Skip to content
Independent perspectives. Global stories.
BREAKING

ਰਾਜਨੀਤੀਕ ਸਿਸਟਮ ਅਤੇ ਰਾਜਨੀਤੀਕ ਪਾਰਟੀਆਂ

Share this story

ਕੇਂਦਰ ਹੋਵੇ ਜਾਂ ਰਾਜ ਸਰਕਾਰਾਂ ਬਹੁਤ ਸਮੇਂ ਤੋਂ ਦੇਖਿਆ ਜਾ ਰਿਹਾ ਹੈ ਕਿ ਉਹ ਆਪ ਸਿਸਟਮ ਨੂੰ ਨਹੀਂ ਚਲਾਉਂਦੇ ਜਦਕਿ ਮੌਕੇ ਦੇ ਮੁਤਾਬਿਕ ਸਿਸਟਮ ਉਹਨਾਂ ਨੂੰ ਚਲਾਉਂਦਾ ਹੈ। ਮੈਂ ਖਾਸਕਰ ਪਿਛਲੀ ਕੇਂਦਰ ਦੀ ਕਾਂਗਰਸ ਸਰਕਾਰ ਬਾਰੇ ਲਿਖ ਰਿਹਾ ਹਾਂ ਅਤੇ ਸਮਝਾਉਣ ਦੀ ਕੋਸ਼ਿਸ ਕਰਾਂਗਾ। ਆਮ ਤੌਰ ਤੇ ਕੋਈ ਸਰਕਾਰ ਹੋਵੇ ਜਾਂ ਬਹੁਤ ਵੱਡਾ ਕਾਰੋਬਾਰ, ਉਸਨੂੰ ਚਲਾਉਣ ਲਈ ਹਰ ਥਾਂ ਇੱਕ ਸਿਸਟਮ ਦੀ ਖਾਸ ਜ਼ਰੂਰਤ ਹੁੰਦੀ ਹੈ। ਇਹ ਵੀ ਮੰਨਣ ਵਾਲੀ ਗੱਲ ਹੈ ਕਿ ਕਿਸੇ ਵੀ ਕੰਮ ਨੂੰ ਸਫ਼ਲ ਬਣਾਉਣ ਲਈ ਇੱਕ ਜਜ਼ੱਬੇ ਅਤੇ ਸਿਸਟਮ ਦੀ ਜ਼ਰੂਰਤ ਹੁੰਦੀ ਹੈ। ਸਮੇਂ ਦੀ ਨਜ਼ਾਕਤ ਨੂੰ ਦੇਖਦੇ ਹੋਏ ਕੁੱਝ ਧਾਰਾਂਵਾਂ ਜਾਂ ਮੌਕੇ ਮੁਤਾਬਿਕ ਬਦਲਾਵ ਤਾਂ ਲਿਆਂਦੇ ਜਾ ਸਕਦੇ ਹਨ ਪਰ ਕਦੇ ਵੀ ਸਿਸਟਮ ਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਕਿ ਉਹ ਤੁਹਾਨੂੰ ਅਤੇ ਤੁਹਾਡੇ ਦੇਸ਼ ਨੂੰ ਜਾਂ ਤੁਹਾਡੇ ਰਾਜ ਨੂੰ ਆਪਣਾ ਪਰਿਵਾਰਿਕ ਰਾਜ ਸਮਝ ਕੇ ਚਲਾਏ, ਪਰ ਪਿਛਲੀ ਕੇਂਦਰ ਦੀ ਸਰਕਾਰ ਵਿੱਚ ਇਹ ਹੀ ਹੋਇਆ ਹੈ। ਇਹ ਸਾਰੇ ਭਾਰਤਵਰਸ਼ ਨੇ ਵੀ ਬਰਦਾਸ਼ਤ ਕੀਤਾ ਹੈ ਤੇ ਉਸਦਾ ਖਮੀਆਜਾ ਕਾਂਗਰਸ ਨੂੰ ਆਪਣੀ ਸੱਤਾ ਤੋਂ ਹੱਥ ਗਵਾਂ ਕੇ ਮਿਲਿਆ ਹੈ। ਆਮ ਨਾਗਰਿਕ ਵਲੋਂ ਦਿੱਤੀ ਗਈ ਇਸ ਸਜ਼ਾ ਦਾ ਕਾਂਗਰਸ ਨੂੰ ਨੁਕਸਾਨ ਵੀ ਇਨ•ਾਂ ਹੋਇਆ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਲਗ ਰਿਹਾ ਕਿ ਸਾਡੇ ਕੋਲੋਂ ਕਿਹੜੀਆਂ-ਕਿਹੜੀਆਂ ਗਲਤੀਆਂ ਹੋਈਆ ਹਨ।

ਜਦ ਕਿ ਪਿਛਲੇ ਪੰਜਾਂ ਸਾਲਾਂ ਵਿੱਚ ਸਾਰਿਆਂ ਨੂੰ ਦੇਖਣ ਨੂੰ ਮਿਲਿਆ ਹੈ ਕਿ ਕਾਂਗਰਸ ਨੇ ਕਿਸ ਤਰ•ਾਂ ਦੇਸ਼ ਨੂੰ ਸੰਭਾਲਿਆਂ ਹੈ। ਕਾਂਗਰਸ ਨੇ ਹਰ ਰਾਜ ਵਿੱਚ ਉਥੋਂ ਦੇ ਰਾਜਨੇਤਾਵਾਂ ਦੇ ਮੁਤਾਬਿਕ ਹਰ ਫ਼ੈਸਲੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਇਆ ਕੀਤੇ ਹਨ। ਜਿਸ ਦਾ ਭਾਰਤਵਰਸ਼ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਹੈ ਕਿਉਂਕਿ ਉਸਦਾ ਅਸਰ ਕੇਂਦਰ ਦੇ ਨਾਲ-ਨਾਲ ਬਾਕੀ ਰਾਜਾਂ ਤੇ ਵੀ ਪੈਂਦਾ ਰਿਹਾ ਹੈ। ਜਿਸ ਤਰ•ਾਂ ਕਾਂਗਰਸ ਦੇ ਨਾਲ ਸਾਂਝਾ ਰਾਜ ਕਰਦੀਆਂ ਪਾਰਟੀਆਂ ਨੇ ਕਈ ਤਰ•ਾਂ ਦੇ ਫਾਇਦੇ ਵਾਲੇ ਮਹਿਕਮੇ ਲੈ ਕੇ ਵੱਖ-ਵੱਖ ਢੰਗਾਂ ਦੇ ਨਾਲ ਇਹਨਾਂ ਮਹਿਕਮਿਆਂ ਦੀ ਕਾਰਗੁਜ਼ਾਰੀ ਅਤੇ ਸੀ.ਬੀ.