December 8, 2024 5:02 pm

ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ 10 ਗਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ।

ਸ਼ਹੀਦ ਭਗਤ ਸਿੰਘ ਨਗਰ 23 ਫਰਵਰੀ (ਨਵਕਾਂਤ ਭਰੋਮਜਾਰਾ):-ਜਿਲ੍ਹਾ ਪੁਲਿਸ ਮੁੱਖੀ ਸ਼ਹੀਦ ਭਗਤ ਸਿੰਘ ਨਗਰ ਸ਼੍ਰੀ ਭਾਗੀਰਥ ਸਿੰਘ ਮੀਣਾ ਵਲੋ ਨਸ਼ੀਲੇ ਪਦਾਰਥਾਂ ਦਾ ਧੰਦਾ ਕਰਨ ਵਾਲਿਆ ਖਿਲਾਫ ਚਲਾਈ ਮੁਹਿੰਮ ਨੂੰ ਉਸ ਵਕਤ ਸਫਲਤਾ ਮਿਲੀ ਜਦੋ ਥਾਣਾ ਸਦਰ ਬੰਗਾ ਦੀ ਪੁਲਿਸ ਵੱਲੋਂ ਨਾਕੇ ਦੌਰਾਨ ਇੱਕ ਔਰਤ ਨੂੰ 10 ਗਰਾਮ ਹੈਰੋਇਨ ਸਮੇਤ ਕਾਬੂ ਕੀਤਾ । ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਆਈ ਰਾਮ ਪਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ caso ਅਪ੍ਰੇਸ਼ਨ ਤਹਿਤ ਸਮੇਤ ਪੁਲਿਸ ਪਾਰਟੀ ਭੈੜੇ ਅਨਸਰਾਂ ਦੀ ਚੈਕਿੰਗ ਸਬੰਧੀ ਝੰਡਾ ਜੀ ਨੇੜੇ ਖਟਕੜ ਕਲਾਂ ਮੌਜੂਦ ਸਨ ਤਾਂ ਇਸ ਦੌਰਾਨ ਸਾਹਮਣੇ ਤੋ ਇੱਕ ਔਰਤ ਪੈਦਲ ਆ ਰਹੀ ਸੀ। ਜਿਸ ਨੇ ਆਪਣੇ ਸੱਜੇ ਹੱਥ ਵਿੱਚ ਇੱਕ ਪਲਾਸਟਿਕ ਦਾ ਪਾਰਦਰਸ਼ੀ ਲਿਫਾਫਾ ਫੜਿਆ ਹੋਇਆ ਸੀ ਜੋ ਸਾਹਮਣੇ ਖੜ੍ਹੀ ਪੁਲਿਸ ਪਾਰਟੀ ਨੂੰ ਦੇਖ ਕਿ ਘਬਰਾ ਗਈ ਅਤੇ ਹੱਥ ਵਿੱਚ ਫੜੇ ਲਿਫਾਫੇ ਨੂੰ ਸੜਕ ਕਿਨਾਰੇ ਸੁੱਟ ਕੇ ਵਾਪਿਸ ਮੁੜਨ ਲੱਗੀ ਪੁਲਿਸ ਪਾਰਟੀ ਨੂੰ ਉਸ ਤੇ ਸ਼ੱਕ ਹੋਇਆ ਅਤੇ ਉਸ ਨੂੰ ਰੋਕਿਆ ਅਤੇ ਉਸ ਵਲੋ ਸੁੱਟੇ ਲਿਫਾਫੇ ਨੂੰ ਚੁੱਕਿਆ ਅਤੇ ਲਿਫਾਫੇ ਦੀ ਜਾਂਚ ਕੀਤੀ ਜਾਂਚ ਕਰਨ ਤੇ ਲਿਫਾਫੇ ਵਿੱਚੋ 10 ਗਰਾਮ ਹੈਰੋਇਨ ਬਰਾਮਦ ਹੋਈ ਫੜੀ ਗਈ ਦੋਸ਼ੀ ਔਰਤ ਦੀ ਪਹਿਚਾਨ ਮਨਜੀਤ ਕੌਰ ਪਤਨੀ ਹਰਜੀਤ ਰਾਮ ਵਾਸੀ ਪਿੰਡ ਕਿੰਗਰਾ ਥਾਣਾ ਭੋਗਪੁਰ ਜਿਲ੍ਹਾ ਜਲੰਧਰ ਦੇ ਤੌਰ ਤੇ ਹੋਈ ਜਿਸ ਤੇ ਪੁਲਿਸ ਐਨ.ਡੀ.ਪੀ.ਐਸ.ਐਕਟ ਅਧੀਨ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

Send this to a friend