ਬਾਜ਼ਾਰ ਰੈਗੂੁਲੇਟਰੀ ਸੇਬੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਨਿਯਮਾਂ ਦੀ ਕਿਸੇ ਵੀ ਉਲੰਘਣਾ ਦਾ ਪਤਾ ਲਾਉਣ ਲਈ ਅਡਾਨੀ ਸਮੂਹ ਖ਼ਿਲਾਫ਼ ਹਿੰਡਨਬਰਗ ਦੇ ਦੋਸ਼ਾਂ ਦੇ ਨਾਲ-ਨਾਲ ਰਿਪੋਰਟ ਜਾਰੀ ਹੋਣ ਤੋਂ ਤੁਰੰਤ ਪਹਿਲਾਂ ਅਤੇ ਬਾਅ…
ਨਵੀਂ ਦਿੱਲੀ, (ਏਜੰਸੀ) : ਬਾਜ਼ਾਰ ਰੈਗੂੁਲੇਟਰੀ ਸੇਬੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਨਿਯਮਾਂ ਦੀ ਕਿਸੇ ਵੀ ਉਲੰਘਣਾ ਦਾ ਪਤਾ ਲਾਉਣ ਲਈ ਅਡਾਨੀ ਸਮੂਹ ਖ਼ਿਲਾਫ਼ ਹਿੰਡਨਬਰਗ ਦੇ ਦੋਸ਼ਾਂ ਦੇ ਨਾਲ-ਨਾਲ ਰਿਪੋਰਟ ਜਾਰੀ ਹੋਣ ਤੋਂ ਤੁਰੰਤ ਪਹਿਲਾਂ ਅਤੇ ਬਾਅਦ ’ਚ ਬਾਜ਼ਾਰ ਦੀਆਂ ਗਤੀਵਿਧੀਆਂ ਦੀ ਜਾਂਚ ਕਰ ਰਿਹਾ ਹੈ। ਸੇਬੀ ਨੇ ਇਹ ਵੀ ਕਿਹਾ ਕਿ ਉਸ ਕੋਲ ਲਗਾਤਾਰ ਕਾਰੋਬਾਰ ਯਕੀਨੀ ਬਣਾਉਣ ਅਤੇ ਸ਼ੇਅਰ ਬਾਜ਼ਾਰ ’ਚ ਅਸਥਿਰਤਾ ਨਾਲ ਨਜਿੱਠਣ ਲਈ ਮਜ਼ਬੂਤ ਢਾਂਚਾ ਹੈ। ਉਸ ਨੇ ਦਾਅਵਾ ਕੀਤਾ ਕਿ ਵਿਕਸਤ ਸ਼ੇਅਰ ਬਾਜ਼ਾਰ ਦੁਨੀਆ ’ਚ ਸ਼ਾਰਟ ਸੇÇਲੰਗ ਨੂੰ ‘ਜਾਇਜ਼ ਨਿਵੇਸ਼ ਗਤੀਵਿਧੀ’ ਮੰਨਦੇ ਹਨ।
ਸੇਬੀ ਨੇ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਤੋਂ ਬਾਅਦ ਦਰਜ ਦੋ ਜਨਹਿੱਤ ਪਟੀਸ਼ਨਾਂ ’ਤੇ ਸੁਣਵਾਈ ਕਰ ਰਹੀ ਮੁੱਖ ਜੱਜ ਡੀਵਾਈ ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਸਾਹਮਣੇ 23 ਸਫ਼ਿਆਂ ਦਾ ਜਵਾਬ ਪੇਸ਼ ਕੀਤਾ। ਇਸ ’ਚ ਕਿਹਾ ਕਿ ਉਹ ਸੇਬੀ ਨਿਯਮਾਂ ਤੇ ਸ਼ਾਰਟ ਸੇਲਿੰਗ ਦੇ ਨਿਯਮਾਂ ਦੀ ਉਲੰਘਣਾ ਦੀ ਜਾਂਚ ਲਈ ਬਾਜ਼ਾਰ ਦੀ ਗਤੀਵਿਧੀ ਦੀ ਜਾਂਚ ਕਰ ਰਿਹਾ ਹੈ।
ਸੇਬੀ ਨੇ ਕਿਹਾ ਕਿ ਹਾਲ ਹੀ ’ਚ ਅਡਾਨੀ ਸਮੂਹ ਦੇ ਸ਼ੇਅਰਾਂ ’ਚ ਭਾਰੀ ਗਿਰਾਵਟ ਨਾਲ ਸ਼ੇਅਰ ਬਾਜ਼ਾਰ ’ਤੇ ਜ਼ਿਆਦਾ ਪ੍ਰਭਾਵ ਨਹੀਂ ਪਿਆ ਹੈ। ਭਾਰਤੀ ਬਾਜ਼ਾਰ ਇਸ ਤੋਂ ਪਹਿਲਾਂ ਹੋਰ ਵੀ ਬੁਰੀ ਅਸਥਿਰਤਾ ਦੇਖ ਚੁੱਕਿਆ ਹੈ ਖ਼ਾਸ ਕਰਕੇ ਕੋਰੋਨਾ ਮਹਾਮਾਰੀ ਸਮੇਂ ਜਦੋਂ ਦੋ ਮਾਰਚ, 2020 ਤੋਂ 19 ਮਾਰਚ, 2020 ਦੌਰਾਨ ਨਿਫਟੀ ਤਕਰੀਬਨ 26 ਫ਼ੀਸਦੀ ਡਿੱਗ ਗਿਆ ਸੀ। ਬਾਜ਼ਾਰ ਅਸਥਿਰਤਾ ਨੂੰ ਦੇਖਦਿਆਂ ਸੇਬੀ ਨੇ 20 ਮਾਰਚ, 2020 ਨੂੰ ਆਪਣੀ ਮੌਜੂਦਾ ਬਾਜ਼ਾਰ ਪ੍ਰਣਾਲੀ ਦੀ ਸਮੀਖਿਆ ਕੀਤੀ ਸੀ ਤੇ ਕੁਝ ਤਬਦੀਲੀਆਂ ਕੀਤੀਆਂ ਸਨ।