ਆਈ ਦੀ ਹੌਂਦ ਨੂੰ ਸ਼ਰਮਸਾਰ ਕੀਤਾ ਹੈ। ਮੇਰਾ ਮੰਨ•ਣਾ ਹੈ ਕਿ ਜੇਕਰ ਕੇਂਦਰ ਦੀ ਸਰਕਾਰ ਤਾਕਤਵਰ ਹੋਵੇ ਤਾਂ ਉਹ ਨਾਂ ਤਾ ਬਲੈਕ ਮੇਲ ਹੋਵੇਗੀ ਅਤੇ ਨਾਂ ਹੀ ਉਹ ਆਪਣੇ ਨਾਲ ਰਲੀਆਂ ਪਾਰਟੀਆਂ ਦੇ ਕਹਿਣ ਤੇ ਕੋਈ ਗਲਤ ਕੰਮ ਕਰੇਗੀ। ਜਿਸ ਨਾਲ ਕਿ ਲੋਕਾਂ ਦੀ ਭਵਿੱਖ ਖਤਰੇ ਵਿੱਚ ਨਾ ਪਵੇ।
ਕੇਂਦਰ ਦੀ ਸਰਕਾਰ ਦੇ ਪ੍ਰਮੁੱਖ ਪ੍ਰਧਾਨ ਮੰਤਰੀ ਦੇ ਹਰ ਕੰਮ ਅਤੇ ਹਰ ਹਰਕਤ ਉਤੇ, ਲੋਕਾਂ ਦੀ ਨਜ਼ਰ ਰਹਿੰਦੀ ਹੈ। ਇਹ ਉਹ ਹੀ ਲੋਕ ਹਨ ਜਿਹਨਾਂ ਦੀ ਉਮੀਦ ਹਰ ਵੇਲੇ ਪ੍ਰਧਾਨ ਮੰਤਰੀ ਪੱਖੋਂ ਦੇਸ਼ ਦੀ ਭਲਾਈ ਵਾਸਤੇ ਕੰਮ ਲੈਣ ਦੀ ਹੁੰਦੀ ਹੈ। ਪਰ ਜੇਕਰ ਪੁਧਾਨ ਮੰਤਰੀ ਉਹਨਾਂ ਦੀਆਂ ਉਮੀਦਾਂ ਉੱਤੇ ਨਹੀਂ ਉਤਰਣਗੇ ਤਾਂ ਜੋ ਹਾਲ ਕਾਂਗਰਸ ਦਾ ਹੋਇਆ ਹੈ ਉਹ ਹੀ ਬਾਕੀ ਰਾਜ ਕਰਨ ਵਾਲੀ ਪਾਰਟੀਆਂ ਦਾ ਵੀ ਹੋਵੇਗਾ।
ਹਰ ਰਾਜ ਕਰਨ ਵਾਲੀ ਪਾਰਟੀ ਨੂੰ ਹਰ ਤਰ•ਾਂ ਦੀ ਅਲੋਚਣਾ ਦਾ ਖੜੇ ਮੱਥੇ ਸਾਮਣਾ ਕਰਨਾ ਚਾਹੀਦਾ ਹੈ ਤਾਂ ਜੋ ਕਿ ਸਾਫ਼-ਸੁਥਰਾਂ ਤਰੀਕੇ ਨਾਲ ਰਾਜ ਕੀਤਾ ਜਾ ਸਕੇਂ। ਪਿਛਲੀ ਕਾਂਗਰਸ ਦੀ ਸਰਕਾਰ ਨੇ ਮੌਕੇ ਮੁਤਾਬਿਕ ਕਈ ਕੰਮ ਕੀਤੇ ਹਨ ਜਿਹੜੇ ਕਿ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ਸੀ।
