ਸਿਨੇਮਾ, ਸਮਾਜ ਦਾ ਸ਼ੀਸ਼ਾ ਹੈ। ਇਸ ਲਈ ਸਮਾਜ ਵਿੱਚ ਤਬਦੀਲੀ ਦੇ ਨਾਲ ਸਿਨੇਮੇ ਦੀ ਰੂਪ-ਰੇਖਾ ਵਿੱਚ ਪਰਿਵਰਤਨ ਆਉਣਾ ਵੀ ਸੁਭਾਵਿਕ ਹੈ। ਇਸ ਪ੍ਰਸੰਗ ਵਿੱਚ ਜੇ ਪੰਜਾਬੀ ਸਿਨੇਮੇ ਦੀ ਗੱਲ ਕਰੀਏ ਤਾਂ ਜਿੱਥੇ ਮੁਢਲੇ ਦੌਰ ਦੀਆਂ ਪੰਜਾਬੀ ਫ਼ਿਲਮਾਂ ਉਸ ਸਮੇਂ ਦੇ ਸਮਾਜ ਦੀ ਤਰਜਮਾਨੀ ਕਰਦੀਆਂ ਸਨ, ਉੱਥੇ ਮੌਜੂਦਾ ਸਿਨਮੇਾ, ਮੌਜੂਦਾ ਦੌਰ ਦੀ ਤਰਜਮਾਨੀ ਕਰਦਾ ਹੈ। ਅਸਲ ਵਿੱਚ ਜੋ ਕੁਝ ਸਮਾਜ ਵਿੱਚ ਵਾਪਰ ਰਿਹਾ ਹੁੰਦਾ, ਉਹੀ ਸਿਨੇਮੇ ਪੇਸ਼ ਕਰਦਾ। ਫ਼ਰਕ ਸਿਰਫ਼ ਐਨਾ ਹੁੰਦਾ ਹੈ ਕਿ ਸਿਨੇਮਾ ’ਚ ਹਰ ਕਹਾਣੀ ਨੂੰ ਕਲਪਨਾ ਦੀ ਪੁੱਠ ਚਾੜ੍ਹੀ ਜਾਂਦੀ ਹੈ, ਹਾਲਾਂਕਿ ਹੁੰਦੀ ਉਹ ਸਮਾਜ ਦੀ ਤਸਵੀਰ ਹੀ ਹੈ ਪਰ ਲੇਖਕ ਉਸ ਨੂੰ ਆਪਣੇ ਨਜ਼ਰੀਏ ਤੋਂ ਪੇਸ਼ ਕਰਦਾ ਹੈ।ਪੰਜਾਬੀ ਸਿਨੇਮੇ ਦੇ ਖੇਤਰ ਵਿੱਚ ਸਾਲ 2000 ਤੋਂ ਵੱਡੀ ਤਬਦੀਲੀ ਵੇਖਣ ਨੂੰ
ਮਿਲੀ। ਇਹ ਦੌਰ ਸਮਾਜ ਤੇ ਸਿਨੇਮੇ, ਦੋਵਾਂ ਲਈ ਕ੍ਰਾਂਤੀਪੂਰਨ ਰਿਹਾ। ਪਹਿਲਾਂ ਮਨੋਰੰਜਨ ਦੇ ਨਜ਼ਰੀਏ ਤੋਂ ਹਲਕੇ-ਫੁਲਕੇ ਪਿਆਰ-ਮੁਹੱਬਤ ਦੇ ਕਿੱਸੇ, ਜ਼ਰ- ਜ਼ਮੀਨ ਵਾਲੇ ਮਸਲੇ ਤੇ ਪੰਜਾਬੀਆਂ ਦੀ ਬਹਾਦਰੀ ਵਾਲੇ ਵਿਸ਼ਿਆਂ ਨੂੰ ਲੈ ਕੇ ਫ਼ਿਲਮਾਂ ਦਾ ਨਿਰਮਾਣ ਕੀਤਾ ਜਾਂਦਾ ਸੀ ਪਰ ਹੌਲੀ-ਹੌਲੀ ਸਮਾਜਿਕ ਬਣਤਰ ’ਚੋਂ ਜਨਮ ਲੈਂਦੀਆਂ ਗੰਭੀਰ ਤੇ ਸੰਜੀਦਾ ਸਮੱਸਿਆਵਾਂ ਸਿਨੇਮੇ ਰਾਹੀਂ ਪੇਸ਼ ਹੋਣ ਲੱਗੀਆਂ। ਅਜਿਹੀਆਂ ਕਹਾਣੀਆਂ ਕਿਸੇ ਹਲਕੇ ਮਨੋਰੰਜਨ ਤੋਂ ਕੋਹਾਂ ਦੂਰ, ਸੰਜੀਦਗੀ ਨਾਲ ਕਿਸੇ
