ਚੰਡੀਗੜ੍ਹ, 22 ਜੁਲਾਈ (ਪੀ. ਟੀ)- ਪੰਜਾਬ ਵਿਧਾਨ ਸਭਾ ਦੇ ਅੰਤਮ ਦਿਨ ਅੱਜ ਸੱਤਾਧਾਰੀ ਧਿਰ ਮਹੱਤਵਪੂਰਨ ਕੰਮਕਾਜ ਨਿਬੇੜਨ ਚ ਸਫਲ ਰਹੀ ਤੇ 14 ਅਹਿਮ ਬਿਲਾਂ ਨੂੰ ਹਾਊਸ ਵਲੋਂ ਪ੍ਰਵਾਨਗੀ ਮਿਲ ਗਈ। ਪੰਜਾਬ ਵਿਧਾਨ ਸਭਾ ਵਲੋਂ ਅੱਜ ਭਾਰਤੀ ਦੰਡ ਸੰਘਤਾ ਸੋਧ ਬਿਲ 2008, ਰਿਆਤ ਬਾਹਰਾ ਗਰੁੱਪ ਨੂੰ ਯੂਨੀਵਰਸਿਟੀ ਬਣਾਉਣ ਸਬੰਧੀ ਬਿਲ, ਪੰਜਾਬ ਭੌਂ ਮਾਲੀਆ ਸੋਧ ਬਿਲ 2014, ਪੰਜਾਬ ਤਕਨੀਕੀ ਯੂਨੀਵਰਸਿਟੀ ਦਾ ਨਾਂ ਬਦਲਕੇ ਆਈ ਕੇ ਗੁਜਰਾਲ ਕਰਨ ਸਬੰਧੀ ਬਿਲ, ਪੰਜਾਬ ਗਊ ਸੇਵਾ ਕਮਿਸ਼ਨ ਬਿਲ, ਪੰਜਾਬ ਅਪਾਰਟਮੈਂਟ ਤੇ ਜਾਇਦਾਦ ਸੋਧ ਬਿਲ 2014, ਪੰਜਾਬ ਮਿਊਂਸਪਲ ਕਾਰਪੋਰੇਸ਼ਨ ਸੋਧ ਬਿਲ 2014, ਪੰਜਾਬ ਮਿਊਂਸਪਲ ਸੋਧ ਬਿਲ 2014, ਜੀ. ਐਨ. ਏ. ਯੂਨੀਵਰਸਿਟੀ ਬਿਲ 2014, ਪੰਜਾਬ ਕਿਰਾਇਆ ਸੋਧ ਬਿਲ 2014, ਪੰਜਾਬ ਮੋਟਰ ਗੱਡੀਆਂ ਕਰ ਸੋਧ ਬਿਲ 2014, ਪੰਜਾਬ ਸਹਿਕਾਰੀ ਸਭਾਵਾਂ ਸੋਧ ਬਿਲ, ਪੰਜਾਬ ਜਨਤਕ ਤੇ
ਨਿਜੀ ਸੰਪਤੀ ਦੇ ਨੁਕਸਾਨ ਤੇ ਰੋਕ ਬਿਲ ਤੇ ਪੰਜਾਬ ਐਡਵੋਕੇਟਸ ਵੈਲਫੇਅਰ ਫੰਡ ਸੋਧ ਬਿਲ 2014 ਨੂੰ ਪਾਸ ਕਰ ਦਿਤਾ ਗਿਆ। ਇਸ ਤੋਂ ਇਲਾਵਾ ਅੱਜ ਕੈਗ ਰਿਪੋਰਟਾਂ ਨੂੰ ਵੀ ਪੇਸ਼ ਕੀਤਾ ਗਿਆ।