ਵਿਸ਼ੇਸ਼ ਉਦਹਾਰਣ ਦੇ ਤੌਰ ਤੇ ਬਾਬਾ ਰਾਮਦੇਵ ਵਰਗੇ ਬੰਦੇ ਨੂੰ ਪੰਜ-ਪੰਜ ਕੈਬਿਨੇਟ ਮੰਤਰੀਆਂ ਦਾ ਮਨਾਉਣਾ ਅਤੇ ਉਸਦੇ ਨਾਂ ਮੰਨਣ ਤੇ ਫਿਰ ਉਸਦੇ ਖਿਲਾਫ਼ ਸਖ਼ਤ ਕਾਰਵਾਈ ਕਰਨਾ। ਉਹਨਾਂ ਨੇ ਬਹੁਤ ਭਾਰੀ ਗਿਣਤੀ ਦੇ ਵਿੱਚ ਲੋਕਾਂ ਨੂੰ ਨਰਾਜ਼ ਅਤੇ ਨਿਰਾਸ਼ ਕੀਤਾ ਸੀ, ਜੋ ਕਿ ਇੱਕ ਰਾਜਨੀਤੀ ਦਾ ਖਾਤਮਾ ਨਹੀਂ ਤਾ ਹੋਰ ਕੀ ਹੈ।
ਮੈਂ ਮੁੜ ਉਸ ਹੀ ਸਿਸਟਮ ਵਾਲੀ ਗੱਲ ਤੇ ਜਿਥੋਂ ਮੈਂ ਤੁਰਿਆਂ ਸੀ ਆਉਣਾ ਚਾਹੁੰਦਾ ਹਾਂ ਅਤੇ ਇਹ ਮੈਂ ਕਾਂਗਰੇਸ ਨੂੰ ਮੁੜ ਯਾਦ ਕਰਵਾਉਣਾ ਚਾਹੁੰਦਾ ਹਾਂ ਕਿ ਇੰਦਰਾ ਗਾਂਧੀ ਨੇ ਹਮੇਸ਼ਾ ਆਪ ਸਿਸਟਮ ਨੂੰ ਚਲਾਇਆ ਸੀ। ਹਾਰ ਹੋਵੇਂ ਜਾਂ ਜਿੱਤ ਕਦੀ ਉਹ ਸਿਸਟਮ ਦੇ ਮੁਤਾਬਕ ਨਹੀਂ ਸੀ ਚਲੀ ਜਿਵੇਂ ਕਿ 1975 ਦੀ ਐਮਰਜੰਸੀ ਅਤੇ 1980 ਵਿੱਚ ਪੂਰੀ ਤਾਕਤ ਨਾਲ ਮੁੱੜ ਉਭਰਨਾ ਹੋਵੇਂ। ਇੰਦਰਾ ਗਾਂਧੀ ਤੋਂ ਬਾਅਦ ਕਾਂਗਰੇਸ ਨੇ ਕਦੇ ਵੀ ਸਿਸਟਮ ਨੂੰ ਆਪ ਨਹੀਂ ਚਲਾਇਆ ਜਦ ਕਿ ਇੱਕ ਥੱਕੀ ਅਤੇ ਨਿਰਾਸ਼ ਪਾਰਟੀ ਵਾਂਗ, ਬੀਜੇਪੀ ਦੀ ਅੰਦਰੁਣੀ ਲੜਾਈ ਨੂੰ ਲੈ ਕੇ ਸਿਰਫ਼ ਰਾਜ ਹੀ ਕੀਤਾ ਹੈ ਨਾਂ ਕਿ ਇੱਕ ਲੀਡਰ ਦੀ ਤਰ•ਾਂ ਸਿਸਟਮ ਨੂੰ ਚਲਾਇਆ ਹੈ।
ਮੈਂ ਸਮਝਦਾ ਹਾਂ ਕਾਂਗਰੇਸ ਵਿੱਚ ਅੱਜ ਜਾਂ ਪਹਿਲੇ ਇੰਦਰਾ ਗਾਂਧੀ ਤੋਂ ਬਾਅਦ ਨਾਂ ਕੋਈ ਪ੍ਰਭਾਵਸ਼ਾਲੀ ਨੇਤਾ ਹੋਇਆ ਹੈ ਨਾਂ ਹੀ ਅੱਗੇ ਆਉਣ ਦੀ ਆਸ ਹੈ। ਉਸ ਦਾ ਨਤੀਜਾ ਸਾਰੇ ਭਾਰਤਵਰਸ਼ ਦੇ ਸਾਹਮਣੇ ਹੀ ਹੈ।