ਸਮਾਜਿਕ ਪਹਿਲੂ ਨੂੰ ਆਪਣਾ ਕੇਂਦਰ ਬਿੰਦੂ ਮੰਨਣ ਲੱਗੀਆਂ ਜਿਸ ਨਾਲ ਸ਼ੁਰੂਆਤ ਹੋਈ ਸੇਧ ਭਰਪੂਰ ਸਾਰਥਕ ਤੇ ਕਲਾ ਫ਼ਿਲਮਾਂ ਦੀ ਜਿੰਨਾਂ ਨੇ ਪੰਜਾਬੀ ਸਿਨੇਮੇ ਨੂੰ ਹੋਰਾਂ ਭਾਸ਼ਾਵਾਂ ਦੇ ਸਿਨੇਮੇ ਦੀ ਦੌੜ ’ਚ ਲਿਆ ਖੜਾ ਕੀਤਾ। ਇਸ ਪ੍ਰਕਾਰ ਦੀਆਂ ਫ਼ਿਲਮਾਂ ਰਾਹੀਂ ਸਮਾਜ ਲਈ ਚਿੰਤਕ ਸਿਨੇਮਾ ਵਰਗ ਸਾਹਮਣੇ ਆਇਆ।ਜੇ ਸਾਲ 2000 ਤੋਂ ਲੈ ਕੇ ਹੁਣ ਤਕ ਦੇ ਪੰਜਾਬੀ ਸਿਨੇਮਾ ਦੇ ਸਫ਼ਰ ’ਤੇ ਝਾਤ ਮਾਰੀ ਜਾਵੇ ਤਾਂ ਵੱਖ-ਵੱਖ ਸੰਜੀਦਾ ਵਿਸ਼ਿਆਂ ਨਾਲ ਜੁੜੀਆਂ ਲਗਪਗ 12 ਕੁ ਫ਼ਿਲਮਾਂ ਉੱਭਰ ਕੇ ਸਾਹਮਣੇ ਆਉਂਦੀਆਂ ਹਨ। ਇਨ੍ਹਾਂ ਵਿੱਚ ਮਨੋਜ ਪੁੰਜ ਵੱਲੋਂ ਨਿਰਦੇਸ਼ਤ ਦੇਸ ਹੋਇਆ ਪਰਦੇਸ (2004), ਵਾਰਿਸ ਸ਼ਾਹ ਇਸ਼ਕ ਦਾ ਵਾਰਿਸ (2006), ਸੁਖਮਿੰਦਰ ਧੰਜਲ ਦੀ ਬਾਗ਼ੀ (2005), ਗੁਰਵਿੰਦਰ ਸਿੰਘ ਦੀ ਅੰਨ੍ਹੇ ਘੋੜੇ ਦਾ ਦਾਨ (2011), ਰਾਜੀਵ ਸ਼ਰਮਾ ਦੀ ਨਾਬਰ (2013), ਜਤਿੰਦਰ ਮੌਹਰ ਦੀ ਮਿੱਟੀ (2010), ਸਿਕੰਦਰ (2013), ਰਵਿੰਦਰ ਪੀਪਟ ਦੀ ਪੰਜਾਬ ਬੋਲਦਾ (2012), ਮਨਦੀਪ ਬੈਨੀਪਾਲ ਦੀ ਸਾਡਾ ਹੱਕ (2012), ਪਾਲੀ ਭੁਪਿੰਦਰ ਦੀ ਸਟੂਪਿਡ-7



