June 19, 2026 5:02 pm

ਸਾਬਕਾ ਚੀਫ ਜਸਟਿਸ ਫਾਰੂਕੀ ਦਾ ਦਿਹਾਂਤ

ਸ਼੍ਰੀਨਗਰ, 5 ਜੁਲਾਈ (ਪੀ. ਟੀ)- ਜੰਮੂ-ਕਸ਼ਮੀਰ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ ਮੁਫਤੀ ਬਹਾਉਦੀਨ ਫਾਰੂਕੀ ਦਾ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪਰਿਵਾਰ ਦੇ ਸੂਤਰਾਂ ਨੇ ਦਿੱਤੀ। ਉਹ 90 ਸਾਲ ਦੇ ਸਨ। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਫਾਰੂਕੀ ਨੇ ਆਪਣੇ ਆਖਰੀ ਸਾਹ ਸ਼ਨੀਵਾਰ ਦੀ ਸਵੇਰ ਜਵਾਹਰ ਨਗਰ ਸਥਿਤ ਘਰ ਲਏ। ਉਨ੍ਹਾਂ ਨੂੰ ਉਨ੍ਹਾਂ ਦੇ ਜੱਦੀ ਕਬਰਗਾਹ ਸ਼੍ਰੀਨਗਰ ‘ਚ ਦਫਨਾਇਆ ਗਿਆ। ਉਹ ਰਾਜ ਹਾਈ ਕੋਰਟ ‘ਚ 7 ਮਾਰਚ 1983 ਤੋਂ 23 ਅਗਸਤ 1983 ਤੱਕ 12ਵੇਂ ਚੀਫ ਜਸਟਿਸ ਰਹੇ। ਜੰਮੂ-ਕਸ਼ਮੀਰ ਹਾਈ ਕੋਰਟ ਬਾਰ ਐਸੋਸੀਏਸ਼ਨ ਅਤੇ ਹੁਰੀਅਤ ਕਾਨਫਰੰਸ ਦੇ ਨਰਮਪੰਥੀ ਅਤੇ ਕੱਟੜਪੰਥੀ ਧੜੇ ਨੇ ਫਾਰੂਕੀ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਦੇ ਪਰਿਵਾਰ ‘ਚ ਤਿੰਨ ਬੇਟੇ ਅਤੇ ਇਕ ਬੇਟੀ ਹੈ।

Send this to a friend