May 26, 2026 3:24 am

Mysterious Light: ਰਹੱਸਮਈ ਰੌਸ਼ਨੀ ਨਾਲ ਕਲਕੱਤਾ ‘ਚ ਮੱਚਿਆ ਤਹਲਕਾ, ਜਾਣੋ ਕਿੱਥੋਂ ਆਈ Light

Mysterious Light:  ਬੀਤੇ ਦਿਨ ਕਲਕੱਤਾ ਵਿਚ ਨਜ਼ਰ ਆਈ ਇਕ ਰਹੱਸਮਈ ਰੌਸ਼ਨੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਰੌਸ਼ਨੀ ਲਗਭਗ ਪੰਜ ਮਿੰਟ ਦੇ ਕਰੀਬ ਆਸਮਾਨ ਵਿਚ ਨਜ਼ਰ ਆਉਂਦੀ ਰਹੀ। ਲੋਕ ਇਸ ਰੌਸ਼ਨੀ ਬਾਰੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ ਤੇ ਸੋਸ਼ਲ ਮੀਡੀਆ ਉੱਤੇ ਇਸ ਲਾਈਟ ਬਾਰੇ ਅਫ਼ਵਾਹਾਂ ਦਾ ਦੌਰ ਗਰਮ ਹੋ ਚੁੱਕਾ ਹੈ।


Mysterious Light:  ਬੀਤੇ ਦਿਨ ਕਲਕੱਤਾ ਵਿਚ ਨਜ਼ਰ ਆਈ ਇਕ ਰਹੱਸਮਈ ਰੌਸ਼ਨੀ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਹ ਰੌਸ਼ਨੀ ਲਗਭਗ ਪੰਜ ਮਿੰਟ ਦੇ ਕਰੀਬ ਆਸਮਾਨ ਵਿਚ ਨਜ਼ਰ ਆਉਂਦੀ ਰਹੀ। ਲੋਕ ਇਸ ਰੌਸ਼ਨੀ ਬਾਰੇ ਤਰ੍ਹਾਂ ਤਰ੍ਹਾਂ ਦੇ ਅੰਦਾਜ਼ੇ ਲਗਾ ਰਹੇ ਹਨ ਤੇ ਸੋਸ਼ਲ ਮੀਡੀਆ ਉੱਤੇ ਇਸ ਲਾਈਟ ਬਾਰੇ ਅਫ਼ਵਾਹਾਂ ਦਾ ਦੌਰ ਗਰਮ ਹੋ ਚੁੱਕਾ ਹੈ।

ਤੁਹਾਨੂੰ ਦੱਸ ਦੇਈਏ ਕਿ ਇਹ ਰੌਸ਼ਨੀ ਇਕੱਲੀ ਕਲਕੱਤਾ ਵਿਚ ਹੀ ਨਹੀਂ ਬਲਕਿ ਹੋਰ ਸ਼ਹਿਰਾਂ ਤੋਂ ਵੀ ਨਜ਼ਰ ਆਈ ਹੈ। ਹਾਵੜਾ, ਉੜੀਸਾ, ਹੁਗਲੀ, ਪੂਰਬੀ ਅਤੇ ਪੱਛਮੀ ਮਿਦਨਾਪੁਰ, ਉੱਤਰੀ ਅਤੇ ਦੱਖਣੀ 24 ਪਰਗਨਾ ਅਤੇ ਬਾਂਕੁਰਾ ਦੇ ਕਈ ਜ਼ਿਲ੍ਹਿਆਂ ਤੋਂ ਵੀ ਅਜੀਬ ਰੌਸ਼ਨੀ ਦਿਖਾਈ ਦਿੱਤੀ ਹੈ। ਸੋਸ਼ਲ ਮੀਡੀਆ ਉੱਤੇ ਲੋਕਾਂ ਦੁਆਰਾ ਸ਼ੇਅਰ ਕੀਤੀਆਂ ਪੋਸਟਾਂ ਅਨੁਸਾਰ ਇਹ ਰੌਸ਼ਨੀ ਲਗਭਗ ਪੰਜ ਅਸਮਾਨ ਵਿਚ ਦਿਖਾਈ ਦਿੰਦੀ ਰਹੀ ਹੈ। ਸ਼ਾਮ ਦੇ 5.50 ਤੋਂ ਲੈ ਕੇ 5.55 ਵਜੇ ਤੱਕ ਲੋਕਾਂ ਨੇ ਇਸਨੂੰ ਦੇਖਿਆ। ਇਹ ਰੌਸ਼ਨੀ ਇਕ ਸਪੌਟਲਾਈਟ ਵਾਂਗ ਜਾਂ ਕਹਿ ਸਕਦੇ ਹਾਂ ਕਿ ਇਕ ਟਾਰਚ ਲਾਇਟ ਵਰਗੀ ਸੀ ਜੋ ਕਿ ਇਕ ਜਗ੍ਹਾ ਸਥਿਰ ਨਾ ਰਹਿ ਕੇ ਹਿਲਜੁਲ ਵੀ ਰਹੀ ਸੀ।

