Skip to content
Independent perspectives. Global stories.
BREAKING

ਪੰਜਾਬ ਦਾ ਭਾਰੀ ਘਾਟੇ ਵਾਲਾ ਬਜਟ ਪੇਸ਼ ਨਾ ਕੋਈ ਨਵਾਂ ਟੈਕਸ ਨਾ ਕੋਈ ਛੋਟ

Share this story

ਮਜ਼ਦੂਰੀ ਦਰ 184 ਤੋਂ ਵਧਾ ਕੇ 200 ਰੁਪਏ

ਮੁੱਖ ਮੰਤਰੀ ਰਹੇ ਗੈਰ ਹਾਜ਼ਰ

page-1_10 ਚੰਡੀਗੜ੍ਹ, 16 ਜੁਲਾਈ (ਪੀ. ਟੀ. ਲਾਇਵ)- ਪੰਜਾਬ ਦੇ ਵਿੱਤ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅੱਜ ਵਿਧਾਨ ਸਭਾ ਵਿਚ ਸਾਲ 2014-15 ਲਈ 4252 ਕਰੋੜ ਦੇ ਵਿੱਤੀ ਘਾਟੇ ਵਾਲਾ ਅਤੇ 73593 ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ। ਬਜਟ ਵਿਚ ਉਨ੍ਹਾਂ ਨੇ ਕੋਈ ਨਵਾਂ ਟੈਕਸ ਨਹੀਂ ਲਾਇਆ ਅਤੇ ਨਾ ਹੀ ਕਿਸੇ ਕਿਸਮ ਦੀ ਕੋਈ ਛੋਟ ਦਿੱਤੀ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਸ ਸਾਲ ਦੇ ਬਜਟ ਵਿਚ ਸੋਸ਼ਲ ਸੈਕਟਰ ’ਤੇ ਘੱਟ ਧਿਆਨ ਦਿੱਤਾ ਗਿਆ ਹੈ ਅਤੇ ਇਨਫ੍ਰਾਸਟ੍ਰਚਰ ਵਧਾਉਣ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਹੈ। ਸ੍ਰੀ ਢੀਂਡਸਾ ਨੇ ਬਜਟ ਪੇਸ਼ ਕਰਦਿਆਂ ਕਿਹਾ ਕਿ ਸਿਹਤ ਸੇਵਾਵਾਂ ਲਈ 1022 ਕਰੋੜ ਰੁਪਏ, ਕੈਂਸਰ ਹਸਪਤਾਲਾਂ ਲਈ 250 ਕਰੋੜ ਰੁਪਏ, ਸਿੱਖਿਆ ਲਈ 1859 ਕਰੋੜ ਰੁਪਏ, ਖੇਡਾਂ ਲਈ 33 ਕਰੋੜ, ਪੰਜਾਬ ਇੰਸਟੀਚਿਊਟ ਆਫ