ਪਿਛਲੇ 10 ਸਾਲਾਂ ਦੇ ਵਿੱਚ, ਜਿਨ•ਾਂ ਵਿੱਚੋਂ ਪਹਿਲੇ 5 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਗਰੋਥ ਰੇਟ 8 ਤੋਂ 9 ਪ੍ਰਤਿਸ਼ਤ ਦਸਿਆਂ ਜਾਂਦਾ ਸੀ। ਉਸ ਸਮੇਂ ਵੀ ਕਾਂਗਰਸ ਦੀ ਆਪਣੀ ਕੋਈ ਪਹਿਲ ਨਹੀਂ ਸੀ। ਉਸ ਸਮੇਂ ਪੈਸੇ ਲਗਾਉਣ ਵਾਲੀਆਂ ਦੇ ਸਿਰ ਚੜ ਕੇ ਪ੍ਰਾਇਵੇਟਾਇਜ਼ੇਸ਼ਨ ਦਾ ਜਿਹੜਾ ਹਲੂਣਾ ਆਇਆ ਉਹ ਵੀ ਕੋਈ ਕਾਂਗਰਸ ਦੀ ਦੇਣ ਨਹੀਂ ਹੈ।
ਜਦ ਕਿ ਕਾਂਗਰਸ ਉਸ ਤੇ ਵੀ ਆਪਣੇ ਆਪ ਨੂੰ ਥਾਪੜਾ ਦੇ ਕੇ ਉਸ ਸਮੇਂ ਵੀ 5 ਸਾਲਾਂ ਦੀ ਸਰਕਾਰ ਨੂੰ ਦੇਸ਼ ਦੀ ਸਭ ਨਾਲੋਂ ਤਰੱਕੀ ਵਾਲੀ ਸਰਕਾਰ ਵਜੋਂ ਪੇਸ਼ ਕਰਦੀ ਰਹੀ ਹੈ। ਉਸ ਤੋਂ ਬਾਅਦ 5 ਸਾਲਾਂ ਵਿੱਚ ਤਾਂ ਹਦ ਹੀ ਮੁੱਕ ਗਈ ਜਦੋਂ ਸਾਰੀ ਦੁਨਿਆ ਨਾਲ ਵੱਧ ਘਪਲੇ, ਸਰਕਾਰ ਵਲੋਂ ਕਿਸੇ ਬੜਤ ਵਾਲੇ ਕੰਮ ਵਲ ਧਿਆਨ ਨਾ ਦੇਣਾ, ਕਿਸੇ ਬਿਲ ਦਾ ਪਾਸ ਨਾ ਹੋਣਾ, ਜਿਸ ਕਰਕੇ ਕਾਂਗਰਸ ਵਲੋਂ ਸਾਰੀ ਸਰਕਾਰਾਂ ਨਾਲੋਂ ਰਿਕਾਰਡ 5 ਸਾਲਾਂ ਵਿੱਚ ਸੱਭ ਤੋਂ ਘੱਟ ਕੰਮ ਹੋਇਆ ਹੈ। ਪਾਰਲੀਮੇਂਟ ਵਿੱਚ ਵੀ ਸਭ ਤੋਂ ਘੱਟ ਘੰਟੇ ਕੰਮ ਹੋਇਆ।
ਕਾਂਗਰਸ ਦੀਆਂ ਸਰਕਾਰਾਂ ਜਿਹਨੀ ਦੇਰ ਵੀ ਰਾਜ ਕਰਦੀਆਂ ਰਹੀਆਂ ਪਰ ਉਹ ਬੀਜੇਪੀ ਦੀ ਅੰਦਰੁਣੀ ਲੜਾਈ ਅਤੇ ਬੀਜੇਪੀ ਉਤੇ ਸਮਾਜ ਵਿੱਚ ਹਮੇਸ਼ਾ ਧਾਰਮਿਕ ਅਸੰਤੁਲਣ ਫੈਲਾਉਣ ਦੀ ਸਟੈਂਪ ਲਗਾ ਕੇ ਹੀ ਰਾਜ ਕਰਦੀ ਰਹੀਆ ਹਨ।
