Skip to content
Independent perspectives. Global stories.
BREAKING

ਕੋਰ ਕਮੇਟੀ ਦੀ ਮੀਟਿੰਗ ’ਚ ਫ਼ੁੱਟ-ਫ਼ੁੱਟ ਕੇ ਰੋਏ ਪ੍ਰਕਾਸ਼ ਸਿੰਘ ਬਾਦਲ

Share this story

ਬਾਦਲ ਨੇ ਕਿਹਾ ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰੁਕੀ ਤਾਂ ਅਕਾਲ ਤਖ਼ਤ ਤੇ ਜਾਕੇ ਹੋਵਾਂਗਾ ਸ਼ਹੀਦ
page-1_03 ਚੰਡੀਗੜ੍ਹ, 16 ਜੁਲਾਈ , 2014 : ਠ ਜੇਕਰ ਸ਼ਰੋਮਣੀ ਕਮੇਟੀ ਦੀ ਵੰਡ ਨਾ ਰੁਕੀ ਤਾਂ ਮੇਰੇ ਲਈ ਇਹ ਮੁੱਖ ਮੰਤਰੀ ਦੀ ਕੁਰਸੀ ਦਾ ਕੋਈ ਅਰਥ ਨਹੀਂ, ਮੈਂ ਤਾਂ ਸ੍ਰੀ ਅਕਾਲ ਤਖ਼ਤ ਤੇ ਜਾ ਕੇ ਸ਼ਹੀਦੀ ਦੇ ਦੇਵਾਂਗਾਂ, ਮੈਂ ਇਹ ਹਾਲਤ ਬਰਦਾਸ਼ਤ ਨਹੀਂ ਕਰ ਸਕਦਾ, ਠ ਪ੍ਰਕਾਸ਼ ਸਿੰਘ ਬਾਦਲ ਨੇ ਬੀਤੀ ਰਾਤ ਜਦੋਂ ਇਹ ਸਿਰ ਦੇ ਜ਼ਜ਼ਬਾਤੀ ਲਫ਼ਜ਼ ਕੋਰ ਕਮੇਟੀ ਮੈਂਬਰਾਂ ਨੂੰ ਕਹੇ ਤਾਂ ਸੁਖਬੀਰ ਬਾਦਲ ਸਮੇਤ ਸਾਰੇ ਮੈਂਬਰ ਹੱਕੇ -ਬੱਕੇ ਰਹਿ ਗਏ।ਵਿਸ਼ੇਸ਼ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਖਾਂ ਵਿਚੋਂ ਵਹਿ ਰਹੇ ਅੱਥਰੂ ਪੂੰਝਦਿਆਂ ਬਾਦਲ ਨੇ ਇਹ ਵੀ ਕਿਹਾ ਕਿ ਉਹ ਇਹ ਗੱਲ ਕਦੇ ਸਹਿਣ ਨਹੀਂ ਕਰ ਸਕਦੇ ਕਿ ਇਹ ਇਤਿਹਾਸ ਬਣੇ ਕਿ ਉਨ੍ਹਾ ਦੇ ਰਾਜ ਦੌਰਾਨ ਸ਼ਰੋਮਣੀ ਕਮੇਟੀ ਵੰਡੀ ਗਈ । ਬੇਹੱਦ ਗ਼ਮਗੀਨ ਰੌਂਅ ਵਿਚ ਬੋਲਦੇ ਹੋਏ ਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਕੱਲ੍ਹ

