ਪੰਜਾਬ ਅਤੇ ਹਰਿਆਣਾ ਵਿੱਚ ਵੀ ਲੱਗ ਸਕਦੇ ਹਨ ਨਵੇਂ ਰਾਜਪਾਲ
ਨਵੀਂ ਦਿੱਲੀ, 5 ਜੁਲਾਈ (ਪੀ. ਟੀ. ਲਾਇਵ)- ਕੇਂਦਰ ਸਰਕਾਰ ਸੱਤ ਰਾਜਾਂ ‘ਚ ਨਿਯੁਕਤ ਹੋਣ ਵਾਲੇ ਰਾਜਪਾਲਾਂ ਦੇ ਨਾਵਾਂ ਦੀ ਘੋਸ਼ਣਾ ਜਲਦੀ ਕਰ ਸਕਦੀ ਹੈ। ਇਨ੍ਹਾਂ ਰਾਜਾਂ ਦੇ ਰਾਜਪਾਲਾਂ ਨੂੰ ਕਥਿਤ ਰੂਪ ਤੋਂ ਆਪਣੇ ਅਹੁੱਦਿਆਂ ਤੋਂ ਹੱਟ ਜਾਣ ਲਈ ਕਿਹਾ ਗਿਆ ਹੈ ਕਿਉਂਕਿ ਇਨ੍ਹਾਂ ਦੀ ਨਿਯੁਕਤੀ ਸੰਪ੍ਰਗ ਸਰਕਾਰ ਦੇ ਦੌਰਾਨ ਹੋਈ ਸੀ।ਮੀਡੀਆ ਰਿਪੋਰਟਾਂ ਦੇ ਮੁਤਾਬਕ ਸੱਤ ਰਾਜਾਂ ‘ਚ ਨਿਯੁਕਤੀ ਹੋਣ ਵਾਲੇ ਰਾਜਪਾਲਾਂ ਦੇ ਨਾਵਾਂ ਦੀ ਘੋਸ਼ਣਾ ਐਤਵਾਰ ਨੂੰ ਹੋ ਸਕਦੀ ਹੈ। ਉੱਤਰ ਪ੍ਰਦੇਸ਼ ਦੇ ਰਾਜਪਾਲ ਬੀਐਲ ਜੋਸ਼ੀ, ਛੱਤੀਸਗੜ ਦੇ ਰਾਜਪਾਲ ਸ਼ੇਖਰ ਦੱਤ ਤੇ ਨਾਗਾਲੈਂਡ ਦੇ ਰਾਜਪਾਲ ਅਸ਼ਵਨੀ ਕੁਮਾਰ ਪਹਿਲਾਂ ਹੀ ਆਪਣੇ ਅਹੁੱਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ, ਜਦੋਂਕਿ ਪੱਛਮ ਬੰਗਾਲ ਦੇ ਰਾਜਪਾਲ ਐਮਕੇ ਨਾਰਾਇਣਨ ਤੇ ਗੋਆ ਦੇ
ਰਾਜਪਾਲ ਬੀ. ਵੀ ਵਾਂਚੂ ਚਾਪਰ ਡੀਲ ਦੇ ਸੌਦੇ ‘ਚ ਹੋਈ ਪੁੱਛਗਿਛ ਤੋਂ ਬਾਅਦ ਆਪਣਾ ਅਹੁੱਦਾ ਛੱਡ ਚੁੱਕੇ ਹਨ।ਇਸ ਦੌਰਾਨ ਚਰਚਾ ਮੁਤਾਬਿਕ ਕੇਂਦਰ ਸਰਕਾਰ ਪੰਜਾਬ ਅਤੇ ਹਰਿਆਣਾ ਵਿਚ ਵੀ ਨਵੇਂ ਰਾਜਪਾਲ ਨਿਯੁਕਤ ਕਰਨ ਬਾਰੇ ਵਿਚਾਰ ਕਰ ਰਹੀ ਹੈ। ਭਾਵੇਂ ਦੋਵੇਂ ਰਾਜਾਂ ਦੇ ਰਾਜਪਾਲਾਂ ਦਾ ਕਾਰਜਕਾਲ ਹਾਲੇ ਬਾਕੀ ਹੈ ਪ੍ਰੰਤੂ ਦੂਜੇ ਰਾਜਾਂ ਦੀ ਤਰ੍ਹਾਂ ਪੰਜਾਬ ਅਤੇ ਹਰਿਆਣਾ ਵਿੱਚ ਵੀ ਨਵੇਂ ਰਾਜਪਾਲ ਨਿਯੁਕਤ ਕਰਨ ਬਾਰੇ ਉਚ ਪੱਧਰ ’ਤੇ ਚਰਚਾ ਚੱਲ ਰਹੀ ਹੈ।