Skip to content
Independent perspectives. Global stories.
BREAKING

ਹਰਿਆਣਾ ਕਮੇਟੀ ਕਾਨੂੰਨ ਰੱਦ ਕਰਨਾ ਸੰਭਵ ਨਹੀਂ : ਮੁੱਖ ਸਕੱਤਰ

Share this story

ਚੰਡੀਗੜ- ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਐਸ ਸੀ ਚੌਧਰੀ ਨੇ ਅੱਜ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਬਿੱਲ-2014 ਨੂੰ ਰਾਜਪਾਲ ਦੀ ਮਨਜ਼ੂਰੀ ਮਿਲ ਚੁੱਕੀ ਹੈ ਅਤੇ ਇਹ ਬਿੱਲ ਹੁਣ ਕਾਨੂੰਨ ਵਿਚ ਬਦਲ ਚੁੱਕਿਆ ਹੈ, ਜੇਕਰ ਕਿਸੇ ਨੂੰ ਇਸ ਸਬੰਧੀ ਇੰਤਰਾਜ ਹੈ ਤਾਂ ਉਹ ਅਦਾਲਤ ਵਿਚ ਜਾ ਕੇ ਚੁਣੌਤੀ ਦੇ ਸਕਦਾ ਹੈ ਅਤੇ ਅਦਾਲਤ ਇਸਦੀ ਵੈਧਤਾ ਅਤੇ ਅਵੈਧਤਾ ਦੇ ਬਾਰੇ ਦੇਖੇਗਾ ਅਤੇ ਆਪਣਾ ਫੈਸਲਾ ਦੇਵੇਗਾ ਜਾਂ ਫਿਰ ਇਸ ਵਿਚ ਵਿਧਾਨ ਸਭਾ ਸੋਧ ਕਰ ਸਕਦੀ ਹੈ। ਰਾਜਪਾਲ ਆਪਣੀ ਸਹਿਮਤੀ ਦੇ ਚੁੱਕੇ ਹਨ ਅਤੇ ਕਾਨੂੰਨ ਬਣਨ ਦੇ ਬਾਅਦ ਰਾਜਪਾਲ ਇਸ ਬਿੱਲ ਦੀ ਸਹਿਮਤੀ ਨੂੰ ਵਾਪਸ ਨਹੀਂ ਲੈ ਸਕਦੇ।ਮੁੱਖ ਸਕੱਤਰ ਅੱਜ ਇਥੇ ਕੇਂਦਰੀ ਗ੍ਰਹਿ ਮੰਤਰਾਲੇ ਦੇ ਗ੍ਰਹਿ ਸਕੱਤਰ ਸ੍ਰੀ ਅਨਿਲ ਗੋਸਵਾਮੀ ਤੋਂ ਪ੍ਰਾਪਤ ਪੱਤਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪਣੀ ਪ੍ਰਤੀਕ੍ਰਿਆ ਪ੍ਰਗਟ ਕਰ ਰਹੇ ਸਨ। ਉਨ੍ਹਾਂ ਦੱਸਿਆ ਕਿ ਹਰਿਆਣਾ ਵਿਚ ਸਿੱਖ ਗੁਰਦੁਆਰਾ ਪ੍ਰਬੰਧਕ ਬਿੱਲ-2014 ਦੀ

