ਪਣਜੀ, 5 ਜੁਲਾਈ (ਪੀ. ਟੀ)- ਗੋਆ ਪੁਲਿਸ ਦੇ ਵਿਸ਼ੇਸ਼ ਜਾਂਚ ਦਲ ਨੇ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਰਾਣੇ ਤੇ ਉਨ੍ਹਾਂ ਦੇ ਵਿਧਾਇਕ ਪੁੱਤਰ ‘ਤੇ ਖਾਣ ਪੱਟੇ ਦੀ ਆਗਿਆ ਦਿਵਾਉਣ ਲਈ ਕਥਿਤ ਤੌਰ ‘ਤੇ 6 ਕਰੋੜ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ। ਐੱਸ. ਆਈ. ਟੀ. ਨੇ ਬੀਤੀ 3 ਜੁਲਾਈ ਨੂੰ ਰਾਣੇ ਤੇ ਉਨ੍ਹਾਂ ਦੇ ਪੁੱਤਰ ਵਿਸ਼ਵਜੀਤ ‘ਤੇ 3 ਸਾਲ ਪਹਿਲਾਂ ਰਿਸ਼ਵਤ ਲੈਣ ਦੇ ਮਾਮਲਾ ਦਰਜ ਕੀਤਾ। ਐੱਸ. ਆਈ. ਟੀ. ਇਨ੍ਹਾਂ ਦੋਨਾਂ ਦੋਸ਼ੀਆਂ ਨੂੰ ਪੁੱਛਗਿੱਛ ਕਰਨ ਦੀ ਯੋਜਨਾ ਬਣਾ ਰਹੀ ਹੈ। ਪੁਲਿਸ ਅਧਿਕਾਰੀ ਕੇ. ਕੇ. ਵਿਆਸ ਨੇ ਅੱਜ ਦੱਸਿਆ ਕਿ ਐਫ. ਆਈ. ਆਰ. ਦਰਜ ਕਰ ਲਈ ਗਈ ਹੈ ਤੇ ਜਾਂਚ ਜਾਰੀ ਹੈ।