ਜੰਮੂ, 19 ਜੁਲਾਈ (ਪੀ. ਟੀ)- ਦੱਖਣੀ ਕਸ਼ਮੀਰ ‘ਚ ਪਵਿੱਤਰ ਅਮਰਨਾਥ ਗੁਫ਼ਾ ਲਈ 1, 389 ਸ਼ਰਧਾਲੂਆਂ ਦਾ ਇਕ ਹੋਰ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ ਜੰਮੂ ਦੇ ਆਧਾਰ ਕੈਂਪ ਤੋਂ ਰਵਾਨਾ ਹੋ ਗਿਆ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਜਥੇ ‘ਚ 1, 389 ਪੁਰਖ ਤੇ 336 ਔਰਤਾਂ ਸ਼ਾਮਿਲ ਹਨ।ਸ਼ਰਧਾਲੂਆਂ ਦਾ ਇਹ ਕਾਫ਼ਲਾ ਜੰਮੂ ਸਥਿਤ ਭਗਵਤੀ ਨਗਰ ਆਧਾਰ ਕੈਂਪ ਤੋਂ ਸਵੇਰੇ 39 ਵਾਹਨਾਂ ‘ਚ ਸਵਾਰ ਹੋ ਕੇ ਰਵਾਨਾ ਹੋਇਆ। ਉਨ੍ਹਾਂ ਦੱਸਿਆ ਕਿ ਪਹਿਲੀ ਬੱਸ ਸਵੇਰੇ 4 ਵੱਜ ਕੇ 20 ਮਿੰਟ ‘ਤੇ ਰਵਾਨਾ ਹੋਈ ਤੇ ਆਖਰੀ ਬੱਸ 4 ਵੱਜ ਕੇ 30 ਮਿੰਟ ‘ਤੇ ਰਵਾਨਾ ਹੋਈ।



