Skip to content
Independent perspectives. Global stories.
BREAKING

ਇਰਾਕੀ ਬਾਗੀ ਗਰੁੱਪ ਇਨਸਾਨੀਅਤ ਅਤੇ ਜਨੇਵਾ ਕੰਨਵੈਨਸ਼ਨ ਦੇ ਪੈਰੋਕਾਰ : ਮਾਨ

Share this story

ਚੰਡੀਗੜ੍ਹ, 9 ਜੁਲਾਈ (ਪੀ. ਟੀ)- ਇਰਾਕੀ ਬਾਗੀਆਂ ਨੇ ਹਿੰਦੂਸਤਾਨੀ ਨਰਸਾਂ ਨੂੰ ਜਿਸ ਤਹਿਜ਼ੀਬ, ਸਲੀਕੇ ਅਤੇ ਪਰਿਵਾਰਿਕ ਸਮਾਜਿਕ ਰਵਾਇਤਾਂ ਨੂੰ ਮੁੱਖ ਰੱਖਕੇ ਉਹਨਾਂ ਨਰਸਾਂ ਦੀ ਦੇਖਭਾਲ ਅਤੇ ਆਓ ਭਗਤ ਕੀਤੀ ਹੈ ਅਤੇ ਉਹਨਾਂ ਨੂੰ ‘‘ਭੈਣੂ ਦੇ ਅਤਿ ਜ਼ਜਬਾਤੀ ਅਤੇ ਪਵਿੱਤਰ ਰਿਸਤੇ ਨੂੰ ਮੁੱਖ ਰੱਖਕੇ ਸੁਬੋਧਿਤ ਹੁੰਦੇ ਰਹੇ ਹਨ ਅਤੇ ਇਹਨਾਂ ਨਰਸਾਂ ਨੂੰ ਬਾਇੱਜ਼ਤ ਰਿਹਾਅ ਕਰਦੇ ਹੋਏ ਹਿੰਦ ਪਹੁੰਚਣ ਵਿਚ ਮੁੱਖ ਭੂਮਿਕਾ ਨਿਭਾਈ ਹੈ, ਇਹ ਇਕ ਆਜ਼ਾਦੀ ਪ੍ਰਾਪਤ ਕਰਨ ਵਾਲੀਆਂ ਕੌਮਾਂ ਅਤੇ ਆਗੂਆਂ ਲਈ ਇਕ ਚਾਨਣ ਮੁਨਾਰਾ ਹੈ । ਜਿਸ ਤੋ ਜ਼ਾਬਰਾਂ ਅਤੇ ਜ਼ਾਲਮਾਂ ਅਤੇ ਉਹਨਾਂ ਵਿਰੁੱਧ ਲੜ ਰਹੇ ਬਾਗੀਆਂ ਦੋਵਾਂ ਨੂੰ ਹੀ ਜਨੇਵਾ ਕੰਨਵੈਨਸ਼ਨ ਦੇ ਨਿਯਮਾਂ ਅਤੇ ਇਨਸਾਨੀਅਤ ਕਦਰਾ-ਕੀਮਤਾ ਦੀ ਪਾਲਣਾਂ ਕਰਨੀ ਚਾਹੀਦੀ ਹੈ ।ੂ  ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਰਾਕ ਦੇ ਸ੍ਰੀ ਬਗਦਾਦੀ ਦੀ ਅਗਵਾਈ ਹੇਠ ਲੜ ਰਹੇ ਯੋਧਿਆ ਵੱਲੋ ਆਪਣੀ ਲੜਾਈ

ਜਾਰੀ ਰੱਖਦੇ ਹੋਏ ਜਨੇਵਾ ਕੰਨਵੈਨਸ਼ਨ ਦੇ ਕੌਮਾਂਤਰੀ ਨਿਯਮਾਂ ਅਤੇ ਕਾਨੂੰਨਾਂ ਤੇ ਇਨਸਾਨੀ ਕਦਰਾ-ਕੀਮਤਾ ਦੀ ਪਾਲਣਾਂ ਕਰਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਇਰਾਕ ਵਿਚ ਫਸੇ ਪੰਜਾਬੀ ਅਤੇ ਹਿੰਦੂਸਤਾਨੀਆਂ ਅਤੇ ਨਰਸਾਂ ਨੂੰ ਰਿਹਾਅ ਕਰਨ ਦੀ ਕੁਝ ਦਿਨ ਪਹਿਲੇ ਕੀਤੀ ਗਈ ਅਪੀਲ ਉਤੇ ਅਮਲ ਕਰਨ ਦੇ ਉੱਦਮਾਂ ਦਾ ਭਰਪੂਰ ਸਵਾਗਤ ਅਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹਿੰਦੂਸਤਾਨੀ ਨਰਸਾਂ ਦੀ ਇਰਾਕ ਦੇ ਬਾਗੀ ਗਰੁੱਪ ਵੱਲੋ ਭੈਣਾਂ ਦੀ ਤਰ੍ਹਾਂ ਕੀਤੀ ਗਈ ਹਿਫਾਜ਼ਤ, ਉਹਨਾਂ ਦੇ ਰਹਿਣ-ਸਹਿਣ ਅਤੇ ਖਾਂਣੇ ਦੇ ਉਚੇਚੇ ਕੀਤੇ ਗਏ ਪ੍ਰਬੰਧ ਅਤੇ ਇਹਨਾਂ ਬੀਬੀਆਂ ਨਾਲ ਗੱਲਬਾਤ ਕਰਦੇ ਹੋਏ ਵਰਤੀ ਗਈ ਤਹਿਜ਼ੀਬ ਅਤੇ ਸਲੀਕੇ ਵਾਲੀ ਸ਼ਬਦਾਵਲੀ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਇਹ ਬਾਗੀ ਨਾ ਤਾ ਅੱਤਵਾਦੀ ਹਨ ਅਤੇ ਨਾ ਵੱਖਵਾਦੀ । ਉਹ ਤਾਂ ਆਪਣੀ ਆਜ਼ਾਦੀ ਲਈ ਕੌਮਾਂਤਰੀ ਕਾਨੂੰਨਾਂ ਅਧੀਨ ਆਪਣੀ ਜੰਗ ਲੜ ਅਨੁਸਾਸਿਤ ਰਹਿਕੇ ਲੜ ਰਹੇ ਹਨ । ਕਿਉਂਕਿ ਇਹ ਗੱਲ ਉਥੋ ਆਈਆ ਨਰਸਾਂ ਨੇ ਆਪਣੀ ਜੁਬਾਨ ਤੋ ਮੀਡੀਏ ਨੂੰ ਜਾਣਕਾਰੀ ਦਿੰਦੇ ਹੋਏ ਦਿੱਤੀ ਹੈ। ਉਹਨਾਂ ਕਿਹਾ ਜਿਵੇ ਇਰਾਕ ਦੇ ਬਾਗੀ ਆਪਣੀ ਜੰਗ ਨੂੰ ਇਖ਼ਲਾਕੀ ਅਤੇ ਮਨੁੱਖੀ ਕਦਰਾ-ਕੀਮਤਾ ਉਤੇ ਪਹਿਰਾ ਦੇਕੇ ਅੱਗੇ ਵਧਾ ਰਹੇ ਹਨ, ਸਿੱਖ ਕੌਮ ਵੀ ਆਪਣੀ ਆਜ਼ਾਦੀ ਦੀ ਲੜਾਈ ਨੂੰ ਨਿਰੰਤਰ ਅੱਗੇ ਲਿਜਾ ਰਹੀ ਸੀ ।

WRITTEN BY