ਜੰਮੂ, 7 ਜੁਲਾਈ (ਪੀ. ਟੀ)- ਦੱਖਣੀ ਕਸ਼ਮੀਰ ਚ ਪਵਿੱਤਰ ਅਮਰਨਾਥ ਗੁਫ਼ਾ ਲਈ 2,479 ਸ਼ਰਧਾਲੂਆਂ ਦਾ ਜਥਾ ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ ਜੰਮੂ ਦੇ ਆਧਾਰ ਕੈਂਪ ਤੋਂ ਰਵਾਨਾ ਹੋ ਗਿਆ। ? ਪੁਲਿਸ ਸੂਤਰਾਂ ਨੇ ਦੱਸਿਆ ਕਿ ਸ਼ਰਧਾਲੂਆਂ ਦੇ ਜਥੇ ‘ਚ 1, 617 ਪੁਰਸ਼ ਤੇ 684 ਔਰਤਾਂ ਸ਼ਾਮਿਲ ਹਨ। ਸ਼ਰਧਾਲੂਆਂ ਦਾ ਇਹ ਕਾਫ਼ਲਾ ਆਧਾਰ ਕੈਂਪ ਤੋਂ 78 ਵਾਹਨਾਂ ‘ਚ ਸਵਾਰ ਹੋ ਕੇ ਰਵਾਨਾ ਹੋਇਆ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਬੱਸ ਸਵੇਰੇ 4 ਵੱਜ ਕੇ 10 ਮਿੰਟ ਤੇ ਆਖਰੀ ਬੱਸ 4 ਵੱਜ ਕੇ 35 ਮਿੰਟ ‘ਤੇ ਰਵਾਨਾ ਹੋਈ।