Skip to content
Independent perspectives. Global stories.
BREAKING

ਸੁਪਰੀਮ ਕੋਰਟ ਨੇ ਠੁਕਰਾਈ ਬਾਬੂ ਸਿੰਘ ਕੁਸ਼ਵਾਹਾ ਦੀ ਜ਼ਮਾਨਤ ਅਰਜ਼ੀ

Share this story

Page-1_22 ਨਵੀਂ ਦਿੱਲੀ, 18 ਜੁਲਾਈ (ਪੀ. ਟੀ)- ਸੁਪਰੀਮ ਕੋਰਟ ਨੇ ਕਰੋੜਾਂ ਰੁਪਏ ਦੇ ਰਾਸ਼ਟਰੀ ਪੇਂਡੂ ਸਿਹਤ ਮਿਸ਼ਨ (ਐਨਆਰਐਚਐਮ) ਗੜਬੜੀ ਮਾਮਲੇ ਦੇ ਮੁੱਖ ਦੋਸ਼ੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੰਤਰੀ ਬਾਬੂ ਸਿੰਘ ਕੁਸ਼ਵਾਹਾ ਦੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ ਤੋਂ ਅੱਜ ਇਨਕਾਰ ਕਰ ਦਿੱਤਾ। ਜੱਜ ਰੰਜਨਾ ਪ੍ਰਕਾਸ਼ ਦੇਸਾਈ ਦੀ ਪ੍ਰਧਾਨਤਾ ਵਾਲੀ ਦੋ ਮੈਂਬਰੀ ਪੀਠ ਨੇ ਇਹ ਕਹਿੰਦੇ ਹੋਏ ਕੁਸ਼ਵਾਹਾ ਦੀ ਜ਼ਮਾਨਤ ਅਰਜ਼ੀ ਠੁਕਰਾ ਦਿੱਤੀ ਕਿ ਅਰਜ਼ੀ ਕਰਤਾ ਦੇ ਖਿਲਾਫ ਗੰਭੀਰ ਇਲਜ਼ਾਮ ਹਨ। ਅਜਿਹੀ ਹਾਲਤ ‘ਚ ਜ਼ਮਾਨਤ ‘ਤੇ ਰਿਹਾਅ ਕਰਨ ਦਾ ਆਦੇਸ਼ ਦੇਣਾ ਉਚਿਤ ਨਹੀਂ ਹੋਵੇਗਾ। ਅਦਾਲਤ ਨੇ ਅਰਜ਼ੀ ਕਰਤਾ ਨੂੰ ਕਿਹਾ ਕਿ ਉਹ ਕੁੱਝ ਸਮਾਂ ਇੰਤਜਾਰ ਕਰੇ। ਇਸਤੋਂ ਪਹਿਲਾਂ ਕੁਸ਼ਵਾਹਾ ਨੇ ਇਲਾਹਾਬਾਦ ਉੱਚ ਅਦਾਲਤ ਵਲੋਂ ਜ਼ਮਾਨਤ ਅਰਜ਼ੀ ਖਾਰਜ ਕੀਤੇ ਜਾਣ ਦੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜਾ ਖਟਖਟਾਇਆ ਸੀ।

WRITTEN BY