ਸਪੋਰਟਸ ਲਈ 50 ਕਰੋੜ, ਮੈਡੀਕਲ ਸਿੱਖਿਆ ਲਈ 200 ਕਰੋੜ, ਸਮਾਜਿਕ ਸੁਰੱਖਿਆ ਲਈ 1828 ਕਰੋੜ ਅਤੇ ਐਸ.ਸੀ. ਤੇ ਬੀ.ਸੀ ਭਲਾਈ ਲਈ 841 ਕਰੋੜ ਰੁਪਏ ਰੱਖੇ ਗਏ ਹਨ।
ਵਿੱਤ ਮੰਤਰੀ ਨੇ ਅੱਗੇ ਐਲਾਨ ਕਰਦਿਆਂ ਕਿਹਾ ਕਿ ਸ਼ਹਿਰਾਂ ਦੇ ਵਿਕਾਸ ਲਈ 3800 ਕਰੋੜ ਰੁਪਏ ਖਰਚੇ ਜਾਣਗੇ, ਨਰੇਗਾ ਲਈ ਮਜਦੂਰੀ ਦਰ 184 ਰੁਪਏ ਤੋਂ ਵਧਾ ਕੇ 200 ਰੁਪਏ ਕਰ ਦਿੱਤੀ ਗਈ ਹੈ, ਜਦੋਂ ਕਿ ਗਰੀਬਾਂ ਲਈ ਅਗਲੇ ਤਿੰਨ ਸਾਲਾਂ ਲਈ ਇਕ ਲੱਖ ਮਕਾਨ ਬਣਾਏ ਜਾਣਗੇ। ਇਸ ਤੋਂ ਇਲਾਵਾ ਜਲ ਸਫਾਈ ਯੋਜਨਾਵਾਂ ਲਈ 200 ਕਰੋੜ ਰੁਪਏ, ਅੰਮ੍ਰਿਤਸਰ ਵਿਚ ਰੈਪਿਡ ਬਸ ਸਿਸਟਮ ਲਈ 380 ਕਰੋੜ ਰੁਪਏ ਤੋਂ ਜ਼ਿਆਦਾ ਦਾ ਪ੍ਰਬੰਧ, ਪਿੰਡਾਂ ਵਿਚ ਤਲਾਬਾਂ ਦੀ ਸਫਾਈ ਲਈ 100 ਕਰੋੜ ਰੁਪਏ ਖਰਚੇ ਜਾਣਗੇ। ਮੋਹਾਲੀ ਵਿਚ ਨਾਬਾਰਡ ਵੱਲੋਂ ਆਈ.ਟੀ ਸਿਟੀ ਬਣਾਈ ਜਾਵੇਗੀ, ਜਦੋਂ ਕਿ ਪੰਜਾਬ ਕਲਚਰਲ ਯੂਨੀਵਰਸਿਟੀ ਲਈ 310 ਕਰੋੜ ਰੁਪਏ ਦਿੱਤੇ ਗਏ।
ਖੁਰਾਕ ਤੇ ਸਿਵਲ ਸਪਲਾਈ : ਸਾਲਾਨਾ ਯੋਜਨਾ 2014-15 ਵਿਚ ਨਵੀਂ ਆਟਾ-ਦਾਲ ਸਕੀਮ ਲਈ 400 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ ਅਤੇ ਚਾਲੂ ਵਿੱਤੀ ਸਾਲ ਦੌਰਾਨ 8,70,000 ਮੀਟਰਿਕ ਟਨ ਕਣਕ ਅਤੇ 75,000 ਮੀਟਰਿਕ ਟਨ ਦਾਲਾਂ ਵੰਡੀਆਂ ਜਾਣ ਦਾ ਅਨੁਮਾਨ ਹੈ।
ਪੇਂਡੂ ਵਿਕਾਸ : ਸਾਲ 2014-15 ਲਈ ਪੇਂਡੂ ਵਿਕਾਸ ਲਈ ਸਾਲਾਨਾ ਯੋਜਨਾ ਵਿਚ ਪੇਂਡੂ ਰੁਜ਼ਗਾਰ ਅਤੇ ਪੇਂਡੂ ਉਪਜੀਵਕਾ, ਪੇਂਡੂ ਸ਼ੌਚਾਲਿਆ ਦੀ ਉਸਾਰੀ, ਪਿੰਡ ਦੇ ਟੋਭਿਆਂ ਦਾ ਸੁਧਾਰ ਤੇ ਨਵੀਨੀਕਰਣ ਅਤੇ ਗੰਦੇ ਪਾਣੀ ਦੇ ਨਿਕਾਸ ਵੱਲ ਧਿਆਨ ਦਿੱਤਾ ਗਿਆ ਹੈ। ਸਾਲ 2014-15 ਲਈ ਪੇਂਡੂ ਵਿਕਾਸ ਲਈ 548 ਕਰੋੜ ਰੁਪਏ ਦਾ ਯੋਜਨਾ ਖਰਚ ਰਾਖਵਾਂ ਰੱਖਿਆ ਗਿਆ ਹੈ। 
