ਮੁੰਬਈ, 19 ਜੁਲਾਈ (ਪੀ. ਟੀ)- ਸ਼ੇਅਰ ਬਾਜ਼ਾਰ ‘ਚ ਤੇਜ਼ੀ ਨਾਲ ਪਿਛਲੇ ਇਕ ਸਾਲ ‘ਚ ਦੇਸ਼ ‘ਚ 10 ਨਵੇਂ ਡਾਲਰ ਅਰਬਪਤੀ ਬਣੇ, ਜਿਸ ਨਾਲ ਹੁਣ ਤੱਕ ਇਕ ਅਰਬ ਡਾਲਰ ਤੋਂ ਜ਼ਿਆਦਾ ਸੰਪਤੀ ਵਾਲੇ ਲੋਕਾਂ ਦੀ ਗਿਣਤੀ ਵਧ ਕੇ 55 ਹੋ ਗਈੇ। ਪਿਛਲੇ ਸਾਲ 1 ਜੁਲਾਈ ਤੋਂ ਸ਼ੇਅਰ ਬਾਜ਼ਾਰ 28 ਫੀਸਦੀ ਚੜ੍ਹ ਚੁੱਕਾ ਹੈ। ਇਸ ਦੌਰਾਨ 10 ਉਦਯੋਗਪਤੀਆਂ ਦੀ ਸੰਪਤੀ ਵੀ ਇਕ ਵਧ ਕੇ ਇਕ ਅਰਬ ਡਾਲਰ ਹੋ ਗਈ ਹੈ। ਇਸ ਸੂਚੀ ‘ਚ ਇਕ ਜੁਲਾਈ 2013 ਨੂੰ 46 ਨਾਮ ਸਨ। ਇਕ ਜੁਲਾਈ ਦੇ ਅੰਕੜਿਆਂ ਅਨੁਸਾਰ ਵਾਕਹਾਰਟ ਦੇ ਪ੍ਰਧਾਨ ਖੋਡਕੀਵਾਲਾ ਸੂਚੀ ਤੋਂ ਬਾਹਰ ਹੋ ਗਏ ਹਨ।ਸੂਚੀ ‘ਚ ਸ਼ਾਮਲ ਹੋਣ ਵਾਲੇ 10 ਨਵੇਂ ਉਦਯੋਗਪਤੀਆਂ ‘ਚ ਸ਼ਾਮਲ ਹਨ ਆਈਸ਼ਰ ਮੋਟਰ ਦੇ ਸਿਧਾਰਥ ਲਾਲ, ਆਰਬਿੰਦੋ ਫਾਰਮਾ ਦੇ ਪੀ ਪ੍ਰਸਾਦ ਰੇਡੀ, ਹੈਵੇਲਸ ਇੰਡੀਆ ਦੇ ਕੀਮਤ ਰਾਏ ਗੁਪਤਾ, ਜੀਐਮਆਰ ਇੰਫਰਾ ਦੇ ਜੀਐਮ ਰਾਓ, ਭਾਰਤ ਫੋਰਜ਼ ਦੇ ਬਾਬਾ ਕਲਿਆਣੀ,
ਜੇਪੀ ਐਸੋਸੀਏਟਸ ਦੇ ਮਨੋਜ ਗੌਡ, ਥਮੈਕਸ ਦੀ ਅਨੂ, ਪ੍ਰੈਸਟੀਜ਼ ਐਸੋਸੀਏਟਸ ਦੇ ਇਰਫਾਨ ਰਜਾਕ, ਬਾਇਓਕਾਨ ਦੀ ਕਿਰਨ ਮਜੂਮਦਾਰ ਤੇ ਓਬਰਾਏ ਰਾਇਲਟੀ ਦੇ ਵਿਕਾਸ ਓਬਰਾਏ ਆਦਿ ਸ਼ਾਮਲ ਹਨ।



