ਖਰੜ ਲਾਗਲੇ ਪ੍ਰਸਿੱਧ ਰਿਆਤ ਬਾਹਰਾ ਗਰੁੱਪ ਆਫ ਕਾਲਜਿਸ ਨੂੰ ਨਿੱਜੀ ਯੂਨੀਵਰਸਿਟੀ ਦਾ ਦਰਜਾ ਪ੍ਰਦਾਨ ਕਰ ਦਿਤਾ ਗਿਆ ਹੈ। ਇਸ ਸਬੰਧੀ ਬਿਲ ਰਿਆਤ ਬਾਹਰਾ ਯੂਨੀਵਰਸਿਟੀ ਬਿਲ 2014 ਨੂੰ ਅੱਜ ਵਿਧਾਨ ਸਭਾ ਚ ਤਕਨੀਕੀ ਸਿਖਿਆ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਪੇਸ਼ ਕੀਤਾ ਗਿਆ ਸੀ, ਜਿਸ ਨੂੰ ਭਰਵੀਂ ਚਰਚਾ ਉਪਰੰਤ ਪਾਸ ਕਰ ਦਿਤਾ ਗਿਆ। ਇਸ ਤਰ੍ਹਾਂ ਹੁਣ ਰਿਆਤ ਬਾਹਰਾ ਗਰੁੱਪ ਨੂੰ ਨਿੱਜੀ ਯੂਨੀਵਰਸਿਟੀ ਦਾ ਦਰਜਾ ਮਿਲ ਗਿਆ ਹੈ।