ਸ਼ਹਿਰੀ ਵਿਕਾਸ : ਸ਼ਹਿਰੀ ਵਿਕਾਸ ਲਈ 1218 ਕਰੋੜ ਰੁਪਏ ਦੀਆਂ ਯੋਜਨਾਵਾਂ ਹਨ,  ਸੂਬੇ ਵਿਚ ਰੁਜ਼ਗਾਰ ਦੇ ਮੋਕੇ ਪੈਦਾ ਕਰਨ ਲਈ ਐਸ.ਏ.ਐਸ ਨਗਰ ਵਿਖੇ ਲਗਪਗ 1700 ਏਕੜ ਰਕਬੇ ਵਿਚ ਗਮਾਡਾ ਵੱਲੋਂ ਇਕ ਆਈ.ਟੀ ਸਿਟੀ ਵਿਕਸਤ ਕੀਤਾ ਜਾ ਰਿਹਾ ਹੈ। ਆਉਣ ਵਾਲੇ ਸਾਲਾਂ ਵਿਚ ਆਈ.ਟੀ ਸਿਟੀ 50 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਮੌਕੇ ਪੈਦਾ ਕਰੇਗਾ। ਇਸ ਤੋਂ ਇਲਾਵਾ ਅੰਮ੍ਰਿਤਸਰ ਨੂੰ ਵੀ.ਆਈ.ਟੀ ਅਤੇ ਨਾਲੇਜ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਸਿੰਜਾਈ : ਸਾਲ 2014-15 ਵਿਚ ਸਿੰਜਾਈ ਲਈ ਯੋਜਨਾ ਰਾਖਵੇਂਕਰਨ ਵਿਚ 1285 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ। ਅਗਲੇ ਤਿੰਨ ਸਾਲਾਂ ਵਿਚ ਪੰਜਾਬ ਸਰਕਾਰ ਵੱਲੋਂ ਸਿੰਜਾਈ ਦੇ ਬੁਨਿਆਦੀ ਢਾਂਚੇ ਦੀ ਬਿਹਤਰੀ ਲਈ 8552 ਕਰੋੜ ਰੁਪਏ ਦੀ ਰਕਮ ਦਾ ਨਿਵੇਸ਼ ਕੀਤਾ ਜਾਵੇਗਾ। ਬਿਜਲੀ : ਬਿਜਲੀ ਖੇਤਰ 3200 ਕਰੋੜ ਰੁਪਏ ਦੇ ਖਰਚ ਨੂੰ ਕੁੱਲ ਯੋਜਨਾ ਦਾ 16 ਫੀਸਦ ਹੈ। ਉਿਦਯੋਗ : ਪੰਜਾਬ ਦੇ ਉਦਯੋਗਿਕ ਖੇਤਰ ਵਿਚ ਲਘੂ ਉਦਯੋਗ ਹਾਵੀ ਹਨ। ਰਾਜ ਵਿਚ ਲਗਪਗ 1.54 ਲੱਖ  ਰਜਿਸਟਰਡ ਮਾਈਕਰੋ, ਲਘੂ, ਦਰਮਿਆਨੀਆਂ ਅਤੇ ਵੱਡੀਆਂ ਉਦਯੋਗਿਕ ਇਕਾਈਆਂ ਹਨ, ਜਿਥੇ ਲਗਪਗ 13.40 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ। ਸਿੱਖਿਆ : ਸਕੂਲ ਸਿੱਖਿਆ ਲਈ ਬਜਟ ਲਈ ਰਾਖਵੀਆਂ ਰਕਮਾਂ ਨੂੰ ਸਾਲ 2013-14 ਵਿਚ 1275 ਕਰੋੜ ਰੁਪਏ ਤੋਂ ਵਧਾ ਕੇ ਸਾਲ 2014-15 ਵਿਚ 1859 ਕਰੋੜ ਰੁਪਏ ਕਰ ਦਿੱਤਾ ਗਿਆ ਹੈ।
