May 27, 2026 5:30 pm

ਕ੍ਰਿਸਮਸ ਦੀਆਂ ਛੁੱਟੀਆਂ ਦੌਰਾਨ ਤੂਫ਼ਾਨ ਤੇ ਮੀਂਹ ਦੀ ਲਪੇਟ ‘ਚ ਮੈਲਬੌਰਨ ਏਅਰਪੋਰਟ

ਆਸਟ੍ਰੇਲੀਆ ‘ਚ ਬੁੱਧਵਾਰ ਨੂੰ ਤੂਫਾਨ ਤੇ ਭਾਰੀ ਮੀਂਹ ਕਾਰਨ ਮੈਲਬੌਰਨ ਏਅਰਪੋਰਟ ‘ਤੇ ਮੌਜੂਦ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਕਾਰਨ ਟਰਮੀਨਲ ਦੀਆਂ ਛੱਤਾਂ ਦੀਆਂ ਕੰਧਾਂ ਵਿੱਚੋਂ ਪਾਣੀ ਵੜ


ਆਸਟ੍ਰੇਲੀਆ ‘ਚ ਬੁੱਧਵਾਰ ਨੂੰ ਤੂਫਾਨ ਤੇ ਭਾਰੀ ਮੀਂਹ ਕਾਰਨ ਮੈਲਬੌਰਨ ਏਅਰਪੋਰਟ ‘ਤੇ ਮੌਜੂਦ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਭਾਰੀ ਮੀਂਹ ਕਾਰਨ ਟਰਮੀਨਲ ਦੀਆਂ ਛੱਤਾਂ ਦੀਆਂ ਕੰਧਾਂ ਵਿੱਚੋਂ ਪਾਣੀ ਵੜ ਗਿਆ। ਏਅਰਪੋਰਟ ਦੇ ਫਰਸ਼ ਤੋਂ ਲੈ ਕੇ ਕੰਟੀਨ ਤੱਕ ਹਰ ਪਾਸੇ ਬਰਸਾਤ ਦੇ ਪਾਣੀ ਨੇ ਲੋਕਾਂ ਲਈ ਮੁਸ਼ਕਲਾਂ ਖੜ੍ਹੀਆਂ ਕਰ ਦਿੱਤੀਆਂ ਹਨ।

ਮੈਲਬੌਰਨ ਹਵਾਈ ਅੱਡੇ ਦੇ ਬੁਲਾਰੇ ਨੇ ਡੇਲੀ ਮੇਲ ਨੂੰ ਦੱਸਿਆ ਕਿ ਆਸਟਰੇਲੀਆ ਦੇ ਕਈ ਟਰਮੀਨਲਾਂ ਤੋਂ ਪਾਣੀ ਲੀਕ ਹੋਣ ਦੀ ਸੂਚਨਾ ਮਿਲੀ ਹੈ ਤੇ ਮੀਂਹ ਕਾਰਨ ਕੁਝ ਉਡਾਣਾਂ ਵਿੱਚ ਦੇਰੀ ਹੋਈ ਹੈ। ਬੁਲਾਰੇ ਨੇ ਕਿਹਾ, “ਜ਼ਬਰਦਸਤ ਤੂਫਾਨ ਕਾਰਨ ਟਰਮੀਨਲ ‘ਤੇ ਕੁਝ ਲੀਕ ਹੋ ਗਈ ਹੈ ਅਤੇ ਸਾਡੇ ਕਰਮਚਾਰੀ ਇਸ ਨੂੰ ਸਾਫ ਕਰਨ ਲਈ ਕੰਮ ਕਰ ਰਹੇ ਹਨ,” ਬੁਲਾਰੇ ਨੇ ਕਿਹਾ। ਅਸੀਂ ਇਸ ਅਸੁਵਿਧਾ ਲਈ ਆਪਣੇ ਸਾਰੇ ਯਾਤਰੀਆਂ ਤੋਂ ਮੁਆਫੀ ਚਾਹੁੰਦੇ ਹਾਂ। ਦੱਸ ਦੇਈਏ ਕਿ ਕਈ ਯਾਤਰੀਆਂ ਨੇ ਸੋਸ਼ਲ ਮੀਡੀਆ ‘ਤੇ ਪਾਣੀ ਲੀਕ ਹੋਣ ਦੀਆਂ ਕਈ ਵੀਡੀਓਜ਼ ਅਪਲੋਡ ਕੀਤੀਆਂ ਹਨ।

ਮੈਲਬੌਰਨ ਏਅਰਪੋਰਟ ਦੀ ਛੱਤ ਤੋਂ ਟਪਕਦਾ ਮੀਂਹ ਦਾ ਪਾਣੀ

ਮੌਸਮ ਵਿਗਿਆਨ ਬਿਊਰੋ ਨੇ ਮੈਲਬੌਰਨ ਲਈ ਤੇਜ਼ ਤੂਫਾਨ ਦੀ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਰਾਜ ਭਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਪੱਤਰਕਾਰ ਜੈਕੀ ਫੈਲਗੇਟ ਦੁਆਰਾ ਇੰਸਟਾਗ੍ਰਾਮ ‘ਤੇ ਪੋਸਟ ਕੀਤੀ ਗਈ ਵੀਡੀਓ ਵਿੱਚ, ਛੱਤ ਤੋਂ ਪਾਣੀ ਡਿੱਗਦਾ ਦੇਖਿਆ ਜਾ ਸਕਦਾ ਹੈ, ਏਅਰਪੋਰਟ ਦੇ ਫਰਸ਼ ‘ਤੇ ਮੀਂਹ ਦਾ ਪਾਣੀ ਦਿਖਾਈ ਦੇ ਰਿਹਾ ਹੈ। ਖਾਸ ਗੱਲ ਇਹ ਹੈ ਕਿ ਚਾਰੇ ਪਾਸੇ ਪਾਣੀ ਦਾ ਰਿਸਾਅ ਦੇਖ ਕੇ ਏਅਰਪੋਰਟ ਸਟਾਫ ਵੀ ਹੈਰਾਨ ਰਹਿ ਗਿਆ।

Send this to a friend