ਪਰ ਮੇਰੀ ਸਮਝ ਅਨੁਸਾਰ ਵਿੱਚ ਬੀਜੇਪੀ ਨੇ ਹਮੇਸ਼ਾ ਹੀ ਇਹਨਾਂ ਤੱਥਾਂ ਦੀ ਪਰਵਾਹ ਕੀਤੇ ਬਗੈਰ ਹੀ ਆਪਣੀ ਕਾਰਸ਼ੈਲੀ ਨੂੰ ਸਾਬਿਤ ਕੀਤਾ ਹੈ। ਬੀਜੇਪੀ ਅਤੇ ਆਰ.ਐਸ.ਐਸ ਦੀ ਸਾਂਝੀ ਮੇਹਨਤ ਨਾਲ ਪ੍ਰਧਾਨ ਮੰਤਰੀ ਪਦ ਦੇ ਅਹੁਦੇਦਾਰ ਸ਼੍ਰੀ ਨਰਿੰਦਰ ਮੋਦੀ ਨੇ ਆਪਣੀ ਕੜੀ ਮੇਹਨਤ ਅਤੇ ਮੈਨੇਜਮੇਂਟ ਦੇ ਸਰਿਖੇ ਇਹ ਮੁਕਾਮ ਹਾਸਿਲ ਕੀਤਾ ਹੈ। ਬੀਜੇਪੀ ਵਜੋਂ ਜਿੱਤੀਆਂ ਗਈਆਂ 90 ਪ੍ਰਤਿਸ਼ਤ ਸੀਟਾਂ ਦਾ ਸਿਹਰਾ ਸ਼੍ਰੀ ਮੋਦੀ ਨੂੰ ਹੀ ਜਾਂਦਾ ਹੈ।
ਮੋਦੀ ਜੀ ਦਾ ਰੇਲ ਅਤੇ ਮਾਲ ਭਾੜਾ ਵਧਾਉਣਾ ਲੋਕਾਂ ਨੂੰ ਅਤੇ ਵਿਪੱਖੀ ਪਾਰਟੀਆਂ ਨੂੰ ਬਿਲਕੂਲ ਵੀ ਪਸੰਦ ਨਹੀਂ ਆਇਆ ਪਰ ਮੋਦੀ ਦੀ ਵੱਖ ਸੋਚ ਹੈ ਕਿ 10 ਸਾਲ ਤੋ ਕੋਈ ਵੀ ਕਿਰਾਇਆ ਨਹੀਂ ਵਧਾਇਆ ਗਿਆ। ਮੇਰੀ ਸੋਚ ਮੁਤਾਬਕ ਵੱਧੇ ਹੋਏ ਕਿਰਾਏ ਵਾਲੀ ਰੱਕਮ ਖਰਚ ਕਿੱਥੇ ਹੁੰਦੀ ਹੈ ਅਤੇ ਜੇ ਇਹ ਰਕਮ ਦੇਸ਼ ਦੀ ਭਲਾਈ ਲਈ ਖ਼ਰਚ ਹੋਵੇ ਤਾਂ ਇਸ ਤੋਂ ਵੱਡੀ ਕੋਈ ਗੱਲ ਨਹੀਂ।
ਅੱਜ ਉਹਨਾ ਨੂੰ ਬੇਸ਼ੱਕ ਸਰਕਾਰ ਚਲਾਉਂਦੀਆਂ ਇੱਕ ਮਹੀਨਾ ਦਿਨ ਹੀ ਹੋਏ ਹਨ ਪਰ ਉਹਨਾਂ ਦੀ ਕੰਮ ਕਰਨ ਤੇ ਤਰੀਕੇ ਨੂੰ ਦੇਖ ਲਗਦਾ ਹੈ ਕਿ ਘੱਟੋ-ਘੱਟ ਉਹਨਾਂ ਨੂੰ ਕੋਈ ਰਿਮੋਟ ਕੰਟਰੋਲ ਨਹੀਂ ਚਲਾ ਰਿਹਾ। ਆਪਣੇ ਕੰਮ ਦੇ ਪਹਿਲੇ ਕੁੱਝ ਦਿਨਾਂ ਵਿੱਚ ਹੀ ਸ਼੍ਰੀ ਮੋਦੀ ਨੇ ਮੁਪਰੀਮ ਕੋਰਟ ਦੇ ਅਦੇਸ਼ਾ ਤਹਿਤ ਇੱਕ ਐਸ.