December 10, 2023 4:11 am

ਅਮਰੀਕਾ ’ਚ ਭਾਰਤਵੰਸ਼ੀ ਵੱਲੋਂ ਬੱਚੇ ਤੇ ਪਤਨੀ ਦੀ ਹੱਤਿਆ ਦੀ ਕੋਸ਼ਿਸ਼, ਜਾਣਬੁੱਝ ਕੇ ਖੱਡ ’ਚ ਸੁੱਟ ‘ਤੀ ਕਾਰ

ਅਮਰੀਕਾ ’ਚ ਭਾਰਤੀ ਮੂਲ ਦੇ ਇਕ 41 ਸਾਲਾ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਤੇ ਬਾਲ ਸ਼ੋਸ਼ਣ ਦੇ ਸ਼ੱਕ ’ਚ ਗਿ੍ਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ ਜਾਣਬੁੱਝ ਕੇ ਆਪਣੀ ਕਾਰ ਖੱਡ ’ਚ ਸੁੱਟ ਦਿੱਤੀ। ਇਸ ’ਚ ਉਸਦੀ ਪਤਨੀ


ਵਾਸ਼ਿੰਗਟਨ (ਏਜੰਸੀ) : ਅਮਰੀਕਾ ’ਚ ਭਾਰਤੀ ਮੂਲ ਦੇ ਇਕ 41 ਸਾਲਾ ਵਿਅਕਤੀ ਨੂੰ ਹੱਤਿਆ ਦੀ ਕੋਸ਼ਿਸ਼ ਤੇ ਬਾਲ ਸ਼ੋਸ਼ਣ ਦੇ ਸ਼ੱਕ ’ਚ ਗਿ੍ਫ਼ਤਾਰ ਕੀਤਾ ਗਿਆ ਹੈ। ਉਸ ’ਤੇ ਦੋਸ਼ ਹੈ ਕਿ ਉਸਨੇ ਜਾਣਬੁੱਝ ਕੇ ਆਪਣੀ ਕਾਰ ਖੱਡ ’ਚ ਸੁੱਟ ਦਿੱਤੀ। ਇਸ ’ਚ ਉਸਦੀ ਪਤਨੀ ਤੇ ਦੋ ਬੱਚੀ ਵੀ ਸਵਾਰ ਸਨ। ਹਾਈਵੇ ਗਸ਼ਤੀ ਦਲ ਨੇ ਇਕ ਬਿਆਨ ’ਚ ਕਿਹਾ ਹੈ ਕਿ ਕੈਲੀਫੋਰਨੀਆ ਸਥਿਤ ਪਾਸਾਡੇਨਾ ਦੇ ਧਰਮੇਸ਼ ਏ ਪਟੇਲ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਦੇ ਬਾਅਦ ਸਾਨ ਮੈਟੀ ਕਾਊਂਟੀ ਜੇਲ੍ਹ ’ਚ ਰੱਖਿਆ ਜਾਵੇਗਾ। ਪਟੇਲ ਸਮੇਤ ਉਸਦੀ ਪਤਨੀ ਤੇ ਬੱਚੇ ਫਿਲਹਾਲ ਸੁਰੱਖਿਅਤ ਹਨ। ਹਾਈਵੇ ਪੈਟਰੋਲ ਮੁਤਾਬਕ, ਕਾਰ 250 ਤੋਂ 300 ਫੀਟ ਹੇਠਾਂ ਡਿੱਗੀ ਸੀ। ਇਸ ਮਾਮਲੇ ਦੀ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਟੇਲ ਨੇ ਜਾਣਬੁੱਝ ਕੇ ਹੇਠਾਂ ਸੁੱਟ ਦਿੱਤਾ ਸੀ। ਅਧਿਕਾਰੀਆਂ ਨੇ ਹਿਾ ਕਿ ਇਹ ਇਕ ਵੱਡਾ ਹਾਦਸਾ ਸੀ। ਇਸ ਵਿਚ ਕਿਸੇ ਦਾ ਬਚਣਾ ਬਹੁਤ ਹੀ ਮੁਸ਼ਕਲ ਸੀ। ਜਦੋਂ ਅਸੀਂ ਹਾਦਸੇ ਵਾਲੀ ਕਾਰ ਦੇ ਨਜ਼ਦੀਕ ਗਏ ਤਾਂ ਉਸ ਵਿਚ ਸਵਾਰ ਲੋਕ ਜ਼ਿੰਦਾ ਮਿਲੇ। ਇਹ ਦੇਖ ਕੇ ਇਕ ਵਾਰੀ ਤਾਂ ਸਾਨੂੰ ਭਰੋਸਾ ਹੀ ਨਹੀਂ ਹੋਇਆ। ਕਾਰ ’ਚ ਸਵਾਰ ਦੋਵੇਂ ਬੱਚਿਆਂ ਨੂੰ ਹਲਕੀ ਸੱਟਾਂ ਲੱਗੀਆਂ ਹਨ।

Send this to a friend