ਵਿੱਤੀ ਘਾਟਾ ਘਟਾਉਣ ’ਤੇ ਜ਼ੋਰ
ਕੇਂਦਰੀ ਵਿੱਤ ਮੰਤਰੀ ਅਰੁਨ ਜੇਤਲੀ ਵੱਲੋਂ ਆਰਥਿਕ ਸਰਵੇ ਸੰਸਦ ’ਚ ਪੇਸ਼
ਵਾਧਾ ਦਰ 5.4 ਤੋਂ 5.9 ਦੇ ਵਿਚਕਾਰ ਰਹੇਗੀ
ਥੋਕ ਕੀਮਤ ਸੂਚਕ ਅੰਕ ਮਹਿੰਗਾਈ 2013-14 ਦੌਰਾਨ ਪਿਛਲੇ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ 5.98 ਫੀਸਦ ਤੱਕ ਪਹੁੰਚ ਗਈ
ਖਪਤਕਾਰ ਕੀਮਤ ਸੂਚਕ ਅੰਕ ਮਹਿੰਗਾਈ ਵੀ ਬਰਾਬਰ ਬਣੀ ਹੋਈ ਹੈ
ਥੋਕ ਅਤੇ ਖਪਤਕਾਰ ਮੁੱਲ ਮਹਿੰਗਾਈ ਦੇ ਹੋਰ ਜ਼ਿਆਦਾ ਹੇਠ ਜਾਣ ਦੀ ਆਸ ਹੇੈ
ਆਰਥਿਕ ਸਰਵੇਖਣ ਅਨੁਸਾਰ ਅਰਥ ਵਿਵਸਥਾ ਲਈ ਮਜ਼ਬੂਤ ਵਿੱਤੀ ਸਥਿਤੀ ਅਤਿ ਜ਼ਰੂਰੀ ਹੈ।
ਨਵੀਂ ਦਿ¤ਲੀ, 9 ਜੁਲਾਈ (ਪੀ. ਟੀ)- ਕੇਂਦਰੀ ਵਿ¤ਤ ਮੰਤਰੀ ਅਰੁਣ ਜੇਤਲੀ ਨੇ ਅ¤ਜ ਲੋਕ ਸਭਾ ‘ਚ ਪਿਛਲੇ ਵਿ¤ਤ ਸਾਲ ਦੀ ਆਰਥਿਕ ਸਮੀਖਿਆ ਪੇਸ਼ ਕੀਤਾ। ਜੇਤਲੀ ਵੀਰਵਾਰ ਨੂੰ ਵਿ¤ਤੀ ਸਾਲ 2014-15 ਦਾ ਆਮ ਬਜਟ ਪੇਸ਼ ਕਰਨ ਵਾਲੇ ਹਨ। ਆਰਥਿਕ ਸਮੀਖਿਆ ‘ਚ ਕਿਹਾ ਗਿਆ ਹੈ ਕਿ ਸਕਲ ਘਰੇਲੂ ਉਤਪਾਦ ‘ਚ ਵਾਧਾ ਦਰ 2014-15 ਦੌਰਾਨ 5.4 ਤੋਂ 5.9 ਫੀਸਦੀ ਰਹਿਣ ਦਾ ਅਨੁਮਾਨ ਹੈ। ਚਾਲੂ ਖਾਤੇ ਅਤੇ ਫਿਸਕਲ ਘਾਟੇ ‘ਚ ਸੁਧਾਰ ਨਾਲ 2014-15 ਦੌਰਾਨ ਵਾਧਾ ਵਧੇਗਾ। ਥੋਕ ਮੁ¤ਲ ਮੁਦਰਾਸਫੀਤੀ ‘ਚ ਗਿਰਾਵਟ ਦੇ ਸੰਕੇਤ ਦਿ¤ਖ ਰਹੇ ਹਨ। ਇਸ ‘ਚ ਹੋਰ ਗਿਰਾਵਟ ਦੀ ਉਮੀਦ ਲਗਾਈ ਜਾ ਰਹੀ ਹੈ। ਸਮੀਖਿਆ ‘ਚ ਕਿਹਾ ਹੈ ਕਿ ਸਰਕਾਰ ਨੂੰ ਫਿਸਕਲ ਮਜ਼ਬੂਤੀ ਦੇ ਰਾਹੀਂ ਘ¤ਟ ਅਤੇ ਸਥਿਰ ਮੁਦਰਾਸਫੀਤੀ ਦੀ