ਆਈ.ਟੀ ਦਾ ਨਿਰਮਾਨ ਕੀਤਾ ਹੈ।
ਜਿਹੜੀ ਕਿ ਵਿਦੇਸ਼ਾ ਵਿੱਚ ਭਾਰਤ ਦੇ ਫ਼ਸੇ ਹੋਏ ਰੁਪਏ ਵਾਪਿਸ ਲਿਆਉਣ ਵਿੱਚ ਮਦਦਗਾਰ ਸਾਬਿਤ ਹੋਵੇਗੀ ਅਤੇ ਸਵਿਟਜ਼ਰਲੈਂਡ ਵਿੱਚ ਖਤੋਂ-ਖਿਤਾਬਤ ਵੀ ਸ਼ੁਰੂ ਹੋ ਗਈ ਹੈ।
੍ਯਮੈਂ ਮੰਨਦਾ ਹਾਂ ਕਿ ਸਾਰੇ ਭਾਰਤਵਰਸ਼ ਨੂੰ ਸ਼੍ਰੀ ਨਰਿੰਦਰ ਮੋਦੀ ਦੇ ਕੰਮ ਕਰਨ ਦੇ ਢੰਗ ਤੋਂ ਪ੍ਰਭਾਵਿਤ ਹੋਣਾ ਚਾਹੀਦਾ ਹੈ। ਮੇਰੀ ਸਮਝ ਸਦਕਾ ਤਦ ਹੀ ਸਾਡਾ ਦੇਸ਼ ਤਰੱਕੀ ਕਰ ਸਕੇਗਾ। ਇਹ ਤਾਂ ਹੀ ਹੋ ਸਕਦਾ ਹੈ ਜਦ ਸਾਡੇ ਦੇਸ਼ ਦੇ ਲੋਕਾਂ ਦੀ ਤਰ•ਾਂ ਹੀ ਦੇਸ਼ ਦੇ ਰਾਜਨੇਤਾ ਸਿਰਫ ਦੇਸ਼ ਦੀ ਤਰੱਕੀ ਬਾਰੇ ਹੀ ਵਿਚਾਰ ਕਰਨ।
ਜੋ ਕਿ ਹੁਣ ਕਾਫੀ ਹਦ ਤੱਕ ਹੁੰਦਾ ਨਜ਼ਰ ਵੀ ਆ ਰਿਹਾ ਹੈ। ਜਿਸ ਕਰਕੇ ਮੈਨੂੰ ਉਮੀਦ ਹੈ ਕਿ ਹੁਣ ਭਾਰਤ ਦੇ ਆਮ ਨਾਗਰਿਕ ਦੇ ਚੰਗੇ ਦਿਨ ਆਉਣ ਵਾਲੇ ਹਨ। ਅਖੀਰ ਵਿੱਚ ਦਿਨ ਤੁਹਾਡੇ ਵਾਸਤੇ ਚੰਗੇ ਹਨ ਜਾਂ ਮਾੜੇ, ਬੇਸ਼ੱਕ ਤੁਹਾਡੇ ਤੇ ਮੁਮੀਬਤਾਂ ਦੇ ਪਹਾੜ ਟੁੱਟੇ ਹਨ ਪਰ ਸਿਸਟਮ ਨੂੰ ਆਪ ਚਲਾਉਂ, ਨਾਂ ਕਿ ਤੁਸੀਂ ਸਿਸਟਮ ਮੁਤਾਬਕ ਚਲੋਂ ਜਾਂ ਸਿਸਟਮ ਤੁਹਾਨੂੰ ਚਲਾਏ।ਟ

WRITTEN BY