Skip to content
Independent perspectives. Global stories.
BREAKING

ਵੇਦ ਪ੍ਰਤਾਪ ਵੈਦਿਕ ਆਰਐਸਐਸ ਦੇ ਆਦਮੀ : ਰਾਹੁਲ ਗਾਂਧੀ

Share this story

Page-1_11 ਨਵੀਂ ਦਿੱਲੀ, 15 ਜੁਲਾਈ (ਪੀ. ਟੀ)- ਸੀਨੀਅਰ ਪੱਤਰਕਾਰ ਵੇਦ ਪ੍ਰਤਾਪ ਵੈਦਿਕ ਦੀ ਮੋਸਟ ਵਾਂਟਡ ਅੱਤਵਾਦੀ ਹਾਫਿਜ ਸਈਦ ਨਾਲ ਮੁਲਾਕਾਤ ਤੇ ਕਸ਼ਮੀਰ ‘ਤੇ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਵੈਦਿਕ ‘ਤੇ ਸਿੱਧਾ ਨਿਸ਼ਾਨਾ ਸਾਧਦੇ ਹੋਏ ਕਿਹਾ ਹੈ ਕਿ ਉਹ ਆਰਐਸਐਸ ਦੇ ਆਦਮੀ ਹਨ। ਇਸਤੋਂ ਪਹਿਲਾਂ ਵੀ ਕਾਂਗਰਸ ਇਲਜ਼ਾਮ ਲਗਾ ਚੁੱਕੀ ਹੈ ਕਿ ਵੈਦਿਕ ਮੋਦੀ ਸਰਕਾਰ ਦੇ ਦੂਤ ਦੇ ਤੌਰ ‘ਤੇ ਜਮਾਤ ਉਦ ਦਾਅਵਾ ਦੇ ਪ੍ਰਮੁੱਖ ਹਾਫਿਜ ਸਈਦ ਨੂੰ ਮਿਲੇ ਸਨ। ਰਾਹੁਲ ਨੇ ਕਿਹਾ ਵੈਦਿਕ ਕਿਸ ਹੈਸੀਅਤ ਨਾਲ ਹਾਫਿਜ ਨੂੰ ਮਿਲੇ ਇਸਦੀ ਜਾਂਚ ਹੋਣੀ ਚਾਹੀਦੀ ਹੈ। ਕੀ ਇਸ ਮੁਲਾਕਾਤ ਦੀ ਜਾਣਕਾਰੀ ਭਾਰਤੀ ਦੂਤਾਵਾਸ ਨੂੰ ਸੀ। ਉਥੇ ਹੀ

