ਚੰਡੀਗੜ੍ਹ- ਅੱਜ ਪੰਜਾਬ ਰੋਡਵੇਜ਼ ਪਨਬੱਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵਲੋ ਪ੍ਰੈਸ ਨੋਟ ਜਾਰੀ ਕਰਦਿਆਂ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਸੈਕਟਰੀ ਸ਼ਮਸ਼ੇਰ ਸਿੰਘ,ਮੀਤ ਪ੍ਰਧਾਨ ਹਰਕੇਸ਼ ਕੁਮਾਰ ਵਿੱਕੀ, ਜਗਤਾਰ ਸਿੰਘ ਬਲਜੀਤ ਸਿੰਘ,ਜਲੋਰ ਸਿੰਘ, ਦਲਜੀਤ ਸਿੰਘ,ਪ੍ਰਦੀਪ ਕੁਮਾਰ, ਕੈਸ਼ੀਅਰ ਬਲਜਿੰਦਰ ਸਿੰਘ, ਸਤਨਾਮ ਸਿੰਘ, ਜਗਦੀਪ ਸਿੰਘ ਨੇ ਦੱਸਿਆ ਕਿ ਅੱਜ ਸਾਡੀ ਮੀਟਿੰਗ ਮੋਹਾਲੀ 65 ਸੈਕਟਰ ਪੰਜਾਬ ਮੰਡੀ ਬੋਰਡ ਦੇ ਸਕੱਤਰ ਮੁੱਖ ਮੰਤਰੀ ਰਵੀ ਭਗਤ IAS ਨਾਲ ਹੋਈ ਜਿਸ ਵਿੱਚ ਜੱਥੇਬੰਦੀ ਦੀ ਮੰਗਾ ਸਬੰਧੀ ਗੱਲਬਾਤ ਕੀਤੀ ਗਈ ਤੇ ਆਊਟ ਸੋਰਸ ਰਾਹੀਂ ਪੰਨ ਬੱਸ ਵਿੱਚ ਅਣ ਸਿੱਖਿਅਤ 28 ਡਰਾਈਵਰ ਦੀ ਭਰਤੀ ਬਾਰੇ ਦੱਸਿਆ ਤੇ ਹੋਰ ਮੰਗਾ ਜਿਵੇਂ ਕਿ ਘੱਟ ਤਨਖਾਹ ਸਬੰਧੀ ਗੱਲਬਾਤ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸਕੱਤਰ ਸਾਹਿਬ ਨੇ ਸਾਰੀ ਗੱਲਬਾਤ ਸੁਚੱਜੇ ਢੰਗ ਨਾਲ ਸੁਣੀ ਤੇ ਸਾਰੀ ਮੰਗਾ ਦਾ ਨਿਪਟਾਰਾ ਕਰਨ ਲਈ ਮੁੱਖ ਚੀਫ ਸੈਕਟਰੀ ਪੰਜਾਬ ਨਾਲ਼ ਸੋਮਵਾਰ ਦੀ ਪੈਨਿਲ ਮੀਟਿੰਗ ਤਹਿ ਕਰਵਾਈ ਤੇ ਭਰਤੀ ਬਾਰੇ ਵਿਭਾਗ ਦੇ ਅਧਿਕਾਰੀਆ ਨੂੰ ਸੋਮਵਾਰ ਮੀਟਿੰਗ ਤੱਕ ਰੋਕਣ ਲਈ ਕਿਹਾ ਪਰ ਵਿਭਾਗ ਦੇ ਅਧਿਕਾਰੀਆਂ ਦਾ ਅੜੀਅਲ ਰਵਈਆ ਹੋਣ ਕਰਕੇ ਇਸ ਸਬੰਧੀ ਕੋਈ ਵੀ ਹੁਕਮ ਜਾਰੀ ਨਹੀ ਕੀਤੇ ਜਿਸ ਕਰਕੇ ਜਥੇਬੰਦੀ ਨੇ ਫੈਸਲਾ ਲਿਆ ਹੈ ਕਿ ਸੋਮਵਾਰ ਦੀ ਮੀਟਿੰਗ ਤੱਕ ਪਨਬੱਸ ਦੀ ਹੜਤਾਲ ਜਾਰੀ ਰਹੇਗੀ ਤੇ ਲੋਕਾਂ ਦੀ ਸਰਵਿਸ ਹਿਤ ਨੂੰ ਦੇਖਦੇ ਹੋਏ ਸੋਮਵਾਰ ਤੱਕ PRTC ਨੂੰ ਚਲਦਾ ਰੱਖਿਆ ਜਾਵੇਗਾ ਤੇ ਜੇਕਰ ਸੋਮਵਾਰ ਦੀ ਮੀਟਿੰਗ ਵਿੱਚ ਕੋਈ ਹੱਲ ਨਹੀਂ ਨਿਕਲਦਾ ਤਾਂ ਅਗਲੇ ਹੀ ਦਿਨ ਤੁਰੰਤ PRTC ਦੇ ਸਾਰੇ ਦੇ ਸਾਰੇ 9 ਡੀਪੂ ਬੰਦ ਕੀਤੇ ਜਾਣਗੇ ਤੇ ਸੰਘਰਸ ਨੂੰ ਤਿੱਖਾ ਕਰਦੇ ਹੋਏ ਕੋਈ ਰੋਡ ਬਲਾਕ ਜਾਂ ਮੁੱਖ ਮੰਤਰੀ ਦੀ ਰਿਹਾਇਸ਼ ਦਾ ਧਰਨਾ ਵਰਗੇ ਤਿੱਖੇ ਐਕਸ਼ਨ ਕੀਤੇ ਜਾਣਗੇ।