ਦਿਸ਼ਾ ‘ਚ ਵ¤ਧਣਾ ਚਾਹੀਦਾ ਹੈ। 2014-15 ‘ਚ ਨਿਰਮਾਣ ਅਤੇ ਭੁਗਤਾਨ ਸੰਤੁਲਨ ‘ਚ ਸੁਧਾਰ ਦੀ ਉਮੀਦ ਹੈ। ਸਿ¤ਧੇ ਕਰ ਜਾਬਤੇ ਨੂੰ ਮੌਜੂਦਾ ਆਮਦਨੀ-ਕਰ ਕਾਨੂੰਨ ਦਾ ਸਾਫ ਸੁਥਰਾ ਅਤੇ ਆਧੁਨਿਕ ਵਿਕਲਪ ਹੋਣਾ ਚਾਹੀਦਾ ਹੈ।ਸਰਗਰਮ ਨੀਤੀ ਕਾਰਵਾਈ ਨੇ 2013-14 ਦੌਰਾਨ ਵਿੱਤ ਫਿਸਲਨ ਦੀ ਰੋਕਥਾਮ ਕੀਤੀ ਅਤੇ ਵਿੱਤੀ ਸਥਿਤੀ ਮਜ਼ਬੂਤ ਬਣੀ ਰਹੀ। ਅੱਜ ਜਾਰੀ ਆਰਥਿਕ ਸਰਵੇਖਣ 2013-14 ਵਿੱਚ ਕੇਂਦਰ ਸਰਕਾਰ ਦਾ ਵਿੱਤੀ ਸਿੱਟਾ ਵਿੱਤੀ ਨੀਤੀ ਵੇਰਵਿਆਂ ਅਨੁਸਾਰ ਮਿੱਥੇ ਟੀਚੇ ਦੇ ਅਨੁਰੂਪ ਰਿਹਾ ਅਤੇ ਆਰਥਿਕ ਮੰਦੀ ਦੀ ਬੇਹਦ ਆਰਥਿਕ ਚੁਣੌਤੀਆਂ , ਵਿਸ਼ਵ ਵਿੱਚ ਕੱਚੇ ਤੇਲ ਦੇ ਵਧਦੇ ਮੁੱਲਾਂ ਅਤੇ ਨਿਵੇਸ਼ ਦੀ ਮੰਦੀ ਗਤੀ ਦੇ ਬਾਵਜੂਦ ਇਸ ਨੂੰ ਕਮਾਇਆ ਗਿਆ। ਸਾਲ 2013-14 ਦੋਰਾਨ ਵਿੱਤੀ ਘਾਟਾ 508149 ਕਰੋੜ ਰੁਪਏ ਉਤੇ ਰੋਕਿਆ ਗਿਆ ਜੋ ਕੁੱਲ ਘਰੇਲੂ ਉਤਪਾਦ ਦਾ 4.5 ਫੀਸਦ ਹੈ। ਸਾਲ 2012-13 ਵਿੱਚ ਇਹ 4.9 ਫੀਸਦ ਸੀ। 2013-14 ਵਿੱਚ ਆਮਦਨ ਪ੍ਰਾਪਤੀ 1015279 ਕਰੋੜ ਰੁਪਏ ਹੋਵੇਗੀ, ਜੋ ਕੁਲ ਘਰੇਲੂ ਉਤਪਾਦਨ ਦਾ 8.9 ਫੀਸਦ ਹੈ। ਇਸ ਸਾਲ ਕੁਲ ਆਮਦਨ 1133832 ਕਰੋੜ ਰੁਪਏ ਹੋਣ ਦਾ ਅਨੁਮਾਨ ਹੈ। ਜੋ ਕੁੱਲ ਘਰੇਲੂ ਉਤਪਾਦ ਦਾ 10 ਫੀਸਦੀ ਹੈ। ਕੁੱਲ ਅਸਿੱਧੇ ਕਰ ਵਸੂਲੀ 2013-14 ਵਿੱਚ 496231 ਰੁਪਏ ਹੋਣ ਦਾ ਅਨੁਮਾਨ ਹੈ। ਜੋ 2012-13 ਵਿੱਚ 473792 ਕਰੋੜ ਰੁਪਏ ਸੀ। 2013-14 ਵਿੱਚ ਗੈਰ ਕਰ ਆਮਦਨ ਵੱਧ ਕੇ 199233 ਕਰੋੜ ਰੁਪਏ ਹੋ ਗੲਂੀ, ਜਿਹੜੀ ਪਿਛਲੇ ਵਰ੍ਹੇ ਦੇ ਮੁਕਾਬਲੇ 45 ਫੀਸਦੀ ਹੈ। ਕੇਂਦਰ ਸਰਕਾਰ ਦਾ ਕੁੱਲ ਖਰਚ 1563485 ਕਰੋੜ ਰੁਪਏ ਸੀ। ਕੁੱਲ ਘਰੇਲੂ ਉਤਪਾਦ ਦਾ 13.1 ਫੀਸਦੀ ਹੈੇ। ਕਰ ਆਮਦਨ ਅਤੇ ਨਿਵੇਸ਼ ਪ੍ਰਾਪਤੀਆਂ ਵਿੱਚ ਗਿਰਾਵਟ ਅਤੇ ਜ਼ਿਆਦਾ ਬਜਟ ਸਬਸਿਡੀਆਂ ,ਵਿਆਜ ਅਤੇ ਪੈਨਸ਼ਨ ਭੁਗਤਾਨ ਦੇ ਬਾਵਜੂਦ ਵਿੱਤੀ ਮਜ਼ਬੂਤੀ ਪੁੂੰਜੀਗਤ ਸੰਪਤੀਆਂ ਅਤੇ ਪੂੁੰਜੀਗਤ ਖਰਚ ਦੇ ਸਿਰਜਣ ਲਈ ਸਬਸਿਡੀਆਂ ਨੂੰ ਘੱਟ ਕੇ ਪ੍ਰਾਪਤ ਕੀਤਾ ਗਿਆ ਹੈ। ਨਿਵੇਸ਼ਕ ਦਾ ਆਧਾਰ ਵਿਸਤ੍ਰਿਤ ਕਰਨ ਅਤੇ ਮੁਕਾਬਲੇਬਾਜ਼ੀ ਬਾਜ਼ਾਰ ਦਾ ਵਿਕਾਸ ਕਰਨ ਲਈ ਸਰਕਾਰ ਨੇ ਮੁਦਰਾ ਸਫੀਤੀ ਸੂਚੀਬੱਧ ਬਾਂਡ ਸ਼ੁਰੂ ਕੀਤੇ ਗਏ। ਦੇਸ਼ ਦੀ ਕਰਜ਼ਾ ਸਥਿਤੀ ਵਿੱਚ ਸਕਾਰਾਤਮਿਕ ਬਦਲਾਅ ਹੋਇਆ ਹੈ ਅਤੇ ਕੇਂਦਰ ਅਤੇ ਰਾਜ ਸਰਕਾਰਾਂ ਦੀ ਕੁੱਲ ਬਕਾਇਆ ਦੇਣਦਾਰੀਆਂ ਘੱਟ ਹੋਈਆਂ ਹਨ। ਆਰਥਿਕ ਸਰਵੇਖਣ ਦੇ ਅਨੁਸਾਰ ਵਿਸ਼ਵ ਅਤੇ ਘਰੇਲੂ ਚੁਣੌਤੀਆਂ ਦੇ ਬਾਵਜੂਦ ਅਰਥ ਵਿਵਸਥਾ ਵਿੱਚ 2013-14 ਦੌਰਾਨ ਟੀਚਾਗਤ ਵਿੱਤੀ ਮਜ਼ਬੂਤੀ ਆਈ ਹੇੈ। ਪਰ ਅਜਿਹਾ ਖਰਚ ਵਿੱਚ ਕਟੌਤੀ ਕਰਕੇ ਕੀਤਾ ਗਿਆ ਹੈ, ਜਿਹੜੇ ਕਿਸੇ ਅਰਥ ਵਿਵਸਥਾ ਲਈ ਅਸਥਿਰ ਹੈ। ਖੁਰਾਕ, ਖਾਦ ਅਤੇ ਪੈਟਰੋਲੀਅਮ ਵਿੱਚ ਸਬਸਿਡੀ ਦਾ ਜੋਖਿਮ ਬਹੁਤ ਮਹੱਤਵਪੂਰਨ ਹੈ।