ਇਸ ਰੌਸ਼ਨੀ ਬਾਰੇ ਜੇਕਰ ਮਾਹਿਰਾਂ ਦੇ ਬਿਆਨ ਦੀ ਗੱਲ ਕਰੀਏ ਤਾਂ ਖਬਰ ਲਿਖਣ ਤੱਕ ਮਾਹਿਰਾਂ ਨੂੰ ਵੀ ਇਸ ਬਾਰੇ ਕੋਈ ਅੰਦਾਜ਼ਾ ਨਹੀਂ ਸੀ ਕਿ ਆਖ਼ਰ ਇਸ ਰੌਸ਼ਨੀ ਦਾ ਸ੍ਰੋਤ ਕੋਈ ਉਲਕਾ ਪਿੰਡ ਹੈ, ਉਪਗ੍ਰਹਿ ਹੈ ਜਾਂ ਕੋਈ ਮਿਜ਼ਾਈਲ ਆਦਿ ਹੈ।

ਇਸ ਸੰਬੰਧ ਵਿਚ ਇਕ ਤੱਥ ਸਾਹਮਣੇ ਆਇਆ ਹੈ ਕਿ ਬੀਤੇ ਦਿਨ 5.30 ਵਜੇ ਸ਼ਾਮ ਨੂੰ ਹੀ ਉੜੀਸਾ ਦੇ ਏਪੀਜੇ ਅਬਦੁਲ ਕਲਾਮ ਟਾਪੂ ਤੋਂ ਪ੍ਰਮਾਣੂ ਸਮਰੱਥਾ ਵਾਲੀ ਮਿਜ਼ਾਈਲ ਅਗਨੀ-5 ਦਾ ਪ੍ਰੀਖਣ ਕੀਤਾ ਗਿਆ ਸੀ। ਜੇਕਰ ਇਸ ਮਿਜ਼ਾਈਲ ਬਾਰੇ ਗੱਲ ਕਰੀਏ ਤਾਂ ਇਹ ਪ੍ਰੀਖਣ ਭਾਰਤ ਅਤੇ ਚੀਨ ਵਿਚਕਾਰ ਵਧ ਰਹੇ ਤਣਾਅ ਦੇ ਵਿਚਕਾਰ ਹੋਇਆ ਹੈ। ਇਹ ਮਿਜ਼ਾਈਲ ਇਕ ਤਾਕਤਵਰ ਇੰਜਣ ਨਾਲ ਚਲਦੀ ਹੈ ਤੇ 5000 ਕਿਲੋਮੀਟਰ ਦੀ ਰੇਂਜ ਤੱਕ ਮਾਰ ਕਰ ਸਕਣ ਦੀ ਸਮਰੱਥਾ ਕਰਦੀ ਹੈ। ਬੇਸ਼ੱਕ ਇਸ ਮਿਜ਼ਾਈਲ ਦੇ ਪ੍ਰੀਖਣ (ਟੈਸਟਿੰਗ) ਦਾ ਸਮਾਂ ਰੌਸ਼ਨੀ ਦੇ ਵੇਖੇ ਜਾਣ ਦੇ ਸਮੇਂ ਨਾਲ ਨੇੜਤਾ ਰੱਖਦਾ ਹੈ ਪਰ ਕੀ ਇਹ ਰੌਸ਼ਨੀ ਏਸੇ ਮਿਜ਼ਾਈਲ ਕਾਰਨ ਹੀ ਸੀ, ਇਸ ਬਾਰੇ ਅਜੇ ਸਪੱਸ਼ਟ ਹੋਣਾ ਬਾਕੀ ਹੈ।

Send this to a friend