ਅਧਿਸੂਚਨਾ ਜਾਰੀ ਹੋ ਚੁੱਕੀ ਹੈ ਅਤੇ ਇਸ ਤਰ੍ਹਾਂ ਕਾਨੂੰਨੀ ਕਾਰਵਾਈ ਪੂਰੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਬਿੱਲ ਦੇ ਲਈ ਕਾਨੂੰਨੀ ਰਾਏ ਲਈ ਗਈ ਸੀ ਅਤੇ ਉਸਦੇ ਬਾਅਦ ਹੀ ਇਸ ਨੂੰ ਵਿਧਾਨ ਸਭਾ ਵਿਚ ਪੇਸ਼ ਕੀਤਾ ਗਿਆ, ਕਿਉਂਕਿ ਇਹ ਰਾਜ ਵਿਧਾਨ ਸਭਾ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ।
ਉਨ੍ਹਾਂ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਲਿਖੇ ਗਏ ਪੱਤਰ ਨੂੰ ਹਾਸੋਹੀਣਾ ਦੱਸਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਗ੍ਰਹਿ ਸਕੱਤਰ ਨੇ ਪੱਤਰ ਵਿਚ ਲਗਭਗ ਫੈਸਲਾ ਹੀ ਸੁਣਾ ਦਿੱਤਾ ਹੈ ਕਿ ਇਹ ਬਿੱਲ ਨਿਯਮਾਂ ਅਨੁਸਾਰ ਨਹੀਂ ਹੈ, ਇਸ ਲਈ ਰਾਜ ਸਰਕਾਰ ਰਾਜਪਾਲ ਤੋਂ ਇਸ ਬਿੱਲ ਨੂੰ ਵਾਪਸ ਲੈਣ ਦੀ ਬੇਨਤੀ ਕਰੇ। ਮੁੱਖ ਸਕੱਤਰ ਨੇ ਗ੍ਰਹਿ ਮੰਤਰਾਲੇ ਦੇ ਇਸ ਪੱਤਰ ਨੂੰ ਅਜੀਬੋ-ਗਰੀਬ ਦੱਸਦੇ ਹੋਏ ਕਿਹਾ ਕਿ ਕਾਨੂੰਨ ਮੁਤਾਬਕ ਪਾਸ ਬਿੱਲ ਨੂੰ ਦੁਆਰਾ ਰਾਜਪਾਲ ਦੇ ਕੋਲ ਭੇਜਣਾ ਉਨ੍ਹਾਂ ਦੇ ਖੁਦ ਦੇ ਅਧਿਕਾਰ ਖੇਤਰ ਤੋਂ ਬਾਹਰ ਹੈ। ਉਨ੍ਹਾਂ ਦੱਸਿਆ ਕਿ ਕਰਨਾਟਕ ਉਚ ਅਦਾਲਤ ਦੇ ਇਕ ਫੈਸਲੇ ਵਿਚ ਸਪੱਸ਼ਟ ਕਿਹਾ ਗਿਆ ਹੈ ਕਿ ਜੇਕਰ ਰਾਜਪਾਲ ਕਿਸੇ ਬਿੱਲ ਜਾਂ ਅਧਿਨਿਯਮ ਨੂੰ ਮਨਜ਼ੂਰ ਕਰ ਦਿੰਦਾ ਹੈ ਤਾਂ ਉਸ ਨੂੰ ਵਾਪਸ ਨਹੀਂ ਲਿਆ ਜਾ ਸਕਦਾ। ਪ੍ਰੰਤੂ ਉਸ ਨੂੰ ਦੁਬਾਰਾ ਵਿਚਾਰ ਦੇ ਲਈ ਕਾਨੂੰਨ ਵਿਚ ਰੱਖ ਕੇ ਫਿਰ ਤੋਂ ਰਾਜਪਾਲ ਦੇ ਕੋਲ ਭੇਜਿਆ ਜਾ ਸਕਦਾ ਹੈ।ਉਨ੍ਹਾਂ ਕਿਹਾ ਕਿ ਜੇਕਰ ਇਸ ਬਿੱਲ ‘ਤੇ ਕਿਸੇ ਨੂੰ ਤਕਲੀਫ ਹੈ ਤਾਂ ਉਹ ਅਦਾਲਤ ਵਿਚ ਜਾ ਸਕਦੇ ਹਨ ਅਤੇ ਇਸ ਨੂੰ ਸਮੁਚਿਤ ਅਥਾਰਿਟੀ ਤੋਂ ਕਾਨੂੰਨੀ ਰਾਏ ਲੈ ਕੇ ਹੀ ਬਣਾਇਆ ਗਿਆ ਹੈ।
ਸੂਬੇ ਵਿਚ ਮੌਜੂਦਾ ਕਾਨੂੰਨ ਵਿਵਸਥਾ ਦੇ ਸਬੰਧ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਸ੍ਰੀ ਚੌਧਰੀ ਨੇ ਕਿਹਾ ਕਿ ਮੌਜਦਾ ਸਥਿਤੀਆਂ ਤੇ ਹਾਲਾਤਾਂ ‘ਤੇ ਸਰਕਾਰ ਦੀ ਪੂਰੀ ਨਜ਼ਰ ਹੈ ਅਤੇ ਗੁਰਦੁਆਰਿਆਂ ਦੇ ਆਸ-ਪਾਸ ਕਾਨੂੰਨ ਵਿਵਸਥਾ ਨੂੰ ਬਣਾਕੇ ਰੱਖਿਆ ਜਾਵੇਗਾ। ਕਿਸੇ ਵੀ ਸਥਿਤੀ ਵਿਚ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ।

WRITTEN BY