ਵਿੱਤੀ ਮਜ਼ਬੂਤੀ ਨੂੰ ਸਿਰਫ ਖਰਚ ਵਿੱਚ ਕਟੌਤੀ ਕਰਕੇ ਨਹੀਂ ਸਗੋਂ ਅੰਸ਼ਿਕ ਤੌਰ ਉਤੇ ਉਚ ਕਰ ਕੁੱਲ ਘਰੇਲੂ ਉਤਪਾਦ ਦੇ ਅਨੁਪਾਤ ਰਾਹੀਂ ਕਮਾਉਣਾ ਬਿਹਤਰ ਹੈ। ਸਾਲਾਨਾ ਔਸਤ ਵਿਨਿਯਮ ਦਰ ਵਿੱਚ ਵਾਧਾ : ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋਂ ਲੋਕ ਸਭਾ ਵਿੱਚ ਪੇਸ; ਕੀਤੇ ਗਏ ਆਰਥਿਕ ਸਰਵੇਖਣ 2013-14 ਵਿੱਚ ਦੱਸਿਆ ਗਿਆ ਹੈ ਕਿ ਰੁਪਏ ਦੀ ਸਾਲਾਨਾ ਔਸਤ ਵਿਨਿਯਮ ਦਰ ਜੋ ਸਾਲ 2011-12 ਵਿੱਚ 47.92 ਰੁਪਏ ਪ੍ਰਤੀ ਅਮਰੀਕੀ ਡਾਲਰ ਸੀ, ਉਹ ਸਾਲ 2012-13 ਵਿੱਚ ਵੱਧ ਕੇ 54.41 ਰੁਪਏ ਅਤੇ 2013-14 ਵਿੱਚ ਹੋਰ ਵਧ ਕੇ 60.50 ਰੁਪਏ ਪ੍ਰਤੀ ਅਮਰੀਕੀ ਡਾਲਰ ਹੋ ਗਈ ਹੈ। ਸਾਲ ਦੌਰਾਨ ਰੁਪਏ ਦੀ ਕੀਮਤ ਦਾ ਮੁੱਲ ਘੱਟਿਆ, ਅਜਿਹਾ 2013-14 ਵਿੱਚ ਸੰਗਠਿਤ ਵਿਆਪਕ ਰਿਜ਼ਰਵ ਫੰਡ ਦੇ ਹੁੰਦੇ ਹੋਏ ਵੀ ਹੋਇਆ।
ਇਹ ਕੁਝ ਹੱਦ ਤੱਕ ਫਰਿਕਸ਼ਨਲ ਫੋਰਸਸ ਅਤੇ ਕੁਝ ਹੱਦ ਤੱਕ ਵਿਦੇਸ਼ੀ ਮੁਦਰਾ ਵਿਨਿਯਮ ਬਾਜ਼ਰ ਵਿੱਚ ਉਮੀਦਾਂ ਦੇ ਕਾਰਨ ਹੋਇਆ। ਹਾਲ ਵਿੱਚ ਹੀ ਰੁਪਏ ਦੀ ਕੀਮਤ ਵਿੱਚ ਆਈ ਸਥਿਰਤਾ ਤੋਂ ਦੂਜੇ ਬਾਜ਼ਾਰਾਂ ਦੀ ਤਰ੍ਹਾਂ ਹੀ ਵਿਦੇਸ਼ੀ ਮੁਦਰਾ ਵਿਨਿਮਯ ਦੇ ਬਾਜ਼ਾਰ ਵਿੱਚ ਆਤਮ ਵਿਸ਼ਵਾਸ ਨਜ਼ਰ ਆ ਰਿਹਾ ਹੈ।
