June 18, 2024 12:07 pm

ਬੰਗਲਾਦੇਸ਼ ’ਚ ਹੁੱਲੜਬਾਜ਼ਾਂ ਨੇ ਤੋੜੇ 14 ਮੰਦਰ, ਮੂਰਤੀਆਂ ਤੋੜ ਕੇ ਸਰੋਵਰਾਂ ’ਚ ਸੁੱਟੀਆਂ

ਬੰਗਲਾਦੇਸ਼ ’ਚ ਸ਼ਨਿਚਰਵਾਰ ਦੇਰ ਰਾਤ ਇਕ ਤੋਂ ਬਾਅਦ ਇਕ ਹਮਲਿਆਂ ’ਚ ਹੁੱਲੜਬਾਜ਼ਾਂ ਨੇ 14 ਮੰਦਰ ਤੋੜ ਦਿੱਤੇ। ਘਟਨਾ ਠਾਕੁਰਗਾਂਵ ਜ਼ਿਲ੍ਹੇ ਦੇ ਬਲੀਆਡਾਂਗੀ ਉਪ ਜ਼ਿਲ੍ਹੇ ਦੀ ਹੈ। ਨੁਕਸਾਨੇ ਗਏ ਮੰਦਰ ਤੇ ਟੁੱਟੀਆਂ ਮੂਰਤੀਆਂ ਦੇਖ ਕ…

ਢਾਕਾ (ਪੀਟੀਆਈ) : ਬੰਗਲਾਦੇਸ਼ ’ਚ ਸ਼ਨਿਚਰਵਾਰ ਦੇਰ ਰਾਤ ਇਕ ਤੋਂ ਬਾਅਦ ਇਕ ਹਮਲਿਆਂ ’ਚ ਹੁੱਲੜਬਾਜ਼ਾਂ ਨੇ 14 ਮੰਦਰ ਤੋੜ ਦਿੱਤੇ। ਘਟਨਾ ਠਾਕੁਰਗਾਂਵ ਜ਼ਿਲ੍ਹੇ ਦੇ ਬਲੀਆਡਾਂਗੀ ਉਪ ਜ਼ਿਲ੍ਹੇ ਦੀ ਹੈ। ਨੁਕਸਾਨੇ ਗਏ ਮੰਦਰ ਤੇ ਟੁੱਟੀਆਂ ਮੂਰਤੀਆਂ ਦੇਖ ਕੇ ਸਥਾਨਕ ਲੋਕਾਂ ’ਚ ਰੋਸ ਦੀ ਲਹਿਰ ਪੈਦਾ ਹੋ ਗਈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੰਦਰਾਂ ਦੇ ਆਸ-ਪਾਸ ਪੁਲਿਸ ਜਵਾਨ ਤਾਇਨਾਤ ਕਰ ਦਿੱਤੇ ਗਏ।

ਇੱਥੋਂ ਦੀ ਪੂਜਾ ਉਤਸਵ ਕੌਂਸਲ ਦੇ ਜਨਰਲ ਸਕੱਤਰ ਵਿਦਿਆਨਾਥ ਬਰਮਨ ਨੇ ਦੱਸਿਆ ਕਿ ਹਨੇਰੇ ਦਾ ਲਾਭ ਉਠਾ ਕੇ ਕੁਝ ਅਣਪਛਾਤੇ ਲੋਕਾਂ ਨੇ ਆਸ-ਪਾਸ ਦੇ ਪਿੰਡਾਂ ਦੇ ਕਈ ਮੰਦਰਾਂ ’ਤੇ ਹਮਲੇ ਕੀਤੇ। ਉਨ੍ਹਾਂ ਨੇ ਕੁਝ ਮੂਰਤੀਆਂ ਨੂੰ ਤੋੜ ਦਿੱਤਾ ਤੇ ਮੰਦਰਾਂ ਨਾਲ ਬਣੇ ਸਰੋਵਰਾਂ ’ਚ ਸੁੱਟ ਦਿੱਤਾ। ਪੁਲਿਸ ਅਧਿਕਾਰੀ ਖੈਰੁੱਲ ਅਨਾਮ ਨੇ ਦੱਸਿਆ ਕਿ ਸ਼ਨਿਚਰਵਾਰ ਦੇਰ ਰਾਤ ਕਈ ਪਿੰਡਾਂ ’ਚ ਮੰਦਰਾਂ ’ਤੇ ਹਮਲੇ ਹੋਣ ਦੀ ਗੱਲ ਸਾਹਮਣੇ ਆਈ ਹੈ। ਠਾਕੁਰਗਾਂਵ ਦੇ ਪੁਲਿਸ ਮੁਖੀ ਜਹਾਂਗੀਰ ਹੁਸੈਨ ਨੇ ਕਿਹਾ ਕਿ ਇਹ ਸਪੱਸ਼ਟ ਰੂਪ ’ਚ ਇਲਾਕੇ ਦੀ ਸ਼ਾਂਤੀ ਭੰਗ ਕਰਨ ਦੇ ਉਦੇਸ਼ ਨਾਲ ਸੋਚ ਸਮਝ ਕੇ ਕੀਤੇ ਗਏ ਹਮਲੇ ਹਨ। ਮੁਲਜ਼ਮਾਂ ਦੀ ਪਛਾਣ ਲਈ ਯਤਨ ਕੀਤੇ ਜਾ ਰਹੇ ਹਨ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Send this to a friend