ਖੇਡਾਂ : ਸਾਲ 2014-15 ਲਈ ਵਿਭਾਗ ਦਾ ਅਨੁਮਾਨਤ ਖਰਚ 33 ਕਰੋੜ ਰੁਪਏ ਹੈ। ਵੱਖਰੀਆਂ ਖੇਡ ਸੁਵਿਧਾਵਾਂ ਮੁਹੱਈਆ ਕਰਾਉਣ ਦੇ ਦ੍ਰਿਸ਼ਟੀਕੋਣ ਨਾਲ ਇਕ ਵਿਆਪਕ ਖੇਡ ਨੀਤੀ ਤਿਆਰ ਕੀਤੀ ਗਈ ਹੈ। ਇਸ ਨੀਤੀ ਅਨੁਸਾਰ ਓ¦ਪਿਕਸ, ਏਸ਼ੀਅਨ ਅਤੇ ਕਾਮਨਵੈਲਥ ਖੇਡਾਂ ਵਿਚ ਸੋਨੇ ਦੇ ਤਮਗੇ ਪ੍ਰਾਪਤ ਕਰਨ ਵਾਲਿਆਂ ਨੂੰ ਮਿਲਣ ਵਾਲੇ ਨਕਦ ਲਾਭ ਕ੍ਰਮਵਾਰ 2.25 ਕਰੋੜ, 26 ਲੱਖ ਅਤੇ 16 ਲੱਖ ਰੁਪਏ ਕਰ ਦਿੱਤੇ ਗਏ ਹਨ। ਸਿਹਤ : ਸਰਕਾਰ ਵੱਲੋਂ ਮਨੁੱਖੀ ਸ਼ਕਤੀ, ਸਿਵਲ ਕਾਰਜਾਂ ਅਤੇ ਹਸਪਤਾਲਾਂ ਦੇ ਸਾਜੋ-ਸਮਾਨ ਦੇ ਸੰਦਰਭ ਵਿਚ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਨੂੰ ਪਰਮ ਅਗੇਮ ਦਿੱਤੀ ਹੈ। ਸਾਲ 2014-15 ਦੌਰਾਨ ਇਸ ਉਤੇ 1022 ਕਰੋੜ ਰੁਪਏ ਖਰਚ ਕੀਤੇ ਜਾਣ ਦੀ ਤਜਵੀਜ਼ ਹੈ।
ਹੁਨਰ ਵਿਕਾਸ : ਚਾਲੂ ਸਾਲ 2014-15 ਦੌਰਾਨ ਰਾਜ ਸਰਕਾਰ ਨੇ 500 ਕਰੋੜ ਰੁਪਏ ਦੀ ਲਾਗਤ ਨਾਲ ਲਗਪਗ ਤਿੰਨ ਲੱਖ ਨੌਜਵਾਨਾਂ ਨੂੰ ਹੁਨਰ ਵਿਕਾਸ ਸਕੀਮ ਦੀ ਸਿਖਲਾਈ ਦੇਣ ਲਈ ਵੱਖ-ਵੱਖ ਰਕਾਰ ਅਤੇ ਨਿੱਜੀ ਸੰਸਥਾਵਾਂ ਦੀ ਸਿਖਲਾਈ ਸਮਰਥਾ ਦੇ ਨਾਲ-ਨਾਲ ਦੂਸਰੇ ਪ੍ਰਸਿੱਧ ਨਿਜੀ ਸਿਖਲਾਈਕਾਰਾਂ ਨੂੰ ਵੀ ਸ਼ਾਮਿਲ ਕਰੇਗੀ।
ਨਸ਼ਾਖੋਰੀ : ਰਾਜ ਸਰਕਾਰ ਪ੍ਰਭਾਵਸ਼ਾਲੀ ਤਰੀਕੇ ਨਾਲ ਨਸ਼ਾਖੋਰੀ ਨੂੰ ਖ਼ਤਮ ਕਰਨ ਲਈ ਵਚਨਬੱਧ ਹੈ। ਰਾਜ ਵਿਚ ਕੈਂਸਰ ਅਤੇ ਨਸ਼ਾਖੋਰੀ ਦੇ ਇਲਾਜ ਲਈ ਵਧੀਆ ਬੁਨਿਆਦੀ ਢਾਂਚੇ ਲਈ ਰਾਜ ਸਰਕਾਰ ਨੇ ਪੰਜਾਬ ਸਟੇਟ ਕੈਂਸਰ ਐਂਡ ਡਰੱਗ ਐਡਿਕਸ਼ਨ ਟਰੀਟਮੈਂਟ ਇਨਫਰਾਸਟਰਕਚਰ ਐਕਟ 2013 ਬਣਾਇਆ ਹੈ। ਕੈਂਸਰ ਅਤੇ ਨਸ਼ਾਖੋਰੀ ਦੇ ਇਲਾਜ ਦੇ ਬੁਨਿਆਦੀ ਢਾਂਚੇ ਲਈ 109 ਕਰੋੜ ਰੁਪਏ ਇਕੱਠੇ ਕੀਤੇ ਜਾ ਚੁੱਕੇ ਹੈ। ਰਾਜ 25 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ, ਫਰੀਦਕੋਟ, ਪਟਿਆਲਾ, ਜ¦ਧਰ ਅਤੇ ਅੰਮ੍ਰਿਤਸਰ ਵਿਖੇ 50 ਬਿਸਤਰਿਆਂ ਵਾਲੇ ਪੰਜ ਉਦਮ ਦਰਜੇ ਦੇ ਨਸ਼ਾ ਮੁਕਤੀ ਕੇਂਦਰਾਂ ਨੂੰ ਕਾਰਜਸ਼ੀਲ ਬਣਾਉਣ ਦੀ ਪ੍ਰਕਿਰਿਆ ਵਿਚ ਹੈ।

WRITTEN BY