੂਰ ਨੇ ਕਿਹਾ ਕਿ ਕੇਵਲ ਸੋਨੀਆ ਹੀ ਪਾਰਟੀ ਨੂੰ ਇਸ ਸੰਕਟ ਤੋਂ ਬਾਹਰ ਕੱਢਣ ਦੇ ਸਮਰੱਥ ਹੋਵੇਗੀ ਕਿਉਂਕਿ ਉਹ ਇਕ ਦੇ ਬਾਅਦ ਇਕ ਦੋ ਚੋਣਾਂ ਦੇ ਨੁਕਸਾਨ ਅਤੇ ਆਪਣੀ ਕਮਾਨ ‘ਚ ਲਗਾਤਾਰ ਦੋ ਵਾਰ ਜਿੱਤ ਵੇਖ ਚੁੱਕੀ ਹੈ।
ਕਾਂਗਰਸ ’ਚ ਸਭ ਕੁਝ ਠੀਕ ਨਹੀਂ : ਥਰੂਰ