ਰਾਹੁਲ ਦੇ ਇਸ ਬਿਆਨ ‘ਤੇ ਸਫਾਈ ਦਿੰਦੇ ਹੋਏ ਭਾਰਤੀ ਦੂਤਾਵਾਸ ਨੇ ਸਾਫ਼ ਕੀਤਾ ਹੈ ਕਿ ਵੈਦਿਕ ਤੇ ਹਾਫਿਜ ਦੀ ਮੁਲਾਕਾਤ ਦੀ ਜਾਣਕਾਰੀ ਉਨ੍ਹਾਂ ਨੂੰ ਬਿਲਕੁੱਲ ਨਹੀਂ ਸੀ, ਇਹ ਵੈਦਿਕ ਦੀ ਆਪਣੀ ਨਿਜੀ ਮੁਲਾਕਾਤ ਸੀ। ਅੱਜ ਵੀ ਇਸ ਮੁੱਦੇ ‘ਤੇ ਸੰਸਦ ਦੇ ਦੋਵਾਂ ਸਦਨਾਂ ‘ਚ ਹੰਗਾਮਾ ਹੋ ਰਿਹਾ ਹੈ। ਕਾਂਗਰਸ ਨੇ ਦੋਵਾਂ ਸਦਨਾਂ ‘ਚ ਹਾਫਿਜ – ਵੈਦਿਕ ਦੇ ਮੁੱਦੇ ਨੂੰ ਚੁੱਕਦੇ ਹੋਏ ਸਰਕਾਰ ਤੋਂ ਜਵਾਬ ਮੰਗਿਆ। ਹੰਗਾਮੇ ਤੋਂ ਬਾਅਦ ਰਾਜ ਸਭਾ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ
ਆਰ. ਐੱਸ. ਐੱਸ. ਦਾ ਕਦੇ ਮੈਂਬਰ ਨਹੀਂ ਰਿਹਾ: ਵੈਦਿਕ
ਨਵੀਂ ਦਿੱਲੀ, ਪਾਕਿਸਤਾਨ ਸਥਿਤ ਅੱਤਵਾਦੀ ਜਥੇਬੰਦੀ ਜਮਾਤ-ਉਦ-ਦਾਵਾ ਦੇ ਮੁਖੀ ਹਾਫਿਜ਼ ਸਈਦ ਨਾਲ ਮੁਲਾਕਾਤ ਕਰਨ ਵਾਲੇ ਉੱਘੇ ਭਾਰਤੀ ਪੱਤਰਕਾਰ ਹਾਫਿਜ਼ ਸਈਦ ਨੇ ਕਾਂਗਰਸ ਦੇ ਉਪ ਪ੍ਰਧਾਨ ਰਾਹੁਲ ਗਾਂਧੀ ਦੇ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ‘ਮੈਂ ਕਦੇ ਵੀ ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐੱਸ. ਐੱਸ.) ਦਾ ਮੈਂਬਰ ਨਹੀਂ ਰਿਹਾ। ਕਿਸੇ ਵੀ ਪਾਰਟੀ ਨਾਲ ਕਦੇ ਵੀ ਜੁੜਿਆ ਨਹੀਂ ਰਿਹਾ ਤੇ ਨਾ ਹੀ ਕੋਈ ਸਬੰਧ ਰਿਹਾ ਹੈ।‘ ਜ਼ਿਕਰਯੋਗ ਹੈ ਕਿ ਵੈਦਿਕ ਦੇ ਬਾਰੇ ਪੁੱਛੇ ਗਏ ਇਕ ਸਵਾਲ ‘ਤੇ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਹਾਂ ਉਹ (ਵੈਦਿਕ) ਆਰ. ਐੱਸ. ਐੱਸ. ਦਾ ਆਦਮੀ ਹੈ। ਇਹ ਗੱਲ ਸਾਰਿਆਂ ਨੂੰ ਪਤਾ ਹੈ। ਵੈਦਿਕ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਤੋਂ ਇਨਕਾਰ ਕਰਦਿਆਂ ਕਿਹਾ ‘ਮੇਰਾ ਆਰ. ਐੱਸ. ਐੱਸ. ਨਾਲ ਕੋਈ ਸਬੰਧ ਨਹੀਂ ਰਿਹਾ। ਹਾਂ, ਕਾਂਗਰਸੀ ਆਗੂਆਂ ਨਾਲ ਕਰੀਬੀ ਸਬੰਧ ਰਹੇ ਹਨ। ਨਰਸਿਮਹਾ ਰਾਓ ਮੇਰਾ ਬਹੁਤ ਸਤਿਕਾਰ ਕਰਦੇ ਸਨ।‘ ਉਨ੍ਹਾਂ ਨੇ ਕਿਹਾ ‘ਹਾਫਿਜ਼ ਨਾਲ ਮੇਰੀ ਅਚਾਨਕ ਮੁਲਾਕਾਤ ਹੋਈ। ਇਸ ਮੁਲਾਕਾਤ ਨੂੰ ਲੈ ਕੇ ਕੋਈ ਪਹਿਲਾਂ ਯੋਜਨਾ ਨਹੀਂ ਸੀ। ਮੇਰੀ ਪਾਕਿਸਤਾਨ ਯਾਤਰਾ ਪੂਰੀ ਤਰ੍ਹਾਂ ਨਿੱਜੀ ਸੀ। ਕਾਂਗਰਸ ਇਸ ਮੁੱਦੇ ਨੂੰ ਉਠਾ ਕੇ ਰਾਜਨੀਤਿਕ ਲਾਭ ਲੈ ਰਹੀ ਹੈ।‘

WRITTEN BY