Skip to content
Independent perspectives. Global stories.
BREAKING

ਰਾਤ 2 ਵਜੇ ਭਾਰਤੀ ਹੱਦ ‘ਚ ਦਾਖ਼ਲ ਹੋਇਆ ਡ੍ਰੋਨ, BSF ਦੇ ਜਵਾਨਾਂ ਨੇ 26 ਰਾਊਂਡ ਫਾਇਰ ਕਰ ਕੇ ਖਦੇੜਿਆ

Share this story

ਭਾਰਤ ਪਾਕਿ ਸਰਹੱਦ ਦੀ ਚੌਕੀ ਅਮਰ ਦੇ ਬੁਰਜੀ ਨੰਬਰ 126/2-3 ਖੇਤਰ ਚ ਰਾਤ ਕਰੀਬ 2:04ਵਜੇ ਪਾਕਿਸਤਾਨ ਵੱਲੋਂ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸਦੀ ਆਵਾਜ਼ ਸੁਣਕੇ ਉੱਥੇ ਤਾਇਨਾਤ ਬੀ ਐੱਸ ਐੱਫ ਦੀ 71 ਬਟਾਲੀਅਨ ਦ

ਝਬਾਲ : ਪਾਕਿਸਤਾਨੀ ਸਮੱਗਲਰਾਂ ਦੀਆਂ ਸਰਹੱਦ ‘ਤੇ ਗਤੀਵਿਧੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਮਾਮਲਾ ਲੰਘੀ ਰਾਤ ਦਾ ਹੈ ਜਦੋਂ ਕਰੀਬ 2 ਵਜੇ ਪਾਕਿਸਤਾਨੀ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸ ਨੂੰ ਖਦੇੜਨ ਲਈ ਬੀ ਐੱਸ ਐੱਫ ਦੇ ਜਵਾਨਾਂ ਨੇ 26 ਰਾਊਂਡ ਫਾਇਰ ਕੀਤੇ। ਜਦੋਂਕਿ ਸਵੇਰ ਸਮੇਂ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ।

ਸੂਤਰਾਂ ਕੋਲੋਂ ਮਿਲੀ ਜਾਣਕਾਰੀ ਅਨੁਸਾਰ ਭਾਰਤ ਪਾਕਿ ਸਰਹੱਦ ਦੀ ਚੌਕੀ ਅਮਰ ਦੇ ਬੁਰਜੀ ਨੰਬਰ 126/2-3 ਖੇਤਰ ਚ ਰਾਤ ਕਰੀਬ 2:04ਵਜੇ ਪਾਕਿਸਤਾਨ ਵੱਲੋਂ ਡ੍ਰੋਨ ਭਾਰਤੀ ਸਰਹੱਦ ਅੰਦਰ ਦਾਖਲ ਹੋਇਆ। ਜਿਸਦੀ ਆਵਾਜ਼ ਸੁਣਕੇ ਉੱਥੇ ਤਾਇਨਾਤ ਬੀ ਐੱਸ ਐੱਫ ਦੀ 71 ਬਟਾਲੀਅਨ ਦੇ ਜਵਾਨਾਂ ਨੇ ਡ੍ਰੋਨ ਨੂੰ ਖਦੇੜਨ ਲਈ ਕੁੱਲ 26 ਰਾਊਂਡ ਫਾਇਰ ਕੀਤੇ। ਜਦੋਂਕਿ ਸਵੇਰ ਸਮੇਂ ਇਲਾਕੇ ਵਿਚ ਤਲਾਸ਼ੀ ਅਭਿਆਨ ਵੀ ਚਲਾਇਆ ਗਿਆ। ਹਾਲਾਂਕਿ ਖ਼ਬਰ ਲਿਖੇ ਜਾਣ ਤਕ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਸੀ ਹੋਈ।

WRITTEN BY