ਵਿੱਤੀ ਸੁਧਾਰਾਂ ਦੀ ਨਵੀਂ ਲਹਿਰ
ਤੇਜ਼ੀ ਨਾਲ ਬਦਲਦੇ ਵਿਸ਼ਵ ਵਿੱਚ ਵਿੱਤੀ ਨੀਤੀ ਭਾਵੀ ਭਾਰਤ ਦੀ ਲੋੜਾਂ ਅਤੇ ਲੋਕਾਂ ਦੀਆਂ ਉਮੀਦਾਂ ਦੇ ਅਨੁਸਾਰ ਹੋਵੇਗੀ। ਆਰਥਿਕ ਸਰਵੇਖਣ 2013-14 ਵਿੱਚ ਉਲੇਖ ਹੈ ਕਿ ਸੁਧਾਰਾਂ ਦੀ ਅਗਲੀ ਲਹਿਰ ਕਾਨੂੰਨ ਅਤੇ ਸੰਗਠਨਾਤਮਿਕ ਦੋਵਾਂ ਤਰ੍ਹਾਂ ਵਿੱਚ ਸੰਸਥਾਗਤ ਆਧਾਰ ਨੂੰ ਮਜ਼ਬੂਤ ਕਰੇਗੀ। ਵਿੱਤੀ ਪ੍ਰਕ੍ਰਿਆਵਾਂ ਵਿੱਚ ਸੁਧਾਰ ਨੀਤੀਗਤ ਫੈਸਲੇ, ਵਿਸ਼ਵ ਭਾਰਤ ਲਈ ਸਪਸ਼ਟ, ਸਥਿਰਤਾ ਅਤੇ ਪਾਰਦਰਸ਼ਿਤਾ ਵਿੱਚ ਵਾਧਾ ਕਰੇਗਾ। ਬੈਂੇਕ ਜ਼ਮਾ ਦੀ ਨਿਵਲ ਵਾਧਾ ਦਰ ਸਾਲ 2013-14 ਵਿੱਚ 14.1 ਫੀਸਦ ਦੇ ਮੁਕਾਬਲੇ ਵਿੱਚ ਇਸ ਸਾਲ 14.2 ਫੀਸਦੀ ਰਹੀ ਹੈ। ਇਹ ਵਾਧਾ ਐਨ.ਆਰ.ਆਈ. ਦੀ ਜਮ੍ਹਾ ਰਕਮਾਂ ਵਿੱਚ ਵਾਧਾ ਦੇ ਫਲਸਰੁਪ ਹੋਈ ਹੈ। ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਬੈਂਕਿੰਗ ਖੇਤਰ ਵਿੱਚ ਵਿਸ਼ਵ ਵਿੱਤੀ ਸੰਕਟ ਦੇ ਤੁਰੰਤ ਬਾਅਦ ਪ੍ਰਾਪਤ ਮੰਦੀ ਦਾ ਰੁਖ ਦਿਖਾਇਆ ਹੈ, ਜਿਸ ਨੇ ਪਿਛਲੇ 2 ਸਾਲਾਂ ਵਿੱਚ ਵਿਸ਼ਵ ਅਤੇ ਘਰੇਲੂ ਮੰਦੀ ਦਾ ਰੁੱਖ ਅਖ਼ਤਿਆਰ ਕੀਤਾ ਹੈ ।
ਭਾਰਤ ਦੂਜਾ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋਣ ਵਾਲਾ ਸੇਵਾ ਖੇਤਰ
