ਭਾਈ ਹਵਾਰਾ ਦੀ 23 ਅਤੇ 24 ਜੁਲਾਈ ਨੂੰ ਦਿੱਲੀ ਪੇਸ਼ੀ ਨਹੀਂ ਹੋਵੇਗੀ, ਜੱਜ ਦਾ ਦੇਹਾਂਤ
ਨਵੀਂ ਦਿੱਲੀ 20 ਜੁਲਾਈ (ਮਨਪ੍ਰੀਤ ਸਿੰਘ ਖਾਲਸਾ): ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨਾਲ ਬੀਤੇ ਸ਼ੁਕਰਵਾਰ ਮਲਾਕਾਤ ਕਰਕੇ ਆਏ ਬੀਬੀ ਮਨਪ੍ਰੀਤ ਕੌਰ ਨੇ ਦਸਿਆ ਕਿ ਦਿੱਲੀ ਦੇ ਏਮਜ ਹਸਪਤਾਲ ਵਲੋਂ ਭਾਈ ਹਵਾਰਾ ਦੀ ਐਮ ਆਰ ਆਈ ਦੇ ਟੇਸਟ ਦੀ ਮਿਤੀ 6 ਅਗਸਤ ਰਖੀ ਗਈ ਹੈ । ਭਾਈ ਹਵਾਰਾ ਇਸ ਮੁਲਾਕਾਤ ਤੇ ਵੀ ਦੋ ਸੇਵਾਦਾਰਾਂ ਦੇ ਨਾਲ ਸਟਰੇਚਰ ਤੇ ਮੁਲਾਕਾਤ ਦੇ ਸਮੇਂ ਤੋਂ 10 ਮਿਨਟ ਦੀ ਦੇਰੀ ਨਾਲ ਆਏ ਸਨ । ਉਨ੍ਹਾਂ ਦਸਿਆ ਕਿ ਭਾਈ ਸਾਹਿਬ ਪਿਛਲੇ ਤਿੰਨ ਦਿਨਾਂ ਤੋਂ ਜੇਲ੍ਹ ਨੰ 1 ਦੀ ੳ ਪੀ ਡੀ ਵਿਚ ਇਲਾਜ ਲਈ ਦਾਖਿਲ ਹਨ ਤੇ ਅਦਾਲਤ ਦੇ ਨਿਰਦੇਸ਼ ਜਾਰੀ ਹੋਣ ਤੋਂ ਬਾਅਦ ਜੇਲ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਹਨ । ਜੇਲ੍ਹ ਅਧਿਕਾਰੀਆਂ ਨੂੰ ਦਖਲ ਦੇ ਕੇ ਭਾਈ ਸਾਹਿਬ ਦੀ ਤੁਰਤ ਐਮ ਆਰ ਆਈ ਕਰਵਾੁੳਣੀ ਚਾਹੀਦੀ ਹੈ ਤਾਂ ਕਿ ਅਸਲ ਬੀਮਾਰੀ ਦਾ ਕਾਰਣ ਪਤਾ ਲਗਾ ਕੇ ਚੰਗਾ ਇਲਾਜ ਕੀਤਾ ਜਾ ਸਕੇ । ਬੀਬੀ ਜੀ ਨੇ ਦਸਿਆ
ਕਿ ਭਾਈ ਸਾਹਿਬ ਬੀਮਾਰ ਹੋਣ ਕਰਕੇ ਇਸ ਵਾਰੀ ਦਿੱਲੀ ਦੀ ਅਦਾਲਤ ਵਿਚ ਜੋ ਉਨ੍ਹਾਂ ਦੀ ਪੇਸ਼ੀ 23 ਅਤੇ 24 ਜੁਲਾਈ ਨੂੰ ਹੈ, ਪੇਸ਼ ਨਹੀ ਹੋ ਸਕਣਗੇ । ਭਾਈ ਹਵਾਰਾ ਦਾ ਕੇਸ ਜੱਜ ਦਇਆ ਪ੍ਰਕਾਸ਼ ਦੀ ਅਦਾਲਤ ਵਿਚ ਚਲ ਰਿਹਾ ਹੈ ਤੇ ਜੱਜ ਦਇਆ ਪ੍ਰਕਾਸ਼ ਖੁਦ ਬੀਮਾਰ ਸਨ ਤੇ ਬੀਤੇ ਸ਼ੁਕਰਵਾਰ ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ ਹੈ ।