ਸਵੇਰੇ ਦਿੱਲੀ ਜਾ ਰਹੇ ਨੇ ਅਤੇ ਉਥੇ ਜਾ ਕੇ ਕੋਈ ਨਿਬੇੜਾ ਕਰਕੇ ਹੀ ਆਉਣਗੇ। ਉਨ੍ਹਾ ਨੇ ਅਜਿਹੇ ਵੀ ਸੰਕੇਤ ਦਿੱਤੇ ਕਿ ਜੇਕਰ ਮਾਮਲੇ ਦਾ ਕੋਈ ਹੱਲ ਨਾ ਹੋਇਆ ਤਾਂ ਉਹ ਕੋਈ ਵੱਡਾ ਕਦਮ ਚੁੱਕਣਗੇ ।ਮੁੱਖ ਮੰਤਰੀ , ਅਕਾਲੀ ਦਲ ਦੇ ਸਰਪ੍ਰਸਤ ਅਤੇ ਮੁਲਕ ਦੇ ਚੋਟੀ ਦੇ ਸਟੇਟਸਮੈਨ ਪ੍ਰਕਾਸ਼ ਸਿੰਘ ਬਾਦਲ ਇਸ ਦੌਰਾਨ ਕੋਰ ਕਮੇਟੀ ਦੀ ਮੀਟਿੰਗ ਵਿਚ ਹੀ ਫ਼ੁੱਟ- ਫ਼ੁੱਟ ਕੇ ਇਸ ਤਰ੍ਹਾਂ ਰੋਏ ਜਿਵੇਂ ਕੋਈ ਬੱਚਾ ਰੋਂਦਾ ਹੈ ਜਿਸ ਤੋਂ ਮੈਂਬਰਾਂ ਨੂੰ ਹਿਸਾਬ ਲੱਗਿਆ ਕਿ ਉਹ ਅੰਦਰੋਂ ਬੇਹੱਦ ਦੁਖੀ ਸਨ । ਬੀਤੀ ਰਾਤ ਮੁੱਖ ਮੰਤਰੀ ਨਿਵਾਸ ਤੇ ਚੰਡੀਗੜ੍ਹ ਵਿਚ ਲਗਭਗ 5 ਘੰਟੇ ਚੱਲੀ ਕੋਰ ਕਮੇਟੀ ਦੀ ਇਸ ਮੀਟਿੰਗ ਵਿਚ ਬਾਦਲ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਆਪਣੇ ਉਤੇ ਉਹ ਪੰਥ ਨੂੰ ਦੋਫਾੜ ਕਰਾਉਣ ਦਾ ਕਲੰਕ ਲਾਕੇ ਜਿਓਣਾ ਨਹੀਂ ਚਾਹੁੰਦੇ ।ਬੇਸ਼ੱਕ ਕੋਰ ਕਮੇਟੀ ਮੈਂਬਰਾਂ ਨੇ ਬਾਦਲ ਨੂੰ ਧਰਵਾਸ ਵੀ ਦੇਣ ਦਾ ਯਤਨ ਕੀਤਾ ਅਤੇ ਹਰ ਹਾਲਤ ਵਿਚ ਸ਼ਰੋਮਣੀ ਕਮੇਟੀ ਨੂੰ ਦੋਫਾੜ ਹੋਣ ਤੋਂ ਬਚਾਉਣ ਲਈ ਆਪਣੀ ਜੀਣ-ਮਰਨ ਦੀ ਲੜਾਈ ਦਾ ਭਰੋਸਾ ਵੀ ਦਿੱਤਾ ਪਰ ਪ੍ਰਕਾਸ਼ ਸਿੰਘ ਬਾਦਲ ਆਪਣੇ ਐਲਾਨੇ ਇਰਾਦੇ ਤੋਂ ਨਹੀਂ ਹਿੱਲੇ ।ਕੋਰ ਕਮੇਟੀ ਦੇ ਇੱਕ ਹੋਰ ਮੈਂਬਰ ਦਾ ਕਹਿਣਾ ਸੀ ਕਿ ਬਾਦਲ ਨੂੰ ਇੰਨੇ ਨੇਤਾਵਾਂ ਸਾਹਮਣੇ ਸਾਹਮਣੇ ਤਰ੍ਹਾਂ ਜ਼ਾਰ -ਜ਼ਾਰ ਰੋਂਦੇ ਹੋਏ ਸਿਰਫ਼ ਉਦੋਂ ਦੇਖਿਆ ਸੀ ਜਦੋਂ ਸੁਰਿੰਦਰ ਕੌਰ ਬਾਦਲ ਦੀ ਮੌਤ ਹੋਈ ਸੀ । ਪਬਲਿਕ ਲਾਈਫ਼ ਵਿਚ ਉਨ੍ਹਾ ਨੂੰ ਇਸ ਤਰ੍ਹਾਂ ਹੰਝੂ ਵਹਾਉਂਦਿਆਂ ਕਦੇ ਨਹੀਂ ਦੇਖਿਆ।ਜਦੋਂ ਕਿਸੇ ਨੇ ਦਿੱਲੀ ਜਾਣ ਪੱਖੋਂ ਵਿਧਾਨ ਸਭਾ ਦੇ ਬਜਟ ਸੈਸ਼ਨ ਦੀ ਗੱਲ ਕੀਤੀ ਤਾਂ ਅੱਗੋਂ ਬਾਦਲ ਨੇ ਕਿਹਾ ਕਿ ਉਨ੍ਹਾ ਲਈ ਪੰਥ ਦੇ ਮੁਕਾਬਲੇ ਬਜਟ ਸੈਸ਼ਨ ਛੋਟੀ ਗੱਲ ਹੈ । ਉਨ੍ਹਾ ਦੀ ਸੈਸ਼ਨ ਵਿੱਚੋਂ ਗ਼ੈਰਹਾਜ਼ਰੀ ਬਾਰੇ ਕੋਈ-ਕੀ ਕਹੇਗਾ ਇਸ ਦੀ ਪ੍ਰਵਾਹ ਕੀਤੇ ਬਿਨਾਂ ਉਨ੍ਹਾ ਨੇ ਤਿੰਨ ਦਿਨ ਦੀ ਛੁੱਟੀ ਭੇਜਣ ਦੇ ਆਦੇਸ਼ ਆਪਣੇ ਸਟਾਫ਼ ਨੂੰ ਰਾਤ ਨੂੰ ਹੀ ਦੇ ਦਿੱਤੇ ਸਨ। ਬੁੱਧਵਾਰ ਸਵੇਰੇ ਉਹ 8 ਵਜੇ ਦਿੱਲੀ ਲਈ ਰਾਵਨਾ ਵੀ ਹੋ ਗਏ।
ਭਰੋਸੇਯੋਗ ਜਾਣਕਾਰੀ ਅਨੁਸਾਰ ਕੋਰ ਕਮੇਟੀ ਦੀ ਮੀਟਿੰਗ ਦੇ ਸ਼ੁਰੂ ਤੋਂ ਹੀ ਬਾਦਲ ਚੁੱਪ ਚੁੱਪ ਬੈਠੇ ਰਹੇ ਅਤੇ ਕੁਝ ਨਹੀਂ ਬੋਲੇ । ਘੰਟੇ ਕੁ ਬਾਅਦ ਉਹ ਬਿਨਾਂ ਕੁਝ ਦੱਸੇ ਮੀਟਿੰਗ ਵਿਚ ਉਠ ਕੇ ਚਲੇ ਗਏ। ਉਨ੍ਹਾ ਸ਼ਰੋਮਣੀ ਕਮੇਟੀ ਬਾਰੇ ਚੱਲ ਰਹੀ ਬਹਿਸ ਨੂੰ ਵਿਚੇ ਰੋਕ ਕੇ ਕਿਹਾ ਉਨ੍ਹਾ ਦੇ ਮਨ ਤੇ ਬਹੁਤ ਵੱਡਾ ਬੋਝ ਹੈ । ਉਹ ਇਤਿਹਾਸ ਵਿਚ ਆਪਣਾ ਨਾਂ ਇਸ ਪੱਖੋਂ ਦਰਜ ਨਹੀਂ ਕਰਾਉਣਾ ਚਾਹੁੰਦੇ ਕਿ ਠ ਮੇਰੇ ਸਮੇਂ ਦੌਰਾਨ ਉਹ ਪੰਥਕ ਸੰਸਥਾ ਟੁੱਟੀ ਜਿਸ ਨੂੰ ਕੁਰਬਾਨੀਆਂ ਨਾਲ ਕਾਇਮ ਕੀਤਾ ਗਿਆ ਸੀ ।ਠ
ਉਨ੍ਹਾ ਕਿਹਾ ਕਿ ਜੇਕਰ ਆਪਣੇ ਜਿਊਂਦੇ ਜੀਅ ਸ਼ਰੋਮਣੀ ਕਮੇਟੀ ਨਹੀਂ ਬਚਾ ਸਕਦੇ ਤਾਂ ਉਹ ਸਿੱਧੇ ਸ੍ਰੀ ਅਕਾਲ ਤਖ਼ਤ ਤੇ ਜਾਣਗੇ ਅਤੇ ਸ਼ਹੀਦੀ ਤੱਕ ਵੀ ਦੇ ਦੇਣਗੇ।ਸੂਚਨਾ ਅਨੁਸਾਰ, ਭਰੇ ਮਨ ਨਾਲ ਅਜਿਹੀਆਂ ਇਕ ਦੋ ਗੱਲਾਂ ਕਰਕੇ ਉਹ ਫ਼ੁੱਟ- ਫ਼ੁੱਟ ਕੇ ਰੋ ਪਏ।ਇਸ ਘਟਨਾ ਰਾਤੀਂ 8 ਵਜੇ ਦੇ ਕਰੀਬ ਦੀ ਹੈ । 5-7 ਮਿੰਟ ਬਾਅਦ ਬਾਦਲ ਸਾਹਿਬ ਉਠਕੇ ਵਾਸ਼ਰੂਮ ਚਲੇ ਗਏ।ਕਾਫ਼ੀ ਮਿੰਟ ਉਹ ਅੰਦਰ ਰਹੇ । ਬਾਹਰ ਆਕੇ ਉਹ ਫੇਰ ਮੀਟਿੰਗ ਵਿਚ ਬੈਠੇ ਅਤੇ ਆਪਣੇ ਫ਼ੈਸਲੇ ਇਸ ਲਹਿਜ਼ੇ ਵਿਚ ਸੁਣਾਏ ਕਿ ਉਹ ਤਾਂ ਆਪਣੇ ਇਰਾਦੇ ਤੇ ਖੜ੍ਹੇ ਹਨ , ਬਾਕੀਆਂ ਦੀ ਮਰਜ਼ੀ ਹੈ ਕਿ ਉਨ੍ਹਾ ਨੇ ਕਿਵੇਂ ਕਰਨਾ ਹੈ ।ਪਾਰਟੀ ਦਾ ਅਗਲਾ ਐਕਸ਼ਨ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਦਿੱਲੀ ਵਿਚ ਮੋਦੀ ਸਰਕਾਰ ਦੇ ਨੇਤਾਵਾਂ ਨਾਲ ਬਾਦਲ ਦੀਆਂ ਮੀਟਿੰਗਾਂ ਦਾ ਕੀ ਨਤੀਜਾ ਨਿਕਲਦਾ ਹੈ।

WRITTEN BY