ਦੁਨੀਆਂ ਦੇ ਸਰਵੁਤਮ 15 ਦੇਸ਼ਾਂ ਵਿੱਚ ਕੁੱਲ ਘਰੇਲੂ ਉਤਪਾਦ ਸੇਵਾਵਾਂ ਦੇ ਤੌਰ ਵਿੱਚ ਭਾਰਤ ਦੀ 12 ਵੀਂ ਥਾਂ ਹੈ। ਭਾਰਤ 9 ਫੀਸਦੀ ਸੀ.ਏ.ਜੀ.ਆਰ ਨਾਲ ਚੀਨ ਦੇ ਬਾਅਦ ਦੂਜਾ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਸੇਵਾ ਖੇਤਰ ਹੈ।ਵਪਾਰ, ਹੋਟਲ, ਰੈਸਟੋਰੈਂਟ, ਆਵਾਜਾਈ, ਭੰਡਾਰ ਅਤੇ ਸੰਚਾਰ ਦੀ ਮਿਲੀ ਜੁਲੀ ਸ਼੍ਰੇਣੀ ਵਿੱਚ ਵਿਕਾਸ ਦਰ ਵਿੱਚ 3 ਫੀਸਦੀ ਦੀ ਮੰਦੀ ਆਈ ਹੈ। ਵਿੱਤੀ, ਬੀਮਾ, ਭੂ ਸੰਪਤੀ ਅਤੇ ਵਪਾਰ ਸੇਵਾਵਾਂ ਵਿੱਚ 12.9 ਫੀਸਦੀ ਦਾ ਭਾਰੀ ਵਾਧਾ ਹੋਇਆ ਹੋੈ। 2013-14 ਵਿੱਚ ਕੁੱਲ ਘਰੇਲੁ ਉਤਪਾਦ ਦੀ ਘਟ ਲਾਗਕਤ ਵਿੱਚ ਸੇਵਾ ਖੇਤਰ ਦਾ ਯੋਗਦਾਨ 57 ਫੀਸਦ ਹੈ,
ਵਿਸ਼ਵ ਵਿੱਚ ਹੋਣ ਵਾਲੇ ਸੈਲਾਨੀਆਂ ਦੀ ਆਮਦ ਵਿੱਚ ਸਾਲ 2013 ਦੌਰਾਨ ਭਾਰਤ ਦੇ ਹਿੱਸੇ ਵਿੱਚ 0.63 ਫੀਸਦ ਦਾ ਵਾਧਾ ਹੋਇਆ ਹੈ। ਘਰੇਲੂ ਸੈਲਾਨੀਆਂ ਨੇ 1.1 ਬਿਲੀਅਨ ਸਾਲਾਨਾ ਯਾਤਰਾ ਦੀ ਅਨੁਮਾਨਿਤ ਹੱਦ ਪਾਰ ਕੀਤੀ ਹੈ। ਸੂਚਨਾ ਤਕਨਾਲੌਜੀ-ਵਪਾਰ ਪ੍ਰਕ੍ਰਿਆ ਪ੍ਰਬੰਧਨ ਖੇਤਰ ਵਿੱਚ 2013-14 ਦੌਰਾਨ 10.3 ਫੀਸਦੀ ਦੀ ਅਨੁਮਾਨਿਤ ਵਾਧਾ ਹੋਇਆ ਹੈ। ਇਹ ਵਧ ਕੇ 105 ਬਿਲੀਅਨ ਅਮਰੀਕੀ ਡਾਲਰ ਹੋ ਗਿਆ ਹੈ। ਸਾਫਟਵੇਅਰ ਅਤੇ ਦੂਰ ਸੰਚਾਰ ਵਰਗੇ ਸੇਵਾ ਖੇਤਰਾਂ ਵਿੰਚ ਦੇਸ਼ ਨੇ ਕਾਫ਼ੀ ਪ੍ਰਗਤੀ ਕੀਤੀ ਅਤੇ ਭਾਰਤ ਦੀਆਂ ਇਨ੍ਰਾਂ ਸੇਵਾਵਾਂ ਵਿੱਚ ਬ੍ਰਾਂਡ ਤਸਵੀਰ ਬਣੀ ਹੈ।
ਉਦਯੋਗਿਕ ਪ੍ਰਗਤੀ ਬਿਹਤਰ ਨੀਤੀਗਤ ਮਾਹੌਲ ਅਤੇ ਉਚ ਨਿਵੇਸ਼ ਦਰ ਉਤੇ ਨਿਰਭਰ
ਆਉਣ ਵਾਲੇ ਸਮੇਂ ਵਿੱਚ ਸਨਅਤੀ ਪ੍ਰਗਤੀ ਨੀਤੀਗਤ ਮਾਹੌਲ ਅਤੇ ਉਚ ਨਿਵੇਸ਼ ਦਰ ਦੇ ਮੁਨਾਫੇ ਦੇ ਵਿਕਾਸ ਉਤੇ ਨਿਰਭਰ ਹੈ। ਐਚ.ਐਸ.ਬੀ.ਸੀ. ਇੰਡੀਆ ਮੈਨੁਫੈਕਚਰਿੰਗ ਪਰਚੇਸਿੰਗ ਮੈਨੇਜਰਸ ਸੂਚਕ ਅੰਕ ਥੋੜਾ ਵਧ ਕੇ ਅਪ੍ਰੈਲ 2014 ਦਾ 51.3 ਦੇ ਮੁਕਾਬਲੇ ਵਿਚ ਮਈ, 2014ਵਿੱਚ 51.4 ਹੋ ਗਿਆ ਹੇ, ਜੋ ਉਤਪਾਦਨ ਗਤੀਵਿਧੀਆਂ ਅਤੇ ਘਰੇਲੂ ਅਤੇ ਨਿਰਯਾਤ ਸਬੰਧੀ ਮਾਮਲਿਆਂ ਵਿੱਚ ਵਾਧੇ ਦਾ ਹੋਰ ਇਸ਼ਰਾ ਕਰਦਾ ਹੈ।
ਗਰੀਬੀ ਅਨੁਪਾਤ ਘੱਟ ਕੇ 21.9 ਫੀਸਦ ਹੋਇਆ
ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਵੱਲੋਂ ਪੇਸ਼ ਕੀਤੇ ਗਏ ਆਰਥਿਕ ਸਰਵੇਖਣ 2013-14 ਵਿੱਚ ਨੀਤੀ ਨਿਰਮਾਤਾਵਾਂ ਨਾਲ ਦੇਸ਼ ਦੀ ਯੁਵਾ ਆਬਾਦੀ ਨੂੰ ਟੀਚਾ ਬਣਾ ਕੇ ਵਿਕਾਸਮਈ ਨੀਤੀਆਂ ਬਣਾਉਣ ਅਤੇ ਉਨ੍ਹਾਂ ਉਤੇ ਅਮਲ ਕਰਨ ਲਈ ਕਿਹਾ ਗਿਆ ਹੈ। ਸਾਲ 2001 ਦੌਰਾਨ ਦੇਸ਼ ਵਿੱਚ ਯੁਵਾ ਆਬਾਦੀ ਕੁੱਲ ਜਨਸੰਖਿਆ ਦਾ 51 ਫੀਸਦ ਸੀ ਜੋ 2021ਵੱਧ ਕੇ 64 ਫੀਸਦ ਤੋਂ ਵੱਧ ਹੋ ਜਾਵੇਗੀ। ਦੇਸ਼ ਵਿੱਚ ਆਬਾਦੀ ਨੂੰ ਸਿਹਤਮੰਦ ਸਿੱਖਿਅਕ ਅਤੇ ਸਮਰੱਥ ਬਣਾਉਣ ਲਈ ਸਰਕਾਰ ਨੂੰ ਸਮੇਂ ਉਤੇ ਉਚਿਤ ਨੀਤੀਆਂ ਬਣਾਉਣੀਆ ਹਨ।



