ਨਵੀਂ ਦਿੱਲੀ, 20 ਜੁਲਾਈ (ਪੀ. ਟੀ)- ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਸਨਸਨੀਖੇਜ ਨਿਠਾਰੀ ਹੱਤਿਆ ਤੇ ਕੁਕਰਮ ਮਾਮਲਿਆਂ ਦੇ ਦੋਸ਼ੀ ਸੁਰਿੰਦਰ ਕੋਹਲੀ ਸਮੇਤ ਮੌਤ ਦੀ ਸਜ਼ਾ ਮਿਲੇ ਛੇ ਮੁਲਜਮਾਂ ਦੀਆਂ ਤਰਸ ਅਰਜ਼ੀਆਂ ਨੂੰ ਖਾਰਜ ਕਰ ਦਿੱਤਾ ਹੈ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕੋਹਲੀ ਤੋਂ ਇਲਾਵਾ ਮਹਾਰਾਸ਼ਟਰ ਦੀ ਰੇਣੁਕਾਬਾਈ ਤੇ ਸੀਮਾ, ਮਹਾਰਾਸ਼ਟਰ ਦੇ ਹੀ ਰਾਜਿੰਦਰ ਪ੍ਰਹਿਲਾਦ ਰਾਵ ਵਾਸਨਿਕ, ਮੱਧ ਪ੍ਰਦੇਸ਼ ਦੇ ਜਗਦੀਸ਼ ਤੇ ਅਸਮ ਦੇ ਹੋਲੀਰਾਮ ਬੋਰਦੋਲੋਈ ਦੀ ਤਰਸ ਅਰਜ਼ੀਆਂ ਨੂੰ ਗ੍ਰਹਿ ਮੰਤਰਾਲੇ ਦੀਆਂ ਸਿਫਾਰਿਸ਼ਾਂ ਤੋਂ ਬਾਅਦ ਰਾਸ਼ਟਰਪਤੀ ਨੇ ਨਾਮਨਜ਼ੂਰ ਕਰ ਦਿੱਤਾ ਹੈ।



