Skip to content
Independent perspectives. Global stories.
BREAKING

ਪਤੀ ਦੀ ਮੌਜੂਦਗੀ ‘ਚ ਜਬਰ ਜਨਾਹ ਕਰਨ ਦੀ ਕੋਸ਼ਿਸ਼

Share this story

ਮਲੋਟ, 20 ਜੁਲਾਈ (ਸੋਨੂੰ ਮਲੂਜਾ)-ਨੇੜਲੇ ਪਿੰਡ ਰਾਮ ਨਗਰ ਦੀ ਇੱਕ ਵਿਹਾਉਤਾ ਔਰਤ ਨੇ ਆਪਣੇ ਹੀ ਪਿੰਡ ਦੇ ਦੋ ਵਿਅਕਤੀਆਂ ਤੇ ਪਤੀ ਦੀ ਮੌਜੂਦਗੀ ‘ਚ ਹੀ ਜਬਰ ਜਨਾਹ ਕਰਨ ਦੇ ਦੋਸ਼ ਲਾਏ ਹਨ। ਥਾਣਾ ਸਦਰ ਮਲੋਟ ਵਿਖੇ ਦਿੱਤੀ ਇੱਕ ਦਰਖਾਸਤ ਅਨੁਸਾਰ ਪਿੰਡ ਰਾਮਨਗਰ ਦੀ ਇੱਕ ਵਿਆਹੁਤਾ ਔਰਤ ਮਹਿਕਦੀਪ ਆਪਣੇ ਪਤੀ ਪਰਮਜੀਤ ਸਿੰਘ ਨਾਲ ਰਾਮਨਗਰ ਤੋਂ ਦਵਾਈ ਲੈਣ ਲਈ ਪਿੰਡ ਝੋਰੜ ਜਾ ਰਹੀ ਸੀ।
rape
ਰਸਤੇ ਵਿਚ ਪੈਂਦੇ ਇੱਕ ਖਾਲੇ ਦੀ ਪੁਲੀ ‘ਤੇ ਉਸਦੇ ਹੀ ਪਿੰਡ ਦਾ ਗੋਰਾ ਸਿੰਘ ਪੁੱਤਰ ਚੰਨ ਸਿੰਘ ਅਤੇ ਉਸਦਾ ਸਾਥੀ ਮੰਗਾ ਸਿੰਘ ਪੁੱਤਰ ਬਾਜਰਾ ਸਿੰਘ ਵਾਸੀ ਸਾਉਂਕੇ ਪਹਿਲਾਂ ਤੋਂ ਹੀ ਖੜੇ ਸਨ। ਉਨ੍ਹਾਂ ਦੇ ਨਜਦੀਕ ਪਹੁੰਚਦਿਆਂ ਹੀ ਗੋਰਾ ਸਿੰਘ ਅਤੇ ਉਸਦੇ ਸਾਥੀ ਨੇ ਰਸਤਾ ਰੋਕ ਲਿਆ ਤੇ ਬੇਵਜ੍ਹਾ ਬਹਿਸ ਕਰਨ ਲੱਗ ਪਏ। ਮਹਿਕਦੀਪ ਦੇ ਕਹੇ ਮੁਤਾਬਕ ਇਸ ਤੋਂ ਵਧਦੇ ਹੋਏ ਉਹ ਦੋਨੋਂ ਅਸ਼ਲੀਲ ਹਰਕਤਾਂ ਤੇ ਉਤਰ ਆਏ। ਉਸਦੇ ਪਤੀ ਵੱਲੋਂ ਵਿਰੋਧ ਕਰਨ ‘ਤੇ ਉਨ੍ਹਾਂ ਉਸ ਦੇ ਪਤੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਹਵਸ ਦੇ ਇਹ ਭੇੜੀਏ ਜਬਰਦਸਤੀ ਉਸ ਨੂੰ ਖਿੱਚ ਕੇ ਖੇਤਾਂ ਵਿਚ ਲੈ ਗਏ। ਉਸ ਦੀ ਸਲਵਾਰ ਦਾ ਨਾਲਾ ਤੋੜ ਕੇ ਉਸ ਨੂੰ ਨਿਰਵਸਤਰ ਕਰ ਦਿੱਤਾ। ਇਸ ਤੋਂ ਪਹਿਲਾਂ ਕਿ ਉਹ ਹੋਰ ਅੱਗੇ ਵਧਦੇ, ਉਸ ਵੱਲੋਂ ਮਦਦ ਲਈ ਕੀਤੀ ਜਾ ਰਹੀ ਚੀਖ ਪੁਕਾਰ ਸੁਣ ਰਸਤੇ ਤੋਂ ਮੋਟਰਸਾਇਕਲ ‘ਤੇ ਗੁਜਰ ਰਹੇ ਉਸ ਦੇ ਪਿੰਡ ਦੇ ਹੀ ਵਸਨੀਕ ਵਿਨੋਦ ਕੁਮਾਰ ਪੁੱਤਰ ਦੇਵੀ ਲਾਲ ਅਤੇ ਉਸਦਾ ਸਾਥੀ ਰਵਿੰਦਰ ਕੁਮਾਰ ਪੁੱਤਰ ਚੰਦ ਵਾਸੀ ਔਲਖ ਰੁਕ ਗਏ। ਉਨ੍ਹਾਂ ਜਦ ਬਚਾਉਣ ਦੀ ਕੋਸ਼ਸ਼ਿ ਕੀਤੀ ਤਾਂ ਗੋਰੇ ਅਤੇ ਮੰਗੇ ਨੇ ਨਾ ਕੇਵਲ ਰਵਿੰਦਰ ਕੁੱਟਮਾਰ ਕੇ ਭਜਾ ਦਿੱਤਾ ਬਲਕਿ ਵਿਨੋਦ ਨੂੰ ਵੀ ਕੱਟਦਿਆਂ ਹੋਇਆਂ ਉਸਦਾ ਮੋਟਰਸਾਇਕਲ ਵੀ ਖੋਹਣ ਦੀ ਕੋਸ਼ਿਸ਼ ਕੀਤੀ ਜਦ ਵਿਨੋਦ ਉਸ ਨੂੰ ਅਤੇ ਉਸ ਦੇ ਪਤੀ ਨੂੰ ਬਚਾ ਕੇ ਆਪਣੇ ਮੋਟਰਸਾਇਕਲ ਤੇ ਪਿੰਡ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਣ ਚੀਖ ਚਿਹਾੜਾ ਸੁਣ ਹੋਰ ਵੀ ਲੋਕ ਆ ਗਏ ਤੇ ਉਨ੍ਹਾਂ ‘ਚੋਂ ਕਿਸੇ ਨੇ ਇਸ ਘਟਨਾ ਦੀ ਸਰਪੰਚ ਨੂੰ ਵੀ ਇਤਲਾਹ ਦੇ ਦਿੱਤੀ। ਇਸ ਹਾਲ ਦੁਹਾਈ ਵਿੱਚ ਮੌਕੇ ਵੇਖ ਗੋਰਾ ਤੇ ਮੰਗਾ ਉੱਥੋਂ ਭੱਜ ਗਏ। ਇਸ ਘਟਨਾ ਦੀ ਜਾਣਕਾਰੀ ਥਾਣਾ ਸਦਰ ਮਲੋਟ ਨੂੰ ਦਿੱਤੀ ਗਈ। ਮਹਿਕਦੀਪ ਨੇ ਦਿੱਤੀ ਦਰਖ਼ਾਸਤ ‘ਚ ਕਿਹਾ ਹੈ ਕਿ ਉਸ ਨੂੰ ਇਨ੍ਹਾਂ ਦੋਹਾਂ ਤੋਂ ਪੂਰਾ ਖ਼ਤਰਾ ਹੈ। ਇਹ ਕਿਸੇ ਵੀ ਵਕਤ ਮੇਰੀ ਇੱਜ਼ਤ ਨੂੰ ਹੱਥ ਪਾ ਸਕਦੇ ਹਨ ਤੇ ਜਾਨੀ ਮਾਲੀ ਨੁਕਸਾਨ ਵੀ ਕਰ ਸਕਦੇ ਹਨ। ਉਸਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੋਰੇ ਅਤੇ ਮੰਗੇ ਨੂੰ ਤੁਰੰਤ ਹਿਰਾਸਤ ‘ਚ ਲਿਆ ਜਾਵੇ ਤੇ ਇਨ੍ਹਾਂ ‘ਤੇ ਬਲਾਤਕਾਰ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਉਸ ਨੂੰ ਇਨਸਾਫ ਦੁਆਇਆ ਜਾਵੇ।

WRITTEN BY