Skip to content
Independent perspectives. Global stories.
BREAKING

ਮਿਸਰ ਦਾ ਜੰਗਬੰਦੀ ਪ੍ਰਸਤਾਵ ਇਸਰਾਈਲ ਵੱਲੋਂ ਮਨਜ਼ੂਰ

Share this story

ਯੇਰੂਸਲੇਮ, 15 ਜੁਲਾਈ (ਪੀ .ਟੀ) – ਇਸਰਾਈਲ ਤੇ ਹਮਾਸ ਵਿਚਾਲੇ ਚੱਲ ਰਹੀ ਲੜਾਈ ਦੌਰਾਨ ਇਕ ਰਾਹਤ ਭਰੀ ਖ਼ਬਰ ਆਈ ਹੈ। ਮਿਸਰ ਦੇ ਸੰਘਰਸ਼ ਵਿਰਾਮ ਦੇ ਪ੍ਰਸਤਾਵ ਨੂੰ ਇਸਰਾਈਲ ਨੇ ਮੰਨ ਲਿਆ ਹੈ, ਹਾਲਾਂਕਿ ਹਮਾਸ ਨੇ ਇਸ ਪ੍ਰਸਤਾਵ ਨੂੰ ‘ਆਤਮਸਮਰਪਣ‘ ਕਹਿ ਕੇ ਨਕਾਰ ਦਿੱਤਾ ਹੈ। ਮੰਗਲਵਾਰ ਨੂੰ ਇਸਰਾਈਲ ਦੀ ਕੈਬਨਿਟ ਬੈਠਕ ‘ਚ ਸੰਘਰਸ਼ ਵਿਰਾਮ ਬਾਰੇ ਫ਼ੈਸਲਾ ਹੋਇਆ, ਉਥੇ ਹਮਾਸ ਦੇ ਹਥਿਆਰਬੰਦ ਗੁੱਟ ਨੇ ਇਸ ਨੂੰ ‘ਆਤਮਸਮਰਪਣ‘ ਕਰਾਰ ਦਿੱਤਾ ਹੈ। ਹਮਾਸ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਮਿਸਰ ਦਾ ਸੰਘਰਸ਼ ਵਿਰਾਮ ਦਾ ਪ੍ਰਸਤਾਵ ਮੰਨਣਯੋਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬਿਨਾਂ ਕਿਸੇ ਸਮਝੌਤੇ ਦੇ ਸੰਘਰਸ਼ ਵਿਰਾਮ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਮਿਸਰ ਦੀ ਰਾਜਧਾਨੀ ਕਾਹਿਰਾ ‘ਚ ਦੋਹਾਂ ਪੱਖਾਂ ਦੇ ਆਗੂਆਂ ਦੀਆਂ ਲੰਬੀਆਂ ਬੈਠਕਾਂ ਦੇ ਬਾਅਦ ਇਹ ਪ੍ਰਸਤਾਵ ਸਾਹਮਣੇ ਆਇਆ ਹੈ। ਇਸਰਾਈਲ ਤੇ ਗਾਜ਼ਾ ‘ਚ ਸ਼ਾਸਨ ਕਰਨ ਵਾਲੇ ਹਮਾਸ ਵਿਚਾਲੇ ਸੰਘਰਸ਼ ਵਿਰਾਮ ਨਾਲ ਗਾਜ਼ਾ ਦੇ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।

WRITTEN BY