June 20, 2026 1:55 am

ਨਰਿੰਦਰ ਮੋਦੀ ਵੱਲੋਂ ਵੱਖ ਧਿਰਾਂ ਦੇ ਨੇਤਾਵਾਂ ਨਾਲ ਮੁਲਾਕਾਤ

ਨਵੀਂ ਦਿੱਲੀ- ਸਰਕਾਰ ਨੇ ਅੱਜ ਸੰਸਦ ਨੂੰ ਸੁਚਾਰੂ ਢੰਗ ਨਾਲ ਚਲਾਉ੍ਯਣ ਲਈ  ਰਾਜ ਸਭਾ ਅਤੇ ਲੋਕ ਸਭਾ ਦੇ ਲਗਭਗ 30 ਸਿਆਸੀ ਧਿਰਾਂ ਨੂੰ ਸਹਿਯੋਗ ਕਰਨ ਦੀ ਅਪੀਲ ਕੀਤੀ ਹੈ। ਇਨ੍ਹਾਂ ਧਿਰਾਂ ਦੇ ਨੇਤਾਵਾਂ ਨਾਲ ਅੱਜ ਇੱਥੇ ਇੱਕ ਬੈਠਕ ਵਿੱਚ ਸੰਸਦ ਕਾਰਜ ਮੰਤਰੀ ਸ਼੍ਰੀ ਐਮ.ਵੈਂਕਾਇਆ ਨਾਇਡੂ ਨੇ ਕਿਹਾ ਕਿ ਸਰਕਾਰ ਜਨਤਾ ਦੇ ਵਿਆਪਕ ਹਿੱਤ ਵਿੱਚ ਸੰਸਦ ਦੇ ਦੋਹਾਂ ਸਦਨਾਂ ਦੇ ਵਿਵਹਾਰਿਕ ਤੌਰ ਤਰੀਕਿਆਂ ਦੀ ਸੀਮਾ ਵਿੱਚ ਕਿਸੇ ਵੀ ਮੁੱਦੇ ਉਤੇ ਚਰਚਾ ਕਰਨ ਨੂੰ ਤਿਆਰ  ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਨਾਲ ਸਬੰਧ ਰੱਖਣ ਵਾਲੇ ਮੁੱਦਿਆਂ ਉਤੇ ਸਮੁੱਚੇ ਤੌਰ ਉਤੇ ਵਿਚਾਰ ਕਰਨ ਦੀ ਲੋੜ ਹੈ।
ਜਨਤਾ ਦੇ ਸਾਹਮਣੇ ਸੰਸਦ ਦਾ ਉਚਿਤ ਲੇਖਾ ਪੇਸ਼ ਕਰਨ ਦੀ ਲੋੜ ਉਤੇ ਜ਼ੋਰ ਦਿੰਦੇ ਹੋਏ ਸ਼੍ਰੀ ਨਾਇਡੂ ਨੇ ਨੇਤਾਵਾਂ ਨੂੁੰ ਭਰੋਸਾ ਦਿੱਤਾ ਕਿ ਸਰਕਾਰ ਇਸ ਬਾਰੇ ਵਿਚ ਜਰੂਰੀ ਕਾਰਵਾਈ ਕਰਨ ਅਤੇ ਨੇਤਾਵਾਂ ਦੇ ਕਿਸੇ ਵੀ ਸੁਝਾਅ ਉਤੇ ਵਿਚਾਰ ਕਰਨ ਨੂੰ ਤਿਆਰ ਹੈ। ਉਨ੍ਹਾਂ ਨੇ ਸਾਰੀਆਂ

ਧਿਰਾਂ ਦੇ ਨੇਤਾਵਾਂ ਤੋਂ ਸਹਿਯੋਗ ਦੀ ਅਪੀਲ ਕੀਤੀ। ਸੰਸਦ ਦੇ ਬਜਟ ਇਜਲਾਸ ਸ਼ੁਰ ੂਹੋਣ ਤੋ ਂਪਹਿਲਾਂ ਆਯੋਜਿਤ ਬੈਠਕ ਵਿੱਚ ਗ੍ਰਹਿ ਸ਼੍ਰੀ ਰਾਜਨਾਥ ਸਿੰਘ, ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ ਅਤੇ ਸੰਸਦੀ ਕਾਰਜ ਰਾਜ ਮੰਤਰੀ ਸ਼੍ਰੀਸੰਤੋਸ਼ ਕੁਮਾਰ ਗੰਗਵਾਰ ਅਤੇ ਪ੍ਰਕਾਸ਼ ਜਾਵਡੇਕਰ ਨੇ ਵੀ ਹਿੱਸਾ ਲਿਆ।

Send this to a friend