June 10, 2026 3:14 am

250 ਰੁਪਏ ਮਹਿੰਗੀ ਹੋ ਸਕਦੀ ਹੈ ਰਸੋਈ ਗੈਸ

ਨਵੀਂ ਦਿੱਲੀ, (ਪੀ. ਟੀ)- ਮੋਦੀ ਸਰਕਾਰ ਮਹਿੰਗਾਈ ਦੀ ਇਕ ਹੋਰ ਵੱਡੀ ਮਾਰ ਮਾਰਨ ਜਾ ਰਹੀ ਹੈ। ਪੈਟਰੋਲੀਅਮ ਮੰਤਰਾਲੇ ਨੇ ਕੈਬਨਿਟ ਨੂੰ ਰਸੋਈ ਗੈਸ ਅਤੇ ਮਿੱਟੀ ਦੇ ਤੇਲ ਦੀ ਕੀਮਤ ਵਧਾਉਣ ਦਾ ਪ੍ਰਸਤਾਵ ਭੇਜਿਆ ਹੈ। ਸੂਤਰਾਂ ਅਨੁਸਾਰ ਮਿੱਟੀ ਦੇ ਤੇਲ ਦੀ ਕੀਮਤ 4 ਤੋਂ 5 ਰੁਪਏ ਪ੍ਰਤੀ ਲੀਟਰ ਵਧਾਉਣ ‘ਤੇ ਵਿਚਾਰ ਹੋ ਸਕਦਾ ਹੈ। ਉੱਥੇ ਹੀ ਸਿਲੰਡਰ 250 ਰੁਪਏ ਮਹਿੰਗੇ ਹੋ ਸਕਦੇ ਹਨ। ਇਸ ਦੇ ਨਾਲ ਹੀ ਹਰ ਮਹੀਨੇ ਡੀਜ਼ਲ 50 ਪੈਸੇ ਮਹਿੰਗਾ ਹੁੰਦਾ ਰਹੇਗਾ। ਪੈਟਰੋਲੀਅਮ ਮੰਤਰਾਲੇ ਨੇ ਕੀਰਿਟ ਪਾਰੇਖ ਪੈਨਲ ਦੀਆਂ ਸਿਫਾਰਿਸ਼ਾਂ ਨੂੰ ਮਨਜ਼ੂਰ ਕਰਨ ਦਾ ਫੈਸਲਾ ਕੀਤਾ ਹੈ। ਜੇਕਰ ਸਰਕਾਰ ਨੇ ਇਨ੍ਹਾਂ ਸਿਫਾਰਿਸ਼ਾਂ ਨੂੰ ਲਾਗੂ ਕੀਤਾ ਤਾਂ ਜਨਤਾ ਨੂੰ ਮਹਿੰਗਾਈ ਦੀ ਇਸ ਮਾਰ ਨੂੰ ਝੱਲਣਾ ਪਵੇਗਾ।

Send this to a friend