June 20, 2026 1:56 am

ਨਾਈਜੀਰੀਆ ’ਚ 60 ਤੋਂ ਜ਼ਿਆਦਾ ਔਰਤਾਂ ਅਗਵਾ-ਕਰਤਾਵਾਂ ਦੇ ਚੰਗੁਲ ’ਚੋ ਫਰਾਰ

ਮੈਡੁਗੁਰੀ, 7 ਜੁਲੀ (ਪੀ. ਟੀ)- ਉੱਤਰ ਪੂਰਬੀ ਨਾਈਜੀਰੀਆ ’ਚ ਪਿਛਲੇ ਮਹੀਨੇ ਬੋਕੋ ਹਰਾਮ ਅੱਤਵਾਦੀਆਂ ਵੱਲੋਂ ਅਗਵਾ 60 ਤੋਂ ਜ਼ਿਆਦਾ ਔਰਤਾਂ ਤੇ ਲੜਕੀਆਂ ਅਗਵਾ-ਕਰਤਾਵਾਂ ਦੇ ਚੰਗੁਲ ਤੋਂ ਫਰਾਰ ਹੋ ਗਈਆਂ ਹਨ। ਸਥਾਨਕ ਚੇਤੰਨਤਾ ਕਮੇਟੀ ਦੇ ਮੈਂਬਰ ਅੱਬਾਸ ਗਾਵਿਆ ਨੇ ਦੱਸਿਆ ਕਿ ਉਨ੍ਹਾਂ ਨੂੰ ਉਨ੍ਹਾਂ ਦੇ ਸਾਥੀਆਂ ਵਲੋਂ ਸੁਨੇਹਾ ਪ੍ਰਾਪਤ ਹੋਇਆ ਸੀ ਕਿ ਅਗਵਾ ਔਰਤਾਂ ਤੇ ਲੜਕੀਆਂ ਪਿਛਲੇ ਸ਼ੁੱਕਰਵਾਰ ਨੂੰ ਘਰ ਵਾਪਸ ਆ ਗਈਆਂ। ਬੋਰਨੋ ਪ੍ਰਾਂਤ ਦੀ ਰਾਜਧਾਨੀ ਮੈਡੁਗੁਰੀ ‘ਚ ਇੱਕ ਉੱਚ ਪੱਧਰੀ ਸੁਰੱਖਿਆ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਇਸ ਖਬਰ ਦੀ ਪੁਸ਼ਟੀ ਕੀਤੀ ਤੇ ਦੱਸਿਆ ਕਿ ਉਸਨੂੰ ਮਾਮਲੇ ‘ਚ ਕੁੱਝ ਵੀ ਬੋਲਣ ਦਾ ਅਧਿਕਾਰ ਨਹੀਂ ਹੈ। ਬੋਰਨੋ ਪ੍ਰਾਂਤ ‘ਚ ਸਥਾਨਕ ਚੇਤੰਨਤਾ ਕਮੇਟੀ ਦੇ ਸੀਨੀਅਰ ਅਧਿਕਾਰੀ ਗਾਵਿਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਦੋਂ ਅਗਵਾ-ਕਰਤਾ ਲੜਾਈ ਲਈ ਬਾਹਰ ਗਏ ਸਨ, ਉਦੋਂ ਇਹ ਔਰਤਾਂ ਉਥੋਂ ਫਰਾਰ ਹੋ ਗਈਆਂ